ਨੋਇਡਾ— ਇੱਥੇ ਸੀਵਰ ਦੀ ਸਫ਼ਾਈ ਕਰਨ ਦੌਰਾਨ ਮਾਰੇ ਗਏ ਤਿੰਨ ਸਫ਼ਾਈ ਕਰਮਚਾਰੀਆਂ ਦੇ ਪਰਿਵਾਰ ਵਾਲਿਆਂ ਨੂੰ 10-10 ਲੱਖ ਰੁਪਏ ਮਦਦ ਰਾਸ਼ੀ ਦਿੱਤੀ ਗਈ ਹੈ। ਸੀਵਰ ਦੀ ਸਫਾਈ ਕਰਦੇ ਸਮੇਂ ਮਾਰੇ ਗਏ ਤਿੰਨੋਂ ਸਫਾਈ ਕਰਮਚਾਰੀਆਂ ਦੀ ਪਛਾਣ ਝਾਰਖੰਡ ਵਾਸੀ ਰਾਜੇਸ਼, ਵਿਕਾਸ ਅਤੇ ਰਵਿੰਦਰ ਦੇ ਰੂਪ 'ਚ ਹੋਈ ਹੈ। ਤਿੰਨੋਂ ਨੋਇਡਾ ਦੇ ਸੈਕਟਰ-9 'ਚ ਰਹਿ ਰਹੇ ਸਨ। ਨਗਰ ਪੁਲਸ ਕਮਿਸ਼ਨਰ ਅਰੁਣ ਕੁਮਾਰ ਸਿੰਘ ਨੇ ਦੱਸਿਆ ਕਿ ਸੈਕਟਰ-110 ਦੇ ਮਾਰਕੀਟ 'ਚ ਵੀਰਵਾਰ ਦੀ ਸ਼ਾਮ ਨੂੰ ਸੀਵਰ ਦੀ ਸਫ਼ਾਈ ਲਈ ਰਾਜੇਸ਼ ਨਾਮੀ ਸਫਾਈ ਕਰਮਚਾਰੀ ਸੀਵਰ ਲਾਈਨ 'ਚ ਹੇਠਾਂ ਉਤਰਿਆ ਸੀ। ਉਹ ਸੀਵਰ ਲਾਈਨ 'ਚ ਫਸ ਗਿਆ। ਉਸ ਨੂੰ ਬਚਾਉਣ ਲਈ ਉਸ ਦੇ ਸਾਥੀ ਵਿਕਾਸ ਅਤੇ ਰਵਿੰਦਰ ਸੀਵਰ ਲਾਈਨ 'ਚ ਉਤਰ ਗਏ। ਤਿੰਨੋਂ ਸੀਵਰ 'ਚ ਫਸ ਗਏ। ਦੇਰ ਰਾਤ ਤੱਕ ਚਲੇ ਬਚਾਅ ਕੰਮ ਤੋਂ ਬਾਅਦ ਤਿੰਨਾਂ ਦੀਆਂ ਲਾਸ਼ਾਂ ਨੂੰ ਬਾਹਰ ਕੱਢਿਆ ਗਿਆ।
ਉਨ੍ਹਾਂ ਨੇ ਦੱਸਿਆ ਕਿ ਤਿੰਨੋਂ ਸਫਾਈ ਕਰਮਚਾਰੀ ਗਾਜ਼ੀਆਬਾਦ ਦੇ ਰਹਿਣ ਵਾਲੇ ਠੇਕੇਦਾਰ ਸੋਹਨਲਾਲ ਲਈ ਕੰਮ ਕਰਦੇ ਸਨ। ਸੋਹਨਲਾਲ ਨੋਇਡਾ ਅਥਾਰਟੀ ਵੱਲੋਂ ਸਫਾਈ ਕਰਵਾਉਣ ਲਈ ਠੇਕੇਦਾਰ ਨਿਯੁਕਤ ਕੀਤਾ ਗਿਆ ਸੀ, ਉਹ ਰਾਤ ਤੋਂ ਹੀ ਫਰਾਰ ਹੈ। ਸੀਵਰ ਲਾਈਨ 'ਚ ਫਸ ਕੇ ਤਿੰਨੋਂ ਸਫਾਈ ਕਰਮਚਾਰੀਆਂ ਦੀ ਮੌਤ ਦੀ ਸੂਚਨਾ ਤੋਂ ਬਾਅਦ ਨੋਇਡਾ ਅਥਾਰਟੀ ਦੇ ਸੀ.ਈ.ਓ. ਆਲੋਕ ਟੰਡਨ ਨੇ ਮ੍ਰਿਤਕਾਂ ਦੇ ਪਰਿਵਾਰ ਵਾਲਿਆਂ ਨੂੰ 10-10 ਲੱਖ ਰੁਪਏ ਦੀ ਮਦਦ ਰਾਸ਼ੀ ਪ੍ਰਦਾਨ ਕੀਤੀ। ਪੁਲਸ ਕਮਿਸ਼ਨਰ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਦੋਸ਼ੀ ਪਾਏ ਜਾਣ ਵਾਲੇ ਵਿਅਕਤੀ ਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ।
ਰਜਨੀਕਾਂਤ ਨੇ ਦਿੱਤਾ ਟਵੀਟਰ 'ਤੇ ਪੀ.ਐਮ ਮੋਦੀ ਨੂੰ ਸਮਰਥਨ
NEXT STORY