ਨੈਸ਼ਨਲ ਡੈਸਕ- ਤ੍ਰਿਣਮੂਲ ਕਾਂਗਰਸ ਦੇ ਜਨਰਲ ਸਕੱਤਰ ਤੇ ਸੰਸਦ ਮੈਂਬਰ ਅਭਿਸ਼ੇਕ ਬੈਨਰਜੀ ਦੇ ਨਿੱਜੀ ਬੈਂਕ ਖਾਤੇ ’ਤੇ ਡੈਬਿਟ ਸਬੰਧੀ ਪਾਬੰਦੀਆਂ ਲਾਉਣ ਵਾਲੇ ਬੈਂਕ ਨੇ ਸੋਮਵਾਰ ਕਲਕੱਤਾ ਹਾਈ ਕੋਰਟ ਨੂੰ ਸੂਚਿਤ ਕੀਤਾ ਕਿ ਉਸ ਨੇ ਪਾਬੰਦੀਆਂ ਹਟਾ ਦਿੱਤੀਆਂ ਹਨ ਤੇ ਖਾਤਾ ਬਹਾਲ ਕਰ ਦਿੱਤਾ ਹੈ।
ਬੈਂਕ ਵੱਲੋਂ ਪਾਬੰਦੀਆਂ ਲਾਉਣ ਤੋਂ ਬਾਅਦ ਅਭਿਸ਼ੇਕ ਨੇ ਕਲਕੱਤਾ ਹਾਈ ਕੋਰਟ ਦਾ ਦਰਵਾਜ਼ਾ ਖੜਕਾਇਆ ਸੀ। ਉਸ ਨੇ ਬੈਂਕ ਅਧਿਕਾਰੀਆਂ ’ਤੇ ਉਸ ਦੇ ਨਿੱਜੀ ਖਾਤੇ ਨੂੰ ਫ੍ਰੀਜ਼ ਕਰਨ ਤੇ ਡੈਬਿਟ ਤੇ ਕ੍ਰੈਡਿਟ ਕਾਰਡਾਂ ਨੂੰ ਬਿਨਾਂ ਦੱਸੇ ਬਲਾਕ ਕਰਨ ਦਾ ਦੋਸ਼ ਲਾਇਆ ਸੀ।
ਇਹ ਇਸ ਮਹੀਨੇ ਦੇ ਸ਼ੁਰੂ ’ਚ ਸੁਪਰੀਮ ਕੋਰਟ ਤੋਂ ਅੱਖਾਂ ਦੇ ਇਲਾਜ ਲਈ ਅਮਰੀਕਾ ਜਾਣ ਦੀ ਇਜਾਜ਼ਤ ਮਿਲਣ ਤੋਂ ਬਾਅਦ ਹੋਇਆ। ਇਸ ਦੇ ਨਾਲ ਹੀ ਜਸਟਿਸ ਕ੍ਰਿਸ਼ਨਾ ਰਾਓ ਦੀ ਅਗਵਾਈ ਵਾਲੇ ਬੈਂਚ ਨੇ ਸੋਮਵਾਰ ਖਾਤਾ ਫ੍ਰੀਜ਼ ਕਰਨ ਨੂੰ ਚੁਣੌਤੀ ਦੇਣ ਵਾਲੀ ਬੈਨਰਜੀ ਦੀ ਪਟੀਸ਼ਨ ਦਾ ਨਿਪਟਾਰਾ ਕਰ ਦਿੱਤਾ। ਅਦਾਲਤ ਨੇ ਟਿੱਪਣੀ ਕੀਤੀ ਕਿ ਜਦੋਂ ਵੀ ਕਿਸੇ ਖਾਤੇ ਨੂੰ ਫ੍ਰੀਜ਼ ਕਰਨ ਦੀ ਲੋੜ ਹੋਵੇ ਤਾਂ ਗਾਹਕ ਨੂੰ ਕਾਰਵਾਈ ਦੇ ਕਾਰਨ ਬਾਰੇ ਪਹਿਲਾਂ ਹੀ ਸੂਚਿਤ ਕੀਤਾ ਜਾਣਾ ਚਾਹੀਦਾ ਹੈ। ਬੈਂਕ ਨੂੰ ਗਾਹਕ ਨੂੰ ਸੁਚੇਤ ਕਰਨਾ ਚਾਹੀਦਾ ਹੈ ਕਿ ਕੇ. ਵਾਈ. ਸੀ. ਦੇ ਵੇਰਵਿਆਂ ਨੂੰ ਅਪਡੇਟ ਕਰਨ ਦੀ ਲੋੜ ਹੈ। ਅਜਿਹਾ ਕਰਨ ’ਚ ਅਸਫਲ ਰਹਿਣ ’ਤੇ ਖਾਤਾ ਫ੍ਰੀਜ਼ ਹੋ ਸਕਦਾ ਹੈ।
ED ਨੇ IAS ਅਧਿਕਾਰੀ ਗਿਆਨੇਂਦਰ ਕੁਮਾਰ ਨੂੰ ਪੁੱਛ-ਗਿੱਛ ਲਈ ਜਾਰੀ ਕੀਤਾ ਸੰਮਨ
NEXT STORY