ਨਵੀਂ ਦਿੱਲੀ/ਲੇਹ- ਲੱਦਾਖ 'ਚ ਭਾਰਤ ਅਤੇ ਚੀਨ ਦਰਮਿਆਨ ਅਸਲ ਕੰਟਰੋਲ ਰੇਖਾ (LAC) 'ਤੇ ਗਸ਼ਤ ਦੀ ਅਗਵਾਈ ਕਰ ਰਹੇ 33 ਸਾਲਾ ਇੰਡੋ-ਤਿੱਬਤੀਅਨ ਬਾਰਡਰ ਪੁਲਸ (ITBP) ਅਧਿਕਾਰੀ ਡੂੰਘੀ ਖੱਡ 'ਚ ਡਿੱਗਣ ਕਾਰਨ ਸ਼ਹੀਦ ਹੋ ਗਏ। ਅਧਿਕਾਰੀਆਂ ਨੇ ਦੱਸਿਆ ਕਿ ਅਸਿਸਟੈਂਟ ਕਮਾਂਡੈਂਟ ਟੀਕਮ ਸਿੰਘ ਨੇਗੀ 2 ਅਪ੍ਰੈਲ ਨੂੰ ਲੱਦਾਖ ਸੈਕਟਰ 'ਚ LAC 'ਤੇ ਡਿਊਟੀ ਦੌਰਾਨ ਸ਼ਹੀਦ ਹੋ ਗਏ ਸਨ।
ਇਹ ਵੀ ਪੜ੍ਹੋ- ਪਰਮਵੀਰ ਅਤੇ ਅਸ਼ੋਕ ਚੱਕਰ ਪ੍ਰਾਪਤ ਕਰਨ ਵਾਲੇ ਫੌਜੀਆਂ ਨੂੰ MP ਸਰਕਾਰ ਦਾ ਤੋਹਫ਼ਾ
ITBP ਨੇ ਆਪਣੇ ਅਧਿਕਾਰਤ ਟਵਿੱਟਰ ਹੈਂਡਲ 'ਤੇ ਲਿਖਿਆ ਕਿ ITBP ਆਪਣੀ 24ਵੀਂ ਬਟਾਲੀਅਨ ਦੇ ਬਹਾਦਰ AC/GD ਟੀਕਮ ਸਿੰਘ ਨੇਗੀ ਨੂੰ ਸਲਾਮ ਕਰਦਾ ਹੈ, ਜਿਨ੍ਹਾਂ ਨੇ 2 ਅਪ੍ਰੈਲ, 2023 ਨੂੰ ਲੱਦਾਖ ਵਿਚ ਸੇਵਾ ਕਰਦੇ ਹੋਏ ਸਰਵਉੱਚ ਬਲੀਦਾਨ ਦਿੱਤਾ। ਅਧਿਕਾਰੀ 2021 ਤੋਂ ਮੋਰਚੇ 'ਤੇ ਅਧਿਕਾਰੀ ਤਾਇਨਾਤ ਸਨ।
ਮਸੂਰੀ ਸਥਿਤ ITBP ਅਕੈਡਮੀ ਦੇ ਇਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਅਧਿਕਾਰੀ 2013 'ਚ ਫੋਰਸ 'ਚ ਸ਼ਾਮਲ ਹੋਏ ਸਨ ਅਤੇ ਬਹੁਤ ਬਹਾਦਰ ਸਨ। ਉਨ੍ਹਾਂ ਕਿਹਾ ਕਿ ਨੇਗੀ ਇਕ ਚੰਗੇ ਪਰਬਤਾਰੋਹੀ ਸਨ ਅਤੇ ਉਨ੍ਹਾਂ ਨੂੰ 2014 ਵਿਚ 'ਸਵਾਰਡ ਆਫ਼ ਆਨਰ' ਨਾਲ ਸਨਮਾਨਿਤ ਕੀਤਾ ਗਿਆ ਸੀ, ਜੋ ਸਿਖਲਾਈ ਦੌਰਾਨ ਸਰਵਸ਼੍ਰੇਸ਼ਠ ਕੈਡੇਟ ਨੂੰ ਦਿੱਤਾ ਜਾਂਦਾ ਹੈ।
ਇਹ ਵੀ ਪੜ੍ਹੋ- ਸੁੱਖੂ ਸਰਕਾਰ ਨੇ 51 ਸਾਲ ਪੁਰਾਣੇ ਕਾਨੂੰਨ 'ਚ ਕੀਤੀ ਸੋਧ, ਧੀਆਂ ਨੂੰ ਦਿੱਤਾ ਪੁੱਤਾਂ ਦੇ ਬਰਾਬਰ ਦਾ ਅਧਿਕਾਰ
ਹਿਮਾਚਲ ਦੇ CM ਸੁੱਖੂ ਦੀ ਲੋਕਾਂ ਨੂੰ ਅਪੀਲ- ਭੀੜ ਵਾਲੀਆਂ ਥਾਵਾਂ 'ਤੇ ਮਾਸਕ ਜ਼ਰੂਰ ਪਹਿਨੋ
NEXT STORY