ਨੈਸ਼ਨਲ ਡੈਸਕ- ਤ੍ਰਿਣਮੂਲ ਕਾਂਗਰਸ ਦੇ ਬਾਗੀ ਧੜੇ ਨੇ ਸ਼ੁੱਕਰਵਾਰ ਨੂੰ ਕੋਲਕਾਤਾ ’ਚ ਪਾਰਟੀ ਹੈੱਡਕੁਆਰਟਰ ’ਤੇ ਕਬਜ਼ਾ ਕਰ ਲਿਆ। ਰਿਤਬ੍ਰਤ ਬੈਨਰਜੀ ਦੀ ਅਗਵਾਈ ’ਚ ਬਾਗੀ ਨੇਤਾਵਾਂ ਨੇ ਹੈੱਡਕੁਆਰਟਰ ਦੇ ਜਿੰਦਰੇ ਬਦਲ ਦਿੱਤੇ, ਨਵੇਂ ਪੋਸਟਰ ਲਾਏ, ਇਨ੍ਹਾਂ ’ਚ ਮਮਤਾ ਬੈਨਰਜੀ ਦੀ ਤਸਵੀਰ ਨਹੀਂ ਸੀ। ਹਾਲਾਂਕਿ, ਦਫ਼ਤਰ ਦੇ ਅੰਦਰ ਪਹਿਲਾਂ ਤੋਂ ਲੱਗੀਆਂ ਮਮਤਾ ਦੀਆਂ ਤਸਵੀਰਾਂ ਅਤੇ ਕੱਟਆਊਟ ਨੂੰ ਨਹੀਂ ਹਟਾਇਆ ਗਿਆ।
ਰਿਤਬ੍ਰਤ ਬੈਨਰਜੀ ਸੀਨੀਅਰ ਨੇਤਾਵਾਂ ਅਤੇ ਪਾਰਟੀ ਦੇ ਖਜ਼ਾਨਚੀ ਦੇ ਨਾਲ ਤ੍ਰਿਣਮੂਲ ਦਫ਼ਤਰ ਪਹੁੰਚੇ। ਉੱਥੇ ਉਨ੍ਹਾਂ ਨੇ ਬੈਠਕ ਕੀਤੀ ਅਤੇ ਦਾਅਵਾ ਕੀਤਾ ਕਿ ਉਹੀ ਅਸਲੀ ਤ੍ਰਿਣਮੂਲ ਕਾਂਗਰਸ ਹਨ। ਉਨ੍ਹਾਂ ਕਿਹਾ ਕਿ ਹੁਣ ਤੋਂ ਪਾਰਟੀ ਦਾ ਸਾਰਾ ਕੰਮ ਇਸੇ ਦਫ਼ਤਰ ਤੋਂ ਚੱਲੇਗਾ।
ਇਹ ਵੀ ਪੜ੍ਹੋ- 'ਗੋਰੀ ਮੇਮ' ਨਾਲ ਵਿਆਹ ਕਰਵਾ ਪਾਕਿਸਤਾਨ ਲੈ ਆਇਆ ਬੰਦਾ ! 12 ਸਾਲਾਂ 'ਚ ਹੀ ਨਰਕ ਬਣਾ'ਤੀ ਜ਼ਿੰਦਗੀ
ਇਕ ਦਿਨ ਪਹਿਲਾਂ ਹੀ ਬਾਗੀ ਧੜੇ ਨੇ ਚੋਣ ਕਮਿਸ਼ਨ ਦੇ ਸਾਹਮਣੇ ਤ੍ਰਿਣਮੂਲ ਦੇ ਨਾਂ, ਚੋਣ ਨਿਸ਼ਾਨ ਅਤੇ ਸੰਗਠਨ ’ਤੇ ਆਪਣਾ ਦਾਅਵਾ ਪੇਸ਼ ਕੀਤਾ ਸੀ। ਵਿਧਾਨ ਸਭਾ ਚੋਣਾਂ ’ਚ ਹਾਰ ਤੋਂ ਬਾਅਦ 3 ਜੂਨ ਨੂੰ ਤ੍ਰਿਣਮੂਲ ਦੇ 80 ’ਚੋਂ 58 ਵਿਧਾਇਕ ਮਮਤਾ ਬੈਨਰਜੀ ਦੀ ਅਗਵਾਈ ਤੋਂ ਵੱਖ ਹੋ ਗਏ ਸਨ।
ਇਹ ਵੀ ਪੜ੍ਹੋ- ਇਕ ਹਫ਼ਤੇ 'ਚ 2,000 ਮੌਤਾਂ ! ਜਾਨ ਕੱਢਣ ਲੱਗੀ ਗਰਮੀ, 'ਤੰਦੂਰ' ਵਾਂਗ ਤਪ ਗਿਆ ਪੂਰਾ ਯੂਰਪ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਇਕ ਤਾਂ ਬੇਰੁਜ਼ਗਾਰ, ਉੱਤੋਂ ਸ਼ਰਾਬੀ..! ਪੁੱਤ ਦੀਆਂ ਆਦਤਾਂ ਤੋਂ ਅੱਕੇ ਮਾਂ-ਪਿਓ ਨੇ ਦਿੱਤੀ ਰੂਹ-ਕੰਬਾਊ ਮੌਤ
NEXT STORY