ਬਿਲਾਸਪੁਰ (ਵਾਰਤਾ)- ਛੱਤੀਸਗੜ੍ਹ ਦੇ ਬਿਲਾਸਪੁਰ ਜ਼ਿਲ੍ਹੇ 'ਚ ਇਕ ਅਧਿਆਪਕ ਸਮੇਤ ਤਿੰਨ ਲੋਕਾਂ ਵਲੋਂ ਇਕ ਔਰਤ ਨਾਲ ਸਮੂਹਿਕ ਜਬਰ ਜ਼ਿਨਾਹ ਕਰਨ ਦੀ ਘਟਨਾ ਸਾਹਮਣੇ ਆਈ ਹੈ। ਪੁਲਸ ਨੇ ਸ਼ਨੀਵਾਰ ਨੂੰ ਤਿੰਨੋਂ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰ ਲਿਆ। ਇਹ ਘਟਨਾ ਮਸਤੂਰੀ ਥਾਣਾ ਖੇਤਰ ਦੀ ਹੈ। ਪੀੜਤਾ ਅਨੁਸਾਰ ਉਹ ਬੁੱਧਵਾਰ ਸ਼ਾਮ ਨੂੰ ਆਪਣੇ ਪੇਕੇ ਜਾਣ ਲਈ ਬੱਸ ਅੱਡੇ 'ਤੇ ਖੜ੍ਹੀ ਸੀ। ਉਦੋਂ ਇਕ ਜਾਣਕਾਰ ਅਧਿਆਪਕ ਪ੍ਰਮੋਦ ਸਿੰਘ ਚੰਦੇਲ ਆਪਣੀ ਕਾਰ 'ਚ ਉੱਥੇ ਪਹੁੰਚਿਆ ਅਤੇ ਔਰਤ ਨੂੰ ਲਿਫਟ ਦੇਣ ਦੀ ਪੇਸ਼ਕਸ਼ ਕੀਤੀ। ਔਰਤ ਭਰੋਸਾ ਕਰ ਕੇ ਕਾਰ ਵਿਚ ਬੈਠ ਗਈ ਪਰ ਅਧਿਆਪਕ ਨੇ ਆਪਣੇ ਦੋਸਤਾਂ ਯਜਵੇਂਦਰ ਸਿੰਘ ਚੰਦੇਲ ਅਤੇ ਅਖਿਲੇਸ਼ ਸਿੰਘ ਚੰਦੇਲ ਨਾਲ ਮਿਲ ਕੇ ਔਰਤ ਨੂੰ ਇਕ ਸੁੰਨਸਾਨ ਜਗ੍ਹਾ ਲਿਜਾ ਕੇ ਜਬਰ ਜ਼ਿਨਾਹ ਕੀਤਾ।
ਘਟਨਾ ਤੋਂ ਬਾਅਦ ਦੋਸ਼ੀ ਔਰਤ ਨੂੰ ਛੱਡ ਕੇ ਫਰਾਰ ਹੋ ਗਏ। ਡਰੀ ਹੋਈ ਔਰਤ ਕਿਸੇ ਤਰ੍ਹਾਂ ਆਪਣੇ ਘਰ ਪਹੁੰਚੀ ਅਤੇ ਪਰਿਵਾਰ ਨੂੰ ਆਪਬੀਤੀ ਦੱਸੀ। ਵੀਰਵਾਰ ਨੂੰ ਉਸ ਨੇ ਮਸਤੂਰੀ ਥਾਣੇ 'ਚ ਸ਼ਿਕਾਇਤ ਦਰਜ ਕਰਵਾਈ। ਪੁਲਸ ਨੇ ਤੁਰੰਤ ਕਾਰਵਾਈ ਕਰਦੇ ਹੋਏ ਦੋਸ਼ੀਆਂ ਦੀ ਭਾਲ ਸ਼ੁਰੂ ਕੀਤੀ ਅਤੇ ਉਨ੍ਹਾਂ ਨੂੰ ਸ਼ਨੀਵਾਰ ਗ੍ਰਿਫ਼ਤਾਰ ਕਰ ਲਿਆ। ਪੁੱਛ-ਗਿੱਛ 'ਚ ਦੋਸ਼ੀਆਂ ਨੇ ਆਪਣਾ ਜ਼ੁਰਮ ਕਬੂਲ ਕਰ ਲਿਆ ਹੈ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਕ੍ਰੈਡਿਟ ਕਾਰਡ ਦੀ ਲਿਮਟ ਵਧਾਉਣ ਦਾ ਝਾਂਸਾ ਦੇ ਮਾਰੀ ਠੱਗੀ, ਚਾਰ ਵਿਅਕਤੀ ਗ੍ਰਿਫ਼ਤਾਰ
NEXT STORY