ਭਿੰਡ— ਮੱਧ ਪ੍ਰਦੇਸ਼ ਦੇ ਭਿੰਡ ਜ਼ਿਲੇ 'ਚ ਇਕ ਨੌਜਵਾਨ ਨੂੰ ਆਪਣੀ ਪ੍ਰੇਮਿਕਾ ਨੂੰ ਵਿਆਹ ਤੋਂ ਇਨਕਾਰ ਕਰਨ ਮਹਿੰਗਾ ਪੈ ਗਿਆ। ਪ੍ਰੇਮਿਕਾ ਨੇ ਆਪਣੇ ਭਰਾਵਾਂ ਨਾਲ ਮਿਲ ਕੇ ਨੌਜਵਾਨ ਨੂੰ ਜ਼ਿੰਦਾ ਸਾੜ ਦਿੱਤਾ। ਲਗਭਗ 8 ਦਿਨ ਜੀਵਨ-ਮੌਤ ਨਾਲ ਸੰਘਰਸ਼ ਕਰਨ ਤੋਂ ਬਾਅਦ ਵਿਆਹੁਤਾ ਪ੍ਰੇਮੀ ਦੀ ਗਵਾਲੀਅਰ ਦੇ ਇਕ ਹਸਪਤਾਲ 'ਚ ਮੌਤ ਹੋ ਗਈ। ਪੁਲਸ ਨੇ ਤਲਾਕਸ਼ੁਦਾ ਪ੍ਰੇਮਿਕਾ ਅਤੇ ਉਸ ਦੇ ਦੋਹਾਂ ਭਰਾਵਾਂ ਨੂੰ ਗ੍ਰਿਫਤਾਰ ਕਰ ਲਿਆ ਹੈ। ਮੇਹਗਾਓਂ ਪੁਲਸ ਸੂਤਰਾਂ ਨੇ ਦੱਸਿਆ ਕਿ ਪਿੰਡ ਆਲਮਪੁਰਾ ਵਾਸੀ ਵਿਆਹਿਆ ਨੌਜਵਾਨ ਅਰਵਿੰਦ ਨਰਵਰੀਆ (30) ਦੇ ਦੇਹਾਤ ਥਾਣਾ ਖੇਤਰ ਦੇ ਪਿੰਡ ਪੁਰ ਵਾਸੀ ਤਲਾਕਸ਼ੁਦਾ ਔਰਤ ਗਾਇਤਰੀ ਨਰਵਰੀਆ ਨਾਲ ਪ੍ਰੇਮ ਪ੍ਰਸੰਗ ਸਨ। ਗਾਇਤਰੀ ਨੇ ਉਸ 'ਤੇ ਵਿਆਹ ਦਾ ਦਬਾਅ ਪਾਇਆ, ਜਿਸ ਤੋਂ ਬਾਅਦ ਉਸ ਨੇ ਆਪਣੇ ਵਿਆਹੇ ਹੋਣ ਦਾ ਹਵਾਲਾ ਦੇ ਕੇ ਵਿਆਹ ਕਰਨ ਤੋਂ ਇਨਕਾਰ ਕਰ ਦਿੱਤਾ। ਇਸ ਤੋਂ ਬਾਅਦ ਗੁੱਸਾਈ ਗਾਇਤਰੀ ਨੇ 17 ਜੂਨ ਦੀ ਰਾਤ ਅਰਵਿੰਦ ਨੂੰ ਆਪਣੇ ਘਰ ਬੁਲਾਇਆ ਅਤੇ ਪਿੰਡ ਤੋਂ ਬਾਹਰ ਇਕ ਸਥਾਨ 'ਤੇ ਆਪਣੇ ਦੋਵੇਂ ਭਰਾ ਦੀਨੇ ਅਤੇ ਗੋਪਾਲ ਨਾਲ ਮਿਲ ਕੇ ਉਸ 'ਤੇ ਪੈਟਰੋਲ ਸੁੱਟ ਕੇ ਉਸ ਨੂੰ ਜ਼ਿੰਦਾ ਸਾੜ ਦਿੱਤਾ।
ਤਿੰਨੋਂ ਦੋਸ਼ੀ ਕਰੀਬ 80 ਫੀਸਦੀ ਤੱਕ ਸੜ ਚੁਕੇ ਅਰਵਿੰਦ ਨੂੰ ਛੱਡ ਕੇ ਆਪਣੇ ਪਿੰਡ ਆ ਗਏ, ਜਿਸ ਤੋਂ ਬਾਅਦ ਗਾਇਤਰੀ ਨੇ ਪੁਲਸ ਨੂੰ ਫੋਨ ਕਰ ਕੇ ਦੱਸਿਆ ਕਿ ਪਿੰਡ ਦੇ ਬਾਹਰ ਅੱਗ 'ਚ ਕੋਈ ਸੜ ਰਿਹਾ ਹੈ। ਪੁਲਸ ਨੇ ਮੌਕੇ 'ਤੇ ਪੁੱਜ ਕੇ ਅਰਵਿੰਦ ਨੂੰ ਜ਼ਿਲਾ ਹਸਪਤਾਲ ਪਹੁੰਚਾਇਆ, ਜਿੱਥੋਂ ਉਸ ਨੂੰ ਗਵਾਲੀਅਰ ਰੈਫਰ ਕਰ ਦਿੱਤਾ ਗਿਆ। ਜਿੱਥੇ ਐਤਵਾਰ ਨੂੰ ਉਸ ਦੀ ਮੌਤ ਹੋ ਗਈ। ਗੰਭੀਰ ਹਾਲਤ 'ਚ ਸੜੇ ਅਰਵਿੰਦ ਨੇ ਆਪਣੀ ਮੌਤ ਤੋਂ ਪਹਿਲਾਂ ਬਿਆਨ 'ਚ ਪੂਰੀ ਕਹਾਣੀ ਪੁਲਸ ਨੂੰ ਦੱਸੀ। ਪੁਲਸ ਸੂਤਰਾਂ ਨੇ ਦੱਸਿਆ ਕਿ ਤਿੰਨੋਂ ਦੋਸ਼ੀਆਂ ਦੇ ਖਿਲਾਫ ਕਤਲ ਦਾ ਮਾਮਲਾ ਦਰਜ ਕਰਦੇ ਹੋਏ ਮੰਗਲਵਾਰ ਨੂੰ ਗ੍ਰਿਫਤਾਰ ਕਰ ਲਿਆ ਗਿਆ।
ਟਰੱਕ ਦੀ ਲਪੇਟ 'ਚ ਆਉਣ ਨਾਲ 1 ਦੀ ਮੌਤ, ਲੋਕਾਂ ਨੇ ਸੜਕ ਕੀਤੀ ਜਾਮ
NEXT STORY