ਜੈਪੁਰ- ਰਾਜਸਥਾਨ ਦੇ ਰਾਜਸਮੰਦ 'ਚ ਇਕ ਦੁਖ਼ਦ ਘਟਨਾ ਵਾਪਰੀ। ਸੇਵੰਤਰੀ ਪਿੰਡ ਦੇ ਸਰਪੰਚ ਵਿਕਾਸ ਦਵੇ (53) ਨੂੰ ਹੋਲੀ ਸਮਾਰੋਹ ਦੌਰਾਨ ਡਾਂਸ ਕਰਦੇ ਸਮੇਂ ਦਿਲ ਦਾ ਦੌਰਾ ਪੈ ਗਿਆ। ਉਹ ਅਚਾਨਕ ਡਿੱਗ ਪਏ ਅਤੇ ਉਨ੍ਹਾਂ ਦਾ ਸਿਰ ਜ਼ਮੀਨ ਨਾਲ ਟਕਰਾ ਗਿਆ। ਸੀਪੀਆਰ ਨਾਲ ਉਨ੍ਹਾਂ ਨੂੰ ਤੁਰੰਤ ਹੋਸ਼ 'ਚ ਲਿਆਉਣ ਦੀ ਕੋਸ਼ਿਸ਼ ਦੇ ਬਾਵਜੂਦ ਉਹ ਹੋਸ਼ 'ਚ ਨਹੀਂ ਆਏ। ਜਿਸ ਤੋਂ ਬਾਅਦ ਉਨ੍ਹਾਂ ਨੂੰ ਚਾਰਭੁਜਾ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਨ੍ਹਾਂ ਨੂੰ ਰਾਜਸਮੰਦ ਹਸਪਤਾਲ ਰੈਫਰ ਕਰ ਦਿੱਤਾ। ਹਾਲਾਂਕਿ ਜਾਂਚ ਤੋਂ ਬਾਅਦ ਡਾਕਟਰਾਂ ਨੇ ਉਨ੍ਹਾਂ ਨੂੰ ਮ੍ਰਿਤਕ ਐਲਾਨ ਦਿੱਤਾ। ਘਟਨਾ ਵੀਰਵਾਰ ਦੁਪਹਿਰ ਕਰੀਬ 12.30 ਵਜੇ ਹੋਈ। ਦਵੇ ਦੇ ਪਰਿਵਾਰ ਦੇ ਕਰੀਬੀ ਵਿਜੇ ਸ਼ਰਮਾ ਅਨੁਸਾਰ, ਡਾਂਸ 'ਚ ਸ਼ਾਮਲ ਹੋਣ ਤੋਂ ਪਹਿਲੇ ਸਰਪੰਚ ਪੂਰੀ ਤਰ੍ਹਾਂ ਸਿਹਤਮੰਦ ਦਿੱਸ ਰਹੇ ਸਨ। ਉਹ ਹੱਸਦੇ ਅਤੇ ਪੂਰੀ ਊਰਜਾ ਨਾਲ ਹੋਲੀ ਸਮਾਰੋਹ 'ਚ ਹਿੱਸਾ ਲੈਂਦੇ ਦੇਖੇ ਗਏ। ਉਨ੍ਹਾਂ ਨੇ ਬਿਨਾਂ ਕਿਸੇ ਥਕਾਵਟ ਦੇ ਡਾਂਸ ਦੇ 2 ਰਾਊਂਡ ਪੂਰੇ ਕਰ ਲਏ ਸਨ। ਹਾਲਾਂਕਿ ਜਿਵੇਂ ਹੀ ਤੀਜਾ ਰਾਊਂਡ ਸ਼ੁਰੂ ਹੋਇਆ, ਉਹ ਅਚਾਨਕ ਰੁਕ ਗਏ ਅਤੇ ਡਿੱਗਣ ਤੋਂ ਬਾਅਦ ਬੇਹੋਸ਼ ਹੋ ਗਏ।
ਇਹ ਵੀ ਪੜ੍ਹੋ : ਅੰਤਿਮ ਸੰਸਕਾਰ ਕਰਨ ਗਏ ਲੋਕਾਂ ਨਾਲ ਹੋਇਆ ਕੁਝ ਅਜਿਹਾ.... ਲਾਸ਼ ਛੱਡ ਪਿਆ ਦੌੜਣਾ
ਪਿੰਡ ਵਾਸੀਆਂ ਨੇ ਉਨ੍ਹਾਂ ਨੂੰ ਤੁਰੰਤ ਪਾਣੀ ਪਿਲਾਇਆ ਅਤੇ ਇਕ ਸੇਵਾਮੁਕਤ ਕੰਪਾਊਂਡਰ ਨੇ ਸੀਪੀਆਰ ਦੀ ਕੋਸ਼ਿਸ਼ ਕੀਤੀ ਪਰ ਉਹ ਬੇਹੋਸ਼ ਰਹੇ। ਕਾਸਰ ਪਿੰਡ ਦੇ ਮੂਲ ਵਾਸੀ ਵਿਕਾਸ ਦਵੇ 10 ਸਾਲਾਂ ਤੋਂ ਸੇਵੰਤਰੀ ਦੇ ਸਰਪੰਚ ਵਜੋਂ ਤਾਇਨਾਤ ਸਨ। ਉਨ੍ਹਾਂ ਦੇ ਪਰਿਵਾਰ 'ਚ ਉਨ੍ਹਾਂ ਦੀ ਪਤਨੀ, ਇਕ ਬੇਟਾ ਅਤੇ ਇਕ ਧੀ ਹਨ। ਰਾਜਸਥਾਨ 'ਚ ਅਚਾਨਕ ਦਿਲ ਦੇ ਦੌਰੇ ਦੇ ਵਧਦੇ ਮਾਮਲੇ ਚਿੰਤਾ ਦਾ ਵਿਸ਼ਾ ਬਣੇ ਹੋਏ ਹਨ। ਹੋਲੀ ਦੇ ਤਿਉਹਾਰ ਦੌਰਾਨ ਹੋਈ ਇਸ ਮੰਦਭਾਗੀ ਘਟਨਾ ਨੇ ਪੂਰੇ ਪਿੰਡ ਨੂੰ ਸੋਗ 'ਚ ਡੁਬੋ ਦਿੱਤਾ ਹੈ। ਦੁਖਦ ਘਟਨਾ ਦਾ ਇਕ ਵੀਡੀਓ ਸਾਹਮਣੇ ਆਇਆ ਹੈ, ਜਿਸ 'ਚ ਵਿਕਾਸ ਦਵੇ ਨੱਚਦੇ ਸਮੇਂ ਬੇਹੋਸ਼ ਹੋ ਜਾਂਦੇ ਹਨ ਅਤੇ ਪਿੰਡ ਵਾਸੀ ਉਨ੍ਹਾਂ ਦੀ ਮਦਦ ਲਈ ਦੌੜ ਪੈਂਦੇ ਹਨ। ਡੀਜੇ ਤੁਰੰਤ ਬੰਦ ਕੀਤਾ ਗਿਆ ਅਤੇ ਉਨ੍ਹਾਂ ਨੂੰ ਹਸਪਤਾਲ ਲਿਜਾਇਆ ਪਰ ਡਾਕਟਰ ਉਨ੍ਹਾਂ ਨੂੰ ਬਚਾ ਨਹੀਂ ਸਕੇ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
CM ਸੁੱਖੂ ਨੇ ਕਾਂਗਰਸ ਆਗੂਆਂ ਨਾਲ ਖੇਡੀ ਹੋਲੀ
NEXT STORY