ਬੀਜਾਪੁਰ (ਏਜੰਸੀ)- ਛੱਤੀਸਗੜ੍ਹ ਦੇ ਨਕਸਲ ਪ੍ਰਭਾਵਿਤ ਬੀਜਾਪੁਰ ਜ਼ਿਲ੍ਹੇ ਵਿਚ ‘ਪ੍ਰੈਸ਼ਰ ਬੰਬ’ ਧਮਾਕੇ ਕਾਰਨ ਸੁਰੱਖਿਆ ਫੋਰਸਾਂ ਦੇ 3 ਜਵਾਨ ਜ਼ਖਮੀ ਹੋ ਗਏ ਹਨ। ਪੁਲਸ ਅਧਿਕਾਰੀਆਂ ਨੇ ਦੱਸਿਆ ਕਿ ਜ਼ਿਲ੍ਹੇ ਦੇ ਗੰਗਲੂਰ ਥਾਣਾ ਖੇਤਰ ਦੇ ਅਧੀਨ ਟੋਡਕਾ ਪਿੰਡ ਦੇ ਕੋਲ ਪ੍ਰੈਸ਼ਰ ਬੰਬ ਧਮਾਕੇ 'ਚ ਜ਼ਿਲ੍ਹਾ ਰਿਜ਼ਰਵ ਗਾਰਡ (ਡੀ.ਆਰ.ਜੀ.) ਦੇ ਤਿੰਨ ਜਵਾਨ ਜ਼ਖਮੀ ਹੋ ਗਏ।
ਉਨ੍ਹਾਂ ਦੱਸਿਆ ਕਿ ਅੱਜ ਡੀ.ਆਰ.ਜੀ. ਟੀਮ ਨੂੰ ਮਾਓਵਾਦੀ ਵਿਰੋਧੀ ਅਪਰੇਸ਼ਨ 'ਤੇ ਭੇਜਿਆ ਗਿਆ ਸੀ। ਜਦੋਂ ਟੀਮ ਆਪਰੇਸ਼ਨ ਤੋਂ ਵਾਪਸ ਆ ਰਹੀ ਸੀ ਤਾਂ ਟੋਡਕਾ ਪਿੰਡ ਨੇੜੇ ਮਾਓਵਾਦੀਆਂ ਵੱਲੋਂ ਲਾਇਆ ‘ਪ੍ਰੈਸ਼ਰ ਬੰਬ’ ਫਟ ਗਿਆ। ਇਸ ਘਟਨਾ 'ਚ ਤਿੰਨ ਜਵਾਨ ਜ਼ਖਮੀ ਹੋ ਗਏ। ਪੁਲਸ ਅਧਿਕਾਰੀਆਂ ਨੇ ਦੱਸਿਆ ਕਿ ਘਟਨਾ ਤੋਂ ਬਾਅਦ ਜਵਾਨਾਂ ਨੂੰ ਉੱਥੋਂ ਸਥਾਨਕ ਹਸਪਤਾਲ ਲਿਜਾਇਆ ਗਿਆ। ਉਨ੍ਹਾਂ ਦੱਸਿਆ ਕਿ ਜਵਾਨਾਂ ਨੂੰ ਮਾਮੂਲੀ ਸੱਟਾਂ ਲੱਗੀਆਂ ਹਨ ਅਤੇ ਉਹ ਖਤਰੇ ਤੋਂ ਬਾਹਰ ਹਨ। ਪੁਲਸ ਅਧਿਕਾਰੀਆਂ ਨੇ ਦੱਸਿਆ ਕਿ ਇਲਾਕੇ 'ਚ ਨਕਸਲੀਆਂ ਖਿਲਾਫ ਮੁਹਿੰਮ ਜਾਰੀ ਹੈ।
ਓਡਿਸ਼ਾ ਦੇ ਜੰਗਲ ’ਚ ਵੇਖਿਆ ਗਿਆ ਦੁਰਲੱਭ ਕਾਲਾ ਚੀਤਾ
NEXT STORY