ਦਮੋਹ- ਮੱਧ ਪ੍ਰਦੇਸ਼ ਦੇ ਦਮੋਹ ਜ਼ਿਲ੍ਹੇ ਦੇ ਇਕ ਪਿੰਡ ’ਚ ਮੀਂਹ ਲਈ ਦੇਵਤਾ ਨੂੰ ਖ਼ੁਸ਼ ਕਰਨ ਅਤੇ ਸੋਕੇ ਵਰਗੀ ਸਥਿਤੀ ਤੋਂ ਰਾਹਤ ਪਾਉਣ ਲਈ ਇਕ ਕੁਪ੍ਰਥਾ ਦੇ ਅਧੀਨ ਘੱਟੋ-ਘੱਟ 6 ਬੱਚੀਆਂ ਨੂੰ ਨੰਗੇ ਕਰ ਕੇ ਪਿੰਡ ’ਚ ਘੁਮਾਏ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਰਾਸ਼ਟਰੀ ਬਾਲ ਅਧਿਕਾਰ ਸੁਰੱਖਿਆ ਕਮਿਸ਼ਨ (ਐੱਨ.ਸੀ.ਪੀ.ਸੀ.ਆਰ.) ਨੇ ਮਾਮਲੇ ’ਚ ਨੋਟਿਸ ਲੈਂਦੇ ਹੋਏ ਦਮੋਹਾ ਜ਼ਿਲ੍ਹਾ ਪ੍ਰਸ਼ਾਸਨ ਤੋਂ ਇਸ ਘਟਨਾ ਦੀ ਰਿਪੋਰਟ ਤਲਬ ਕੀਤੀ ਹੈ। ਅਧਿਕਾਰੀਆਂ ਨੇ ਸੋਮਵਾਰ ਨੂੰ ਬੁੰਦੇਲਖੰਡ ਖੇਤਰ ਦੇ ਦਮੋਹ ਜ਼ਿਲ੍ਹਾ ਹੈੱਡ ਕੁਆਰਟਰ ਤੋਂ ਕਰੀਬ 50 ਕਿਲੋਮੀਟਰ ਦੂਰ ਜਬੇਰਾ ਥਾਣਾ ਖੇਤਰ ਦੇ ਬਨੀਆ ਪਿੰਡ ’ਚ ਐਤਵਾਰ ਨੂੰ ਇਹ ਘਟਨਾ ਹੋਈ। ਦਮੋਹ ਦੇ ਜ਼ਿਲ੍ਹਾ ਅਧਿਕਾਰੀ ਐੱਸ. ਕ੍ਰਿਸ਼ਨ ਚੈਤਨਯ ਨੇ ਕਿਹਾ ਕਿ ਐੱਨ.ਸੀ.ਪੀ.ਸੀ.ਆਰ. ਨੂੰ ਰਿਪੋਰਟ ਸੌਂਪੀ ਜਾਵੇਗੀ। ਜ਼ਿਲ੍ਹਾ ਪੁਲਸ ਸੁਪਰਡੈਂਟ (ਐੱਸ.ਪੀ.) ਡੀ. ਆਰ. ਤੇਨਿਵਾਰ ਨੇ ਕਿਹਾ ਕਿ ਪੁਲਸ ਨੂੰ ਸੂਚਨਾ ਮਿਲੀ ਸੀ ਕਿ ਸਥਾਨਕ ਪ੍ਰਚਲਿਤ ਕੁਪ੍ਰਥਾ ਦੇ ਅਧੀਨ ਮੀਂਹ ਦੇ ਦੇਵਤਾ ਨੂੰ ਖ਼ੁਸ਼ ਕਰਨ ਲਈ ਕੁਝ ਕੁੜੀਆਂ ਨੂੰ ਨੰਗੇ ਘੁਮਾਇਆ ਗਿਆ ਸੀ। ਉਨ੍ਹਾਂ ਕਿਹਾ,‘‘ਪੁਲਸ ਇਸ ਘਟਨਾ ਦੀ ਜਾਂਚ ਕਰ ਰਹੀ ਹੈ ਅਤੇ ਜ਼ਰੂਰੀ ਕਾਰਵਾਈ ਕੀਤੀ ਜਾਵੇਗੀ।’’
ਇਹ ਵੀ ਪੜ੍ਹੋ : ਕਰਨਾਲ ਮਹਾਪੰਚਾਇਤ: ਸਰਕਾਰ ਨੇ ਕਿਸਾਨਾਂ ਨੂੰ ਦਿੱਤਾ ਆਫ਼ਰ! 11 ਮੈਂਬਰੀ ਕਮੇਟੀ ਕਰੇਗੀ ਗੱਲਬਾਤ
ਉਨ੍ਹਾਂ ਕਿਹਾ ਕਿ ਪਿੰਡ ਵਾਸੀਆਂ ਦਾ ਮੰਨਣਾ ਹੈ ਕਿ ਇਸ ਪ੍ਰਥਾ ਦੇ ਨਤੀਜੇ ਵਜੋਂ ਮੀਂਹ ਹੋ ਸਕਦਾ ਹੈ। ਜਾਣਕਾਰੀ ਅਨੁਸਾਰ, ਸੋਕੇ ਦੀ ਸਥਿਤੀ ਕਾਰਨ ਮੀਂਹ ਨਾ ਹੋਣ ਕਾਰਨ ਪੁਰਾਣੀ ਮਾਨਤਾ ਅਨੁਸਾਰ ਪਿੰਡ ਦੀਆਂ ਛੋਟੀਆਂ-ਛੋਟੀਆਂ ਬੱਚੀਆਂ ਨੂੰ ਨੰਗੇ ਕਰ ਪੂਰੇ ਪਿੰਡ ’ਚ ਘੁਮਾਉਂਦੇ ਹੋਏ ਜਨਾਨੀਆਂ ਪਿੱਛੇ-ਪਿੱਛੇ ਭਜਨ ਕਰਦੀਆਂ ਹੋਈਆਂ ਜਾਂਦੀਆਂ ਹਨ ਅਤੇ ਰਸਤੇ ’ਚ ਪੈਣ ਵਾਲੇ ਘਰਾਂ ਤੋਂ ਇਹ ਜਨਾਨੀਆਂ ਆਟਾ, ਦਾਲ ਜਾਂ ਹੋਰ ਖਾਧ ਸਮੱਗਰੀ ਮੰਗਦੀਆਂ ਹਨ ਅਤੇ ਜੋ ਵੀ ਖਾਧ ਸਮੱਗਰੀ ਇਕੱਠੀ ਹੁੰਦੀ ਹੈ, ਉਸ ਨੂੰ ਪਿੰਡ ਦੇ ਹੀ ਮੰਦਰ ’ਚ ਭੰਡਾਰਾ ਦੇ ਮਾਧਿਅਮ ਨਾਲ ਪੂਜਨ ਕੀਤਾ ਜਾਂਦਾ ਹੈ। ਮਾਨਤਾ ਹੈ ਕਿ ਇਸ ਤਰ੍ਹਾਂ ਦੀ ਕੁਪ੍ਰਥਾ ਕਰਨ ਨਾਲ ਮੀਂਹ ਪੈ ਜਾਂਦਾ ਹੈ। ਅਧਿਕਾਰੀ ਨੇ ਕਿਹਾ ਕਿ ਇਨ੍ਹਾਂ ਕੁੜੀਆਂ ਦੇ ਮਾਤਾ-ਪਿਤਾ ਵੀ ਇਸ ਘਟਨਾ ’ਚ ਸ਼ਾਮਲ ਸਨ ਅਤੇ ਅੰਧਵਿਸ਼ਵਾਸ ਦੇ ਅਧੀਨ ਉਨ੍ਹਾਂ ਨੇ ਅਜਿਹਾ ਕੀਤਾ। ਇਸ ਸੰਬੰਧ ’ਚ ਕਿਸੇ ਵੀ ਪਿੰਡ ਵਾਸੀ ਨੇ ਕੋਈ ਸ਼ਿਕਾਇਤ ਨਹੀਂ ਕੀਤੀ। ਇਸ ਵਿਚ ਘਟਨਾ ਦੇ 2 ਵੀਡੀਓ ਵੀ ਸਾਹਮਣੇ ਆਏ ਹਨ, ਜਿਨ੍ਹਾਂ ’ਚ ਬੱਚੀਆਂ ਬਿਨਾਂ ਕੱਪੜਿਆਂ ਦੇ ਦਿਖਾਈ ਦੇ ਰਹੀਆਂ ਹਨ।
ਇਹ ਵੀ ਪੜ੍ਹੋ : ਨਿਪਾਹ ਵਾਇਰਸ ਨਾਲ ਜਾਨ ਗੁਆਉਣ ਵਾਲੇ ਬੱਚੇ ਦੇ ਸੰਪਰਕ ’ਚ ਆਏ ਲੋਕਾਂ ਦੀ ਰਿਪੋਰਟ ਆਈ ਸਾਹਮਣੇ
ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ ’ਚ ਦਿਓ ਜਵਾਬ
2013 ਮੁਜ਼ੱਫਰਨਗਰ ਦੰਗਾ ਕੇਸ: 8 ਸਾਲ ਵਿਚ 1100 ਲੋਕ ਬਰੀ, ਸਿਰਫ਼ 7 ਲੋਕ ਦੋਸ਼ੀ ਕਰਾਰ
NEXT STORY