ਸ਼ਾਹਜਹਾਂਪੁਰ (ਵਾਰਤਾ)- ਉੱਤਰ ਪ੍ਰਦੇਸ਼ ਦੇ ਸ਼ਾਹਜਹਾਂਪੁਰ 'ਚ ਐੱਸ.ਟੀ.ਐੱਫ. ਟੀਮ ਅਤੇ ਥਾਣਾ ਤਿਲਹਰ ਪੁਲਸ ਨੇ ਐਤਵਾਰ ਸਵੇਰੇ ਤਿੰਨ ਅੰਤਰਰਾਜੀ ਅਫੀਮ ਤਸਕਰਾਂ ਨੂੰ ਗ੍ਰਿਫ਼ਤਾਰ ਕਰ ਕੇ ਉਨ੍ਹਾਂ ਦੇ ਕਬਜ਼ੇ ਤੋਂ 7 ਕਿਲੋਗ੍ਰਾਮ ਫਾਈਨ ਕੁਆਲਿਟੀ ਅਫੀਮ ਬਰਾਮਦ ਕੀਤੀ। ਅੰਤਰਰਾਸ਼ਟਰੀ ਬਜ਼ਾਰ 'ਚ ਬਰਾਮਦ ਅਫ਼ੀਮ ਦੀ ਕੀਮਤ ਕਰੀਬ 7 ਕਰੋੜ ਰੁਪਏ ਦੱਸੀ ਜਾ ਰਹੀ ਹੈ। ਐਡੀਸ਼ਨਲ ਪੁਲਸ ਸੁਪਰਡੈਂਟ ਗ੍ਰਾਮੀਣ ਸੰਜੀਵ ਕੁਮਾਰ ਵਾਜਪੇਈ ਨੇ ਦੱਸਿਆ ਕਿ ਐੱਸ.ਟੀ.ਐੱਫ. ਨੂੰ ਭਰੋਸੇਯੋਗ ਸੂਤਰ ਤੋਂ ਪ੍ਰਾਪਤ ਜਾਣਕਾਰੀ ਹੋਈ ਕਿ ਇਕ ਸਕਾਰਪੀਓ ਗੱਡੀ ਥਾਣਾ ਖੇਤਰ ਤਿਲਹਰ ਸ਼ਾਹਜਹਾਂਪੁਰ ਹੁੰਦੇ ਹੋਏ ਨਸ਼ੀਲੇ ਪਦਾਰਥ ਲੈ ਕੇ ਪੰਜਾਬ ਜਾ ਰਹੀ ਹੈ।
ਸੂਚਨਾ ਦੇ ਆਧਾਰ 'ਤੇ ਸੰਯੁਕਤ ਪੁਲਸ ਟੀਮ ਨੇ ਕਾਰਵਾਈ ਕਰਦੇ ਹੋਏ ਸਰਊ ਪੁਲ ਕੋਲ ਗੱਡੀ ਨੂੰ ਰੋਕ ਕੇ ਤਲਾਸ਼ੀ ਲੈਣ 'ਤੇ ਗੱਡੀ 'ਚ ਬੈਠੇ ਪਲਵਿੰਦਰ ਸਿੰਘ ਹਜੂਰ ਸਿੰਘ ਅਤੇ ਬਲਜਿੰਦਰ ਸਿੰਘ ਤਿੰਨ ਤਸਕਰਾਂ ਕੋਲ 7 ਕਿਲੋ ਫਾਈਨ ਕੁਆਲਿਟੀ ਦੀ ਅਫੀਮ, ਸਕਾਰਪੀਓ ਗੱਡੀ, ਤਿੰਨ ਮੋਬਾਇਲ 11580 ਰੁਪਏ, 2 ਪੈਨ ਕਾਰਡ, ਚਾਰ ਏ.ਟੀ.ਐੱਮ. ਕਾਰਡ, 2 ਚੋਣ ਕਾਰਡ, ਤਿੰਨ ਆਧਾਰ ਕਾਰਡ, ਇਕ ਲੇਬਰ ਕਾਰਡ, ਇਕ ਲਰਨਿੰਗ ਡਰਾਈਵਿੰਗ ਲਾਇਸੈਂਸ ਬਰਾਮਦ ਕੀਤੇ ਹਨ। ਬਰਾਮਦ ਅਫੀਮ ਦੀ ਅੰਤਰਰਾਸ਼ਟਰੀ ਬਜ਼ਾਰ 'ਚ ਕੀਮਤ ਕਰੀਬ 7 ਕਰੋੜ ਰੁਪਏ ਹੈ। ਗ੍ਰਿਫ਼ਤਾਰ ਤਸਕਰਾਂ ਨੇ ਪੁਲਸ ਨੂੰ ਦੱਸਿਆ ਕਿ ਇਹ ਅਫੀਮ ਬਾਰਾ ਚੱਟੀ ਝਾਰਖੰਡ ਤੋਂ ਲੈ ਕੇ ਆ ਰਹੇ ਸਨ, ਜਿਸ ਨੂੰ ਪੱਛਮੀ ਉੱਤਰ ਪ੍ਰਦੇਸ਼ ਅਤੇ ਪੰਜਾਬ ਰਾਜ ਦੇ ਜ਼ਿਲ੍ਹਿਆਂ 'ਚ ਵੇਚਣ ਲਈ ਆਪਣੀ ਗੱਡੀ ਤੋਂ ਲਿਆ ਰਹੇ ਸਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਮੁਸਲਿਮ ਔਰਤਾਂ ਦਾ ਬਿਨਾਂ 'ਮਹਰਮ' ਹੱਜ ਯਾਤਰਾ ਕਰਨਾ ਇਕ 'ਵੱਡੀ ਤਬਦੀਲੀ' : PM ਮੋਦੀ
NEXT STORY