ਟਿਹਰੀ/ਦੇਹਰਾਦੂਨ- ਉਤਰਾਖੰਡ 'ਚ ਪੰਜਾਬ ਦੇ ਪਟਿਆਲਾ ਤੋਂ ਆਏ ਤਿੰਨ ਕਾਂਵੜੀਏ ਮੰਗਲਵਾਰ ਨੂੰ ਗੰਗਾ ਦੇ ਤੇਜ਼ ਵਹਾਅ ਵਿਚ ਰੁੜ੍ਹ ਗਏ। ਘਟਨਾ ਦੀ ਸੂਚਨਾ ਮਿਲਦੇ ਹੀ ਸਥਾਨਕ ਪੁਲਸ ਨੇ ਮੌਕੇ 'ਤੇ ਪਹੁੰਚ ਕੇ ਅਣਥੱਕ ਮੁਸ਼ੱਕਤ ਕਰਕੇ ਤਿੰਨਾਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ। ਪੁਲਸ ਬੁਲਾਰੇ ਨੇ ਦੱਸਿਆ ਕਿ ਅੱਜ ਸਵੇਰੇ ਕਰੀਬ 10:30 ਵਜੇ ਮੁਨੀ ਕੀ ਰੀਤੀ ਇਲਾਕੇ 'ਚ ਪੰਜਾਬ ਦੇ ਪਟਿਆਲਾ ਤੋਂ ਕਾਂਵੜੀਆਂ ਦਾ 12 ਮੈਂਬਰੀ ਜੱਥਾ ਗੰਗਾ 'ਚ ਇਸ਼ਨਾਨ ਕਰਨ ਲਈ ਜਾਨਕੀ ਪੁਲ ਘਾਟ 'ਤੇ ਆਇਆ ਸੀ।
ਗੰਗਾ ਨਦੀ ਦੇ ਤੇਜ਼ ਵਹਾਅ ਕਾਰਨ ਸਾਹਿਲ (18) ਪੁੱਤਰ ਰਾਕੇਸ਼ ਕੁਮਾਰ, ਕਰਨ (18) ਪੁੱਤਰ ਰਮੇਸ਼ ਸਿੰਘ ਅਤੇ ਸੋਹਮ (22) ਪੁੱਤਰ ਜਤਿੰਦਰ ਕੁਮਾਰ ਸਾਰੇ ਵਾਸੀ ਪਿੰਡ ਅਤੇ ਚੌਕੀ ਰਘੂ ਮਾਜਰਾ, ਪਟਿਆਲਾ, ਪੰਜਾਬ ਨੂੰ ਪੁਲਸ ਅਤੇ ਆਫ਼ਤ ਰਾਹਤ ਟੀਮ ਨੇ 40 ਬਟਾਲੀਅਨ ਦੇ ਗੋਤਾਖੋਰਾਂ ਦੀ ਮਦਦ ਨਾਲ ਸੁਰੱਖਿਅਤ ਬਚਾਇਆ ਗਿਆ। ਇਸ 'ਤੇ ਸਮੂਹ ਕਾਂਵੜੀਆਂ ਵੱਲੋਂ ਟੀਮ ਦਾ ਧੰਨਵਾਦ ਕੀਤਾ ਗਿਆ।
Budget 'ਚ ਹੋਇਆ ਵੱਡਾ ਐਲਾਨ, ਖ਼ਾਤਿਆਂ ਚ ਆਉਣਗੇ 15-15 ਹਜ਼ਾਰ ਰੁਪਏ, ਨੌਜਵਾਨਾਂ ਦੀ ਲੱਗੇਗੀ ਲਾਟਰੀ
NEXT STORY