ਰਾਏਪੁਰ/ਸੁਕਮਾ (ਭਾਸ਼ਾ) : ਛੱਤੀਸਗੜ੍ਹ ਦੇ ਸੁਕਮਾ ਜ਼ਿਲ੍ਹੇ 'ਚ ਵੀਰਵਾਰ ਨੂੰ ਸੁਰੱਖਿਆ ਬਲਾਂ ਨਾਲ ਹੋਏ ਮੁਕਾਬਲੇ 'ਚ ਤਿੰਨ ਨਕਸਲੀ ਮਾਰੇ ਗਏ। ਸੂਬੇ ਦੇ ਉਪ ਮੁੱਖ ਮੰਤਰੀ ਵਿਜੇ ਸ਼ਰਮਾ ਨੇ ਇਹ ਜਾਣਕਾਰੀ ਦਿੱਤੀ। ਸ਼ਰਮਾ ਨੇ ਕਿਹਾ ਕਿ ਸੁਰੱਖਿਆ ਬਲਾਂ ਨੇ ਸੁਕਮਾ ਵਿੱਚ ਨਕਸਲ ਵਿਰੋਧੀ ਕਾਰਵਾਈ ਵਿੱਚ ਸਫਲਤਾ ਹਾਸਲ ਕੀਤੀ ਹੈ। ਉਨ੍ਹਾਂ ਰਾਏਪੁਰ ਵਿੱਚ ਪੱਤਰਕਾਰਾਂ ਨੂੰ ਦੱਸਿਆ ਕਿ ਹੁਣ ਤੱਕ ਤਿੰਨ ਨਕਸਲੀਆਂ ਦੀਆਂ ਲਾਸ਼ਾਂ ਬਰਾਮਦ ਕੀਤੀਆਂ ਗਈਆਂ ਹਨ ਅਤੇ ਤਲਾਸ਼ੀ ਮੁਹਿੰਮ ਅਜੇ ਵੀ ਜਾਰੀ ਹੈ। ਸ਼ਰਮਾ ਕੋਲ ਗ੍ਰਹਿ ਵਿਭਾਗ ਵੀ ਹੈ।
ਇਹ ਵੀ ਪੜ੍ਹੋ : 26 ਦੇਸ਼ਾਂ ਦੀ ਭਾਰਤੀ ਪਾਸਪੋਰਟ 'ਤੇ Visa-free ਸੈਰ, ਬੱਸ ਪੂਰੀਆਂ ਕਰੋ ਇਹ ਸ਼ਰਤਾਂ
6 ਜਨਵਰੀ ਨੂੰ ਬੀਜਾਪੁਰ ਜ਼ਿਲ੍ਹੇ ਵਿੱਚ ਨਕਸਲੀਆਂ ਵੱਲੋਂ ਕੀਤੇ ਗਏ ਆਈਈਡੀ ਧਮਾਕੇ ਦਾ ਹਵਾਲਾ ਦਿੰਦੇ ਹੋਏ, ਉਪ ਮੁੱਖ ਮੰਤਰੀ ਨੇ ਕਿਹਾ ਕਿ ਨਕਸਲੀਆਂ ਵੱਲੋਂ ਕੀਤੇ ਗਏ ਕਾਰੇ ਤੋਂ ਬਾਅਦ ਸੁਰੱਖਿਆ ਬਲਾਂ ਵਿੱਚ ਬਹੁਤ ਗੁੱਸਾ ਹੈ। ਇਸ ਆਈਈਡੀ ਧਮਾਕੇ ਵਿੱਚ ਅੱਠ ਸੁਰੱਖਿਆ ਕਰਮਚਾਰੀ ਸ਼ਹੀਦ ਹੋ ਗਏ ਤੇ ਉਨ੍ਹਾਂ ਦੇ ਵਾਹਨ ਚਾਲਕ ਦੀ ਵੀ ਮੌਤ ਹੋ ਗਈ। ਸ਼ਰਮਾ ਨੇ ਕਿਹਾ, “ਮੈਂ ਉਨ੍ਹਾਂ (ਸੁਰੱਖਿਆ ਬਲਾਂ) ਨੂੰ ਮਿਲਿਆ ਹਾਂ। ਮੈਂ ਦੁਹਰਾਉਂਦਾ ਹਾਂ ਕਿ ਸਾਡੇ ਸੈਨਿਕਾਂ ਦੀ ਤਾਕਤ ਅਤੇ ਹਿੰਮਤ ਨਾਲ, (ਨਕਸਲੀ) ਖ਼ਤਰੇ ਨੂੰ ਨਿਰਧਾਰਤ ਸਮੇਂ ਦੇ ਅੰਦਰ ਖਤਮ ਕਰ ਦਿੱਤਾ ਜਾਵੇਗਾ।
ਇਹ ਵੀ ਪੜ੍ਹੋ : ਅੰਮ੍ਰਿਤਪਾਲ ਸਿੰਘ ਦੇ ਖਿਲਾਫ ਪੰਜਾਬ ਪੁਲਸ ਦੀ ਵੱਡੀ ਕਾਰਵਾਈ, ਲਾਇਆ UAPA
ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਸੋਮਵਾਰ ਨੂੰ ਆਪਣਾ ਇਰਾਦਾ ਦੁਹਰਾਇਆ ਕਿ ਮਾਰਚ 2026 ਤੱਕ ਦੇਸ਼ ਵਿੱਚੋਂ ਨਕਸਲਵਾਦ ਦਾ ਖਾਤਮਾ ਕਰ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਸੀ ਕਿ ਛੱਤੀਸਗੜ੍ਹ ਵਿੱਚ ਨਕਸਲੀ ਹਮਲੇ ਵਿੱਚ ਜਾਨ ਗਵਾਉਣ ਵਾਲਿਆਂ ਦੀ ਕੁਰਬਾਨੀ ਵਿਅਰਥ ਨਹੀਂ ਜਾਵੇਗੀ। ਪੁਲਸ ਅਧਿਕਾਰੀਆਂ ਨੇ ਦੱਸਿਆ ਕਿ ਇਹ ਮੁਕਾਬਲਾ ਵੀਰਵਾਰ ਸਵੇਰੇ ਸੁਕਮਾ ਅਤੇ ਬੀਜਾਪੁਰ ਜ਼ਿਲ੍ਹਿਆਂ ਦੀ ਸਰਹੱਦ 'ਤੇ ਇੱਕ ਜੰਗਲ ਵਿੱਚ ਉਦੋਂ ਹੋਇਆ ਜਦੋਂ ਸੁਰੱਖਿਆ ਕਰਮਚਾਰੀਆਂ ਦੀ ਇੱਕ ਸਾਂਝੀ ਟੀਮ ਨਕਸਲ ਵਿਰੋਧੀ ਕਾਰਵਾਈ 'ਤੇ ਸੀ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਰਿਜ਼ਰਵ ਗਾਰਡ, ਸਪੈਸ਼ਲ ਟਾਸਕ ਫੋਰਸ ਅਤੇ ਕੋਬਰਾ (ਕਮਾਂਡੋ ਬਟਾਲੀਅਨ ਫਾਰ ਰੈਜ਼ੋਲਿਊਟ ਐਕਸ਼ਨ-ਸੀਆਰਪੀਐੱਫ ਦੀ ਇੱਕ ਵਿਸ਼ੇਸ਼ ਇਕਾਈ) ਦੇ ਕਰਮਚਾਰੀ ਇਸ ਕਾਰਵਾਈ ਵਿੱਚ ਸ਼ਾਮਲ ਸਨ। ਇਸ ਨਾਲ ਇਸ ਸਾਲ ਹੁਣ ਤੱਕ ਰਾਜ ਵਿੱਚ ਵੱਖ-ਵੱਖ ਮੁਕਾਬਲਿਆਂ 'ਚ ਨੌਂ ਨਕਸਲੀ ਮਾਰੇ ਗਏ ਹਨ।
ਇਹ ਵੀ ਪੜ੍ਹੋ : ਪਤੀ ਹੀ ਨਿਕਲਿਆ ਪਤਨੀ ਦਾ ਕਾਤਲ, ਪੁਲਸ ਨੇ 12 ਘੰਟੇ 'ਚ ਸੁਲਝਾਈ ਕਤਲ ਦੀ ਗੁੱਥੀ
6 ਜਨਵਰੀ ਨੂੰ ਖਤਮ ਹੋਏ ਨਾਰਾਇਣਪੁਰ-ਦਾਂਤੇਵਾੜਾ-ਬੀਜਾਪੁਰ ਜ਼ਿਲ੍ਹਿਆਂ ਦੀ ਸਰਹੱਦ 'ਤੇ ਅਬੂਝਮਾੜ 'ਚ ਸੁਰੱਖਿਆ ਬਲਾਂ ਦੁਆਰਾ ਤਿੰਨ ਦਿਨਾਂ ਨਕਸਲ ਵਿਰੋਧੀ ਮੁਹਿੰਮ ਦੌਰਾਨ ਦੋ ਔਰਤਾਂ ਸਮੇਤ ਪੰਜ ਨਕਸਲੀ ਮਾਰੇ ਗਏ। ਅਧਿਕਾਰੀਆਂ ਅਨੁਸਾਰ, 3 ਜਨਵਰੀ ਨੂੰ ਰਾਏਪੁਰ ਡਿਵੀਜ਼ਨ ਦੇ ਅਧੀਨ ਆਉਂਦੇ ਗਰੀਆਬੰਦ ਜ਼ਿਲ੍ਹੇ 'ਚ ਸੁਰੱਖਿਆ ਬਲਾਂ ਨਾਲ ਹੋਏ ਮੁਕਾਬਲੇ 'ਚ ਇੱਕ ਨਕਸਲੀ ਮਾਰਿਆ ਗਿਆ ਸੀ। ਪਿਛਲੇ ਸਾਲ, ਸੁਰੱਖਿਆ ਬਲਾਂ ਨੇ ਰਾਜ ਵਿੱਚ ਵੱਖ-ਵੱਖ ਮੁਕਾਬਲਿਆਂ ਵਿੱਚ 219 ਨਕਸਲੀਆਂ ਨੂੰ ਮਾਰ ਦਿੱਤਾ ਸੀ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
10 ਖ਼ਤਰਨਾਕ ਵਾਇਰਸ ਜੋ ਲੈ ਚੁੱਕੇ ਨੇ ਲੱਖਾਂ ਲੋਕਾਂ ਦੀ ਜਾਨ, ਹੁਣ HMPV ਦੀ ਟੈਨਸ਼ਨ
NEXT STORY