ਸ਼੍ਰੀਨਗਰ– ਜੰਮੂ-ਕਸ਼ਮੀਰ ’ਚ ਸੁਤੰਤਰਤਾ ਦਿਵਸ ਮੌਕੇ ਕਸ਼ਮੀਰ ਘਾਟੀ ਤਿਰੰਗੇ ਦੇ ਰੰਗ ’ਚ ਰੰਗੀ ਨਜ਼ਰ ਆਈ। ਜੰਮੂ-ਕਸ਼ਮੀਰ ’ਚ ਕਈ ਸਰਗਰਮ ਅਤੇ ਮਾਰੇ ਗਏ ਅੱਤਵਾਦੀਆਂ ਦੇ ਘਰਾਂ ’ਤੇ ਤਿਰੰਗਾ ਲਹਿਰਾਇਆ ਗਿਆ। 75ਵੇਂ ਸੁਤੰਤਰਤਾ ਦਿਵਸ ਮੌਕੇ ਆਜ਼ਾਦੀ ਦਾ ਅੰਮ੍ਰਿਤ ਮਹਾਉਤਸਵ ਦੇ ਉਪਲਕਸ਼ ’ਚ ਆਯੋਜਿਤ ਹਰ ਘਰ ਤਿਰੰਗਾ ਮੁਹਿੰਮ ਦੇ ਰੂਪ ’ਚ ਕਈ ਅੱਤਵਾਦੀਆਂ ਦੇ ਪਰਿਵਾਰਕ ਮੈਂਬਰ ਅਤੇ ਕਰੀਬੀ ਰਿਸ਼ਤੇਦਾਰ ਤਰਿੰਗਾ ਲਹਿਰਾਉਣ ਲਈ ਅੱਗੇ ਆਏ।
ਹਿਜਬੁਲ ਮੁਜਾਹਿਦੀਨ ਦੇ 2020 ’ਚ ਮਾਰੇ ਗਏ ਅੱਤਵਾਦੀ ਰਿਆਜ਼ ਅਹਿਮਦ ਨਾਇਕੂ ਦੇ ਪਿਤਾ ਨੂੰ ਸ਼੍ਰੀਨਗਰ ਦੇ ਬੇਗਪੋਰਾ ’ਚ ਆਪਣੇ ਘਰ ’ਤੇ ਤਿਰੰਗਾ ਲਹਿਰਾਉਂਦੇ ਹੋਏ ਵੇਖਿਆ ਗਿਆ। ਨਾਇਕੂ ਜੰਮੂ-ਕਸ਼ਮੀਰ ਦੇ ਟਾਪ-ਟੈੱਨ ਮੋਸਟ ਵਾਂਟੇਡ ਅੱਤਵਾਦੀਆਂ ’ਚੋਂ ਇਕ ਸੀ। ਅਨੰਤਨਾਗ ਜ਼ਿਲ੍ਹੇ ਦੇ ਲੀਵਰ ਸ਼੍ਰੀਗੁਫਵਾੜਾ ’ਚ ਹਿਜਬੁਲ ਮੁਜਾਹਿਦੀਨ ਦੇ ਕਮਾਂਡਰ ਜ਼ਫਰ ਹੁਸੈਨ ਭਟ ਅਤੇ ਆਮਿਰ ਖਾਨ ਦੇ ਘਰਾਂ ’ਤੇ ਵੀ ਤਿਰੰਗਾ ਲਹਿਰਾਇਆ ਗਿਆ।
ਨਜ਼ੀਰ ਸ਼ੇਰਘੋਜਰੀ ਦੇ ਘਰ ’ਤੇ ਵੀ ਲਹਿਰਾਇਆ ਗਿਆ ਤਿਰੰਗਾ
ਬਡਗਾਮ ਜ਼ਿਲ੍ਹੇ ਦੇ ਪਿੰਡ ਸਰਾਏ ਚਦੂਰਾ ’ਚ ਲਸ਼ਕਰ-ਏ-ਤੌਇਬਾ ਦੇ ਸਰਗਰਮ ਅੱਤਵਾਦੀ ਆਕਿਬ ਨਜ਼ੀਰ ਸ਼ੇਰਗੋਜਰੀ ਦੇ ਘਰ ’ਤੇ ਵੀ ਤਿਰੰਗਾ ਲਹਿਰਾਇਆ ਗਿਆ। ਲੋਕਾਂ ਨੇ ਉਤਸ਼ਾਹ ਨਾਲ ਆਪਣੇ ਘਰਾਂ, ਹੋਟਲਾਂ ਅਤੇ ਰੈਸਤਰਾਂ ’ਤੇ ਤਿਰੰਗੇ ਲਗਾਏ ਹਨ। ਦੱਸ ਦੇਈਏ ਕਿ ਆਜ਼ਾਦੀ ਦਾ ਅੰਮ੍ਰਿਤ ਮਹਾਉਤਸਵ ਸਮਾਰੋਹਾਂ ਤਹਿਤ ‘ਹਰ ਘਰ ਤਿਰੰਗਾ’ ਮੁਹਿੰਮ ਚਲਾਈ ਜਾ ਰਹੀ ਹੈ। ਕੇਂਦਰ ਸਰਕਾਰ ਨੇ ਲੋਕਾਂ ਨੂੰ 13 ਤੋਂ 15 ਅਗਸਤ ਤਕ ਘਰ ਜਾਂ ਦਫਤਰ ’ਚ ਤਿਰੰਗਾ ਲਹਿਰਾਉਣ ਜਾਂ ਲਗਾਉਣ ਦੀ ਅਪੀਲ ਕੀਤੀ ਹੈ।
ਸ਼੍ਰੀਨਗਰ 'ਚ 1850 ਮੀਟਰ ਲੰਬਾ ਤਿਰੰਗਾ ਪ੍ਰਦਰਸ਼ਿਤ ਕੀਤਾ ਗਿਆ, ਝੰਡਾ ਤਿਆਰ ਕਰਨ 'ਚ ਲੱਗੇ 10 ਦਿਨ
NEXT STORY