ਸ਼ਿਮਲਾ- ਸ਼ਿਮਲਾ ਜ਼ਿਲ੍ਹੇ ਦੇ ਚੋਪਾਲ ਸਬ-ਡਿਵੀਜ਼ਨ 'ਚ ਇਕ SUV ਕਾਰ ਡੂੰਘੀ ਖੱਡ 'ਚ ਡਿੱਗ ਗਈ, ਜਿਸ ਕਾਰਨ ਤਿੰਨ ਲੋਕਾਂ ਦੀ ਮੌਤ ਹੋ ਗਈ। ਇਹ ਹਾਦਸਾ ਬੁੱਧਵਾਰ ਰਾਤ ਨੂੰ ਢਾਬਾਸ-ਸਰਹਾਨ ਲਿੰਕ ਰੋਡ 'ਤੇ ਚਫਲਾਹ ਨੇੜੇ ਉਸ ਸਮੇਂ ਵਾਪਰਿਆ, ਜਦੋਂ ਵਾਹਨ ਚਾਲਕ ਨੇ ਵਾਹਨ 'ਤੇ ਕੰਟਰੋਲ ਗੁਆ ਦਿੱਤਾ। ਪੁਲਸ ਨੇ ਦੱਸਿਆ ਕਿ ਮ੍ਰਿਤਕਾਂ ਦੀ ਪਛਾਣ ਕਮਲ ਪ੍ਰਕਾਸ਼, ਦੇਵ ਦੱਤ ਅਤੇ ਰਾਜੇਸ਼ ਕੁਮਾਰ ਵਾਸੀ ਚੋਪਾਲ ਵਜੋਂ ਹੋਈ ਹੈ। ਸਥਾਨਕ ਲੋਕਾਂ ਨੇ ਵਾਹਨ ਨੂੰ ਪਹਾੜੀ ਤੋਂ ਹੇਠਾਂ ਜਾਂਦੇ ਦੇਖਿਆ ਅਤੇ ਪੁਲਸ ਨੂੰ ਸੂਚਨਾ ਦਿੱਤੀ। ਓਧਰ ਸ਼ਿਮਲਾ ਦੇ ਐਸ. ਪੀ. ਸੰਜੀਵ ਕੁਮਾਰ ਗਾਂਧੀ ਨੇ ਦੱਸਿਆ ਕਿ ਅਗਲੇਰੀ ਜਾਂਚ ਕੀਤੀ ਜਾ ਰਹੀ ਹੈ।
ਇਸ ਦੌਰਾਨ ਪੁਲਸ ਨੇ ਦੱਸਿਆ ਕਿ 9 ਮਾਰਚ ਨੂੰ ਲਾਪਤਾ ਹੋਏ ਦੋ ਵਿਅਕਤੀਆਂ ਦੀਆਂ ਲਾਸ਼ਾਂ ਬੁੱਧਵਾਰ ਨੂੰ ਸ਼ਿਮਲਾ ਜ਼ਿਲ੍ਹੇ ਦੇ ਸਤਲੁਜ ਦਰਿਆ ਤੋਂ ਬਰਾਮਦ ਕੀਤੀਆਂ ਗਈਆਂ। ਹਰੀਸ਼ਰਨ ਨੇ 9 ਮਾਰਚ ਨੂੰ ਮੰਡੀ ਦੇ ਕਾਰਸੋਗ ਥਾਣੇ ਵਿਚ ਗੁੰਮਸ਼ੁਦਗੀ ਦੀ ਰਿਪੋਰਟ ਦਰਜ ਕਰਵਾਈ ਸੀ ਕਿ ਉਸ ਦਾ ਪੋਤਾ ਭੀਸ਼ਮ ਕੁਮਾਰ ਆਪਣੇ ਦੋਸਤਾਂ ਨਾਲ ਗੱਡੀ ਵਿਚ ਤਤਾਪਾਨੀ ਵੱਲ ਗਿਆ ਸੀ ਪਰ ਘਰ ਨਹੀਂ ਪਰਤਿਆ ਸੀ, ਜਿਸ ਤੋਂ ਬਾਅਦ ਤਲਾਸ਼ੀ ਮੁਹਿੰਮ ਸ਼ੁਰੂ ਕੀਤੀ ਗਈ ਸੀ। ਗੱਡੀ ਨੂੰ 11 ਮਾਰਚ ਨੂੰ ਸਨੌਗੀ ਵਿਖੇ ਸਤਲੁਜ ਦਰਿਆ ਵਿਚ ਦੇਖਿਆ ਗਿਆ ਸੀ। ਪੁਲਸ ਅਤੇ NDRF ਦੀ ਟੀਮ ਨੇ ਵਾਹਨ ਨੂੰ ਕਿਨਾਰੇ 'ਤੇ ਲਿਆਂਦਾ। ਕਰਸੋਗ ਦੇ ਵਾਸੀ ਭੀਸ਼ਮ ਅਤੇ ਉਸ ਦਾ ਦੋਸਤ ਰਜਤ ਕੁਮਾਰ, ਦੋਹਾਂ ਦੀਆਂ ਲਾਸ਼ਾਂ ਬਰਾਮਦ ਕੀਤੀਆਂ।
PM ਮੋਦੀ ਨੂੰ ਲੈ ਕੇ 'ਧਮਕੀ ਭਰੀ' ਟਿੱਪਣੀ ਕਰਨ 'ਤੇ ਤਾਮਿਲਨਾਡੂ ਮੰਤਰੀ ਖ਼ਿਲਾਫ਼ FIR ਦਰਜ
NEXT STORY