ਨਵੀਂ ਦਿੱਲੀ- ਜੇਕਰ ਤੁਹਾਨੂੰ ਲਾਲ ਕਿਲਾ, ਕੁਤੁਬ ਮੀਨਾਰ, ਹਮਾਯੂੰ ਦਾ ਕਿਲਾ ਜਾਂ ਪੁਰਾਣਾ ਕਿਲਾ ਘੁੰਮਣ ਜਾਣਾ ਹੈ ਤਾਂ ਹੁਣ ਤੁਸੀਂ ਐਂਟਰੀ ਟਿਕਟ ਦਿੱਲੀ ਮੈਟਰੋ ਦੀ ਟਿਕਟ ਤੋਂ ਖਰੀਦ ਸਕੋਗੇ। ਇਸ ਸਿਲਸਿਲੇ 'ਚ ਦਿੱਲੀ ਮੈਟਰੋ ਰੇਲ ਕਾਰਪੋਰੇਸ਼ਨ (DMRC) ਅਤੇ ਭਾਰਤੀ ਪੁਰਾਤੱਤਵ ਸਰਵੇਖਣ (ASI) ਨੇ ਇਕ ਸਮਝੌਤਾ ਕੀਤਾ ਹੈ, ਜਿਸ ਦੇ ਤਹਿਤ ਜਲਦੀ ਹੀ ਇਹ ਸੰਭਵ ਹੋ ਸਕੇਗਾ।
DMRC ਨੇ ASI ਨਾਲ ਇਕ ਸਮਝੌਤਾ ਮੰਗ ਪੱਤਰ (MoU) 'ਤੇ ਦਸਤਖ਼ਤ ਕੀਤੇ, ਜਿਸ ਮੁਤਾਬਕ ਹੁਣ ਦਿੱਲੀ ਮੈਟਰੋ ਦੇ 'ਮੋਮੈਂਟਮ 2.0 ਦਿੱਲੀ ਸਾਰਥੀ-ਸਾਰਥੀ' ਮੋਬਾਈਲ ਐਪ' ਜ਼ਰੀਏ ASI ਸੁਰੱਖਿਅਤ ਸਮਾਰਕਾਂ ਲਈ ਟਿਕਟਾਂ ਖਰੀਦੀਆਂ ਜਾ ਸਕਦੀਆਂ ਹਨ। ਇਸ ਪਹਿਲਕਦਮੀ ਦਾ ਉਦੇਸ਼ ASI ਯਾਦਗਾਰੀ ਟਿਕਟਾਂ ਅਤੇ DMRC ਯਾਤਰਾ ਟਿਕਟਾਂ ਦੀ ਖਰੀਦ ਨੂੰ ਇਕ ਪਲੇਟਫਾਰਮ 'ਤੇ ਸਮਰੱਥ ਬਣਾਉਣਾ ਹੈ।
DMRC ਅਤੇ ASI ਵਿਚਾਲੇ ਹੋਇਆ MOU ਸਾਈਨ
ਇਹ ਸਮਝੌਤਾ DMRC ਦੇ ਮੈਨੇਜਿੰਗ ਡਾਇਰੈਕਟਰ ਡਾ. ਵਿਕਾਸ ਕੁਮਾਰ ਅਤੇ ASI ਦੇ ਵਧੀਕ ਡਾਇਰੈਕਟਰ ਜਨਰਲ (ਪ੍ਰਸ਼ਾਸਨ) ਸ੍ਰੀ ਆਨੰਦ ਮਧੂਕਰ ਦੀ ਮੌਜੂਦਗੀ 'ਚ ਦਸਤਖ਼ਤ ਕੀਤੇ ਗਏ ਹਨ। ASI ਦੇ ਸਹਿਯੋਗ ਨਾਲ DMRC ਇਕ ਏਕੀਕ੍ਰਿਤ QR-ਅਧਾਰਿਤ ਟਿਕਟਿੰਗ ਪ੍ਰਣਾਲੀ ਵਿਕਸਿਤ ਕਰੇਗਾ, ਜੋ ਦਿੱਲੀ ਮੈਟਰੋ ਸੇਵਾਵਾਂ ਵਿਚ ਇਕ ਸਹਿਜ ਪ੍ਰਵੇਸ਼ ਅਨੁਭਵ ਪ੍ਰਦਾਨ ਕਰੇਗਾ ਅਤੇ ASI ਵਲੋਂ ਚੁਨਿੰਦਾ ਕੇਂਦਰੀ ਤੌਰ 'ਤੇ ਸੁਰੱਖਿਅਤ ਸਮਾਰਕਾਂ ਦੀ ਚੋਣ ਕਰੇਗਾ।
DMRC ਅਤੇ ASI ਮਿਲ ਕੇ ਦਿੱਲੀ ਦੀ ਖ਼ੁਸ਼ਹਾਲ ਸੱਭਿਆਚਾਰਕ ਵਿਰਾਸਤ ਨੂੰ ਹੱਲਾਸ਼ੇਰੀ ਦੇਣਗੇ। ਜਿਸ ਵਿਚ ਜਨ ਜਾਗਰੂਕਤਾ ਮੁਹਿੰਮ, ਸੰਯੁਕਤ ਆਯੋਜਨ ਅਤੇ ਡਿਜੀਟਲ ਪਲੇਟਫਾਰਮ ਸ਼ਾਮਲ ਹੋਣਗੇ। ਇਸ ਪਹਿਲ ਦਾ ਉਦੇਸ਼ ਸੈਰ-ਸਪਾਟਾ ਖੇਤਰ ਵਿਚ ਦੁਨੀਆ ਭਰ ਦੇ ਸੈਲਾਨੀਆਂ ਨੂੰ ਇਕ ਸਹਿਜ ਅਤੇ ਵਿਸ਼ਵ ਪੱਧਰੀ ਯਾਤਰਾ ਅਤੇ ਸੈਰ-ਸਪਾਟਾ ਅਨੁਭਵ ਪ੍ਰਦਾਨ ਕਰਨਾ ਹੈ। ਇਹ ਸਹਿਯੋਗ ਸੈਲਾਨੀਆਂ ਅਤੇ ਆਮ ਜਨਤਾ ਲਈ ਮੈਟਰੋ ਯਾਤਰਾ ਅਤੇ ਸਮਾਰਕ ਪ੍ਰਵੇਸ਼ ਨੂੰ ਕਵਰ ਕਰਨ ਵਾਲੇ ਏਕੀਕ੍ਰਤ ਟਿਕਟਿੰਗ ਹੱਲ ਦੇ ਜ਼ਰੀਏ ਆਸਾਨ ਅਤੇ ਸੁਵਿਧਾਜਨਕ ਪਹੁੰਚ ਯਕੀਨੀ ਕਰੇਗਾ।
ਸੜਕ 'ਤੇ 'ਜੌਗਿੰਗ' ਕਰ ਰਹੀਆਂ ਵਿਦਿਆਰਥਣਾਂ ਨੂੰ ਟਰੱਕ ਨੇ ਮਾਰੀ ਟੱਕਰ, ਇਕ ਦੀ ਮੌਤ
NEXT STORY