ਸੋਨੀਪਤ (ਵਾਰਤਾ)- ਹਰਿਆਣਾ ਦੇ ਸੋਨੀਪਤ ਜ਼ਿਲ੍ਹੇ ਦੇ ਗੋਹਾਨਾ ਖੇਤਰ 'ਚ ਪਾਨੀਪਤ-ਰੋਹਤਕ ਰਾਜਮਾਰਗ 'ਤੇ ਇਕ ਟਰੱਕ ਨੇ ਪਿਕਅੱਪ ਵਾਹਨ ਨੂੰ ਪਿੱਛਿਓਂ ਟੱਕਰ ਮਾਰ ਦਿੱਤੀ। ਇਸ ਹਾਦਸੇ 'ਚ ਪਿਕਅੱਪ ਸਵਾਰ ਤਿੰਨ ਕਾਂਵੜੀਆਂ ਦੀ ਮੌਤ ਹੋ ਗਈ ਅਤੇ ਘੱਟੋ-ਘੱਟ 7 ਜ਼ਖ਼ਮੀ ਹੋ ਗਏ। ਪੁਲਸ ਨੇ ਦੱਸਿਆ ਕਿ ਹਾਦਸਾ ਚਿੜਾਨਾ ਪਿੰਡ ਨੇੜੇ ਹੋਇਆ, ਜਦੋਂ ਕਾਂਵੜੀਆਂ ਨੂੰ ਲਿਜਾ ਰਹੇ ਇਕ ਪਿਕਅੱਪ ਵਾਹਨ ਨੂੰ ਇਕ ਟਰੱਕ ਨੇ ਪਿੱਛਿਓਂ ਟੱਕਰ ਮਾਰ ਦਿੱਤੀ। ਟੱਕਰ ਇੰਨੀ ਜ਼ਬਰਦਸਤ ਸੀ ਕਿ ਇਸ 'ਚ ਪਿਕਅੱਪ ਦੇ ਪਰਖੱਚੇ ਉੱਡ ਗਏ ਅਤੇ ਇਸ 'ਚ ਰੱਖਿਆ ਗਿਆ ਜੈਨਰੇਟਰ ਵੀ ਡਿੱਗ ਗਿਆ।
ਇਸ ਘਟਨਾ 'ਚ ਤਿੰਨ ਕਾਂਵੜੀਆਂ ਦੀ ਮੌਕੇ 'ਤੇ ਹੀ ਮੌਤ ਹੋ ਗਈ ਅਤੇ 7 ਹੋਰ ਜ਼ਖ਼ਮੀ ਹੋ ਗਏ। ਮ੍ਰਿਤਕਾਂ ਦੀ ਪਛਾਣ ਸੱਜਣ (33), ਪ੍ਰਵੀਨ (37) ਅਤੇ ਕਪਿਲ (27) ਵਜੋਂ ਕੀਤ ਗਈ ਹੈ। ਹਾਦਸੇ ਦੀ ਸੂਚਨਾ ਮਿਲਦੇ ਹੀ ਮੁੰਡਲਾਨਾ ਚੌਕੀ ਪੁਲਸ ਮੌਕੇ 'ਤੇ ਪਹੁੰਚੀ। ਜ਼ਖ਼ਮੀਆਂ ਨੂੰ ਬੀ.ਪੀ.ਐੱਸ. ਮਹਿਲਾ ਮੈਡੀਕਲ ਕਾਲਜ ਖਾਨਪੁਰ 'ਚ ਦਾਖ਼ਲ ਕਰਵਾਇਆ ਗਿਆ ਅਤੇ ਜਿੱਥੋਂ ਤਿੰਨ ਜ਼ਖ਼ਮੀਆਂ ਦਿਨੇਸ਼ (27), ਸੁਰੇਂਦਰ (25) ਅਤੇ ਵਿਕਾਸ (26) ਨੂੰ ਗੰਭੀਰ ਹਾਲਤ ਕਾਰਨ ਪੀ.ਜੀ.ਆਈ. ਭੇਜਿਆ ਗਿਆ ਹੈ। ਹੋਰ ਜ਼ਖ਼ਮੀਆਂ ਦੀ ਪਛਾਣ ਰਵਿੰਦਰ, ਉੱਦਮ, ਨਿਦੇਸ਼ ਅਤੇ ਅਮਿਤ ਵਜੋਂ ਕੀਤੀ ਗਈ ਹੈ। ਲਾਸ਼ਾਂ ਨੂੰ ਵੀ ਪੋਸਟਮਾਰਟਮ ਲਈ ਮੈਡੀਕਲ 'ਚ ਲਿਆਂਦਾ ਗਿਆ ਹੈ। ਪੁਲਸ ਅਨੁਸਾਰ ਕਾਂਵੜੀਏ ਮਹੇਂਦਰਗੜ੍ਹ ਜ਼ਿਲ੍ਹੇ ਦੇ ਸੁਹੇਰਤੀ ਪਿਲਾਨੀਆ ਪਿੰਡ ਦੇ ਸਨ ਅੇਤ ਹਰਿਦੁਆਰ ਤੋਂ ਗੰਗਾਜਲ ਲੈ ਕੇ ਜਾ ਰਹੇ ਸਨ। ਪੁਲਸ ਨੇ ਮਾਮਲਾ ਦਰਜ ਕਰ ਲਿਆ ਹੈ ਅਤੇ ਜਾਂਚ ਕਰ ਰਹੀ ਹੈ।
ਬੈਸਟਿਲ ਡੇਅ ਪਰੇਡ : PM ਮੋਦੀ ਨੇ ਭਾਰਤੀ ਦਲ ਦੀ ਲਈ ਸਲਾਮੀ, 'ਸਾਰੇ ਜਹਾਂ ਸੇ ਅੱਛਾ' ਦੀ ਵਜਾਈ ਗਈ ਧੁਨ (ਤਸਵੀਰਾਂ)
NEXT STORY