ਨਵੀਂ ਦਿੱਲੀ—ਇੰਡੀਅਨ ਆਰਮੀ ਦੇ ਅਧਿਕਾਰੀਆਂ ਨੂੰ ਫਸਾਉਣ ਦੇ ਲਈ ਪਾਕਿਸਤਾਨੀ ਅਤੇ ਚੀਨੀ ਖੁਫੀਆ ਏਜੰਸੀਆਂ ਨੇ ਹਨੀ-ਟਰੈਪ ਦਾ ਵੱਡਾ ਜਾਲ ਵਿਛਾਇਆ ਹੈ। ਇਸ ਕੰਮ 'ਚ ਖੂਬਸੂਰਤ ਅਤੇ ਜਾਸੂਸੀ 'ਚ ਮਾਹਰ ਲੜਕੀਆਂ ਦੀ ਮਦਦ ਲਈ ਜਾ ਰਹੀ ਹੈ। ਇਸ ਦੇ ਲਈ ਉਨ੍ਹਾਂ ਨੇ ਕੁਝ ਹਾਈ ਪ੍ਰੋਫਾਈਲ ਲੜਕੀਆਂ ਦਾ ਇਕ ਗਰੁੱਪ ਬਣਾਇਆ ਹੈ, ਜੋ ਫੌਜ ਦੇ ਇਨ੍ਹਾਂ ਨੌਜਵਾਨ ਅਫਸਰਾਂ ਨੂੰ ਸੋਸ਼ਲ ਮੀਡੀਆ ਜਾਂ ਹੋਰ ਕਿਸੇ ਜ਼ਰੀਏ ਤੋਂ ਆਪਣੇ ਜਾਲ 'ਚ ਫਸਾਉਣ ਦੇ ਲਈ ਸਾਜਿਸ਼ ਰਚੇਗੀ। ਖੁਫੀਆ ਏਜੰਸੀਆਂ ਨੇ ਭਾਰਤ ਦੀਆਂ ਤਿੰਨੋਂ ਫੌਜਾਂ ਦੇ ਲਈ ਅਲਰਟ ਜਾਰੀ ਕਰਦੇ ਹੋਏ ਕਿਸੇ ਵੀ ਅਣਜਾਣ ਲੜਕੀ ਦੇ ਸੰਪਰਕ 'ਚ ਆਉਣ ਤੋਂ ਬਚਣ ਦੀ ਹਿਦਾਇਤ ਦਿੱਤੀ ਹੈ।
ਖੁਫੀਆ ਏਜੰਸੀਆਂ ਦੇ ਮੁਤਾਬਕ ਇਸ ਤਰ੍ਹਾਂ ਦੀਆਂ ਔਰਤਾਂ ਆਪਣੇ ਹੁਸਨ ਦੇ ਜਾਲ 'ਚ ਫਸਾ ਕੇ ਅਧਿਕਾਰੀਆਂ ਤੋਂ ਦੇਸ਼ ਨਾਲ ਜੁੜੀਆਂ ਖੁਫੀਆ ਸੂਚਨਾਵਾਂ ਉਗਲਵਾਦੀਆਂ ਹਨ। ਇਸ ਤਰ੍ਹਾਂ ਦੀਆਂ ਔਰਤਾਂ ਸਰੀਰਕ ਸੰਬੰਧ ਬਣਾਉਣ ਤੋਂ ਵੀ ਨਹੀਂ ਕਰਤਾਉਂਦੀਆਂ ਹਨ। ਇਸ ਤਰ੍ਹਾਂ ਦੇ ਅਧਿਕਾਰੀ ਕਿਸੇ ਦੇ ਸਾਹਮਣੇ ਮੂੰਹ ਵੀ ਨਹੀਂ ਖੋਲ੍ਹ ਪਾਉਂਦੇ ਅਤੇ ਇਹ ਔਰਤਾਂ ਮਜ਼ਬੂਰੀ ਦਾ ਲਾਭ ਚੁੱਕ ਕੇ ਦੁਸ਼ਮਣ ਖੁਫੀਆ ਏਜੰਸੀਆਂ ਲਗਾਤਾਰ ਕੰਮ ਕੱਢਦੀਆਂ ਰਹਿੰਦੀਆਂ ਹਨ। ਇਸ ਸਮੇਂ 'ਚ ਤਿੰਨੋਂ ਫੌਜ ਦੇ ਅਫਸਰਾਂ ਨੂੰ ਇਸ ਗੱਲ ਦਾ ਧਿਆਨ ਰੱਖਣਾ ਹੈ ਕਿ ਤਹਾਨੂੰ ਮਿਲਣ ਵਾਲੀਆਂ ਕੁਝ ਅਣਜਾਣ ਲੜਕੀਆਂ ਜਾਂ ਔਰਤਾਂ ਕਿਸੇ ਸਾਜਿਸ਼ ਦਾ ਹਿੱਸਾ ਵੀ ਹੋ ਸਕਦੀਆਂ ਹਨ।
ਰਿਪੋਰਟ ਦੇ ਮੁਤਾਬਕ ਚੀਨੀ ਅਤੇ ਪਾਕਿਸਤਾਨੀ ਖੁਫੀਆ ਏਜੰਸੀਆਂ ਸਾਡੇ ਅਧਿਕਾਰੀਆਂ ਦੀਆਂ ਆਦਤਾਂ 'ਤੇ ਵੀ ਸਖਤ ਨਜ਼ਰ ਰੱਖਦੀਆਂ ਹਨ। ਇਸ ਦੇ ਇਲਾਵਾ ਚਾਈਨੀਜ਼ ਮੋਬਾਇਲ ਇਸਤੇਮਾਲ ਕਰਨ ਵਾਲੇ ਇੰਡੀਅਨ ਆਰਮੀ ਆਫਿਸਰ ਉਨ੍ਹਾਂ ਦੇ ਖਾਸ ਰੇਡਾਰ 'ਚ ਹਨ। ਜੋ ਅਫਸਰ ਲਗਾਤਾਰ ਪੋਰਨ ਦੇਖਦੇ ਹੋਏ ਜਾਫਿਰ ਔਰਤਾਂ ਨਾਲ ਦੋਸਤਾਂ ਦੇ ਲਈ ਇਸ ਤਰ੍ਹਾਂ ਦੀ ਵੇਬਸਾਈਟ 'ਤੇ ਜਾਂਦੇ ਹਨ। ਇਸ ਦੇ ਲਈ ਸੋਸ਼ਲ ਸਾਈਟ ਦੀ ਵਰਤੋ ਕਰਦੇ ਹਨ, ਉਨ੍ਹਾਂ 'ਤੇ ਸਖਤ ਨਜ਼ਰ ਰੱਖੀ ਜਾ ਰਹੀ ਹੈ।
ਮਹਾਜਨ ਨੇ ਉੱਪ ਰਾਸ਼ਟਰਪਤੀ ਦੇ ਸਨਮਾਨ 'ਚ ਦਿੱਤਾ ਡਿਨਰ, ਮਮਤਾ ਦੇ ਸੰਸਦ ਮੈਂਬਰ ਭੋਜਨ ਬਾਰੇ ਕੀਤਾ ਇਹ ਟਵੀਟ
NEXT STORY