ਮਿਰਜ਼ਾਪੁਰ- ਯੂ. ਪੀ. ਐੱਸ. ਟੀ. ਐੱਫ. ਨੇ ਯੂ. ਪੀ. ਅਤੇ ਰਾਜਸਥਾਨ ਸਮੇਤ 12 ਸੂਬਿਆਂ ਤੋਂ 200 ਐੱਨ. ਐੱਚ. ਏ. ਆਈ. ਦੇ ਟੋਲ ਪਲਾਜ਼ਿਆਂ ਦੇ 120 ਕਰੋੜ ਰੁਪਏ ਦੇ ਘਪਲੇ ਦਾ ਪਰਦਾਫਾਸ਼ ਕੀਤਾ ਹੈ। ਬਿਨਾਂ ਫਾਸਟੈਗ ਦੀਆਂ ਗੱਡੀਆਂ ਫਰੀ ਕੈਟੇਗਰੀ ਵਿਚ ਦਿਖਾਈਆਂ ਜਾ ਰਹੀਆਂ ਸਨ ਅਤੇ ਸਾਫਟਵੇਅਰ ਬਦਲ ਕੇ ਪੈਸਾ ਨਿੱਜੀ ਖਾਤੇ ਵਿਚ ਲਿਆ ਜਾ ਰਿਹਾ ਸੀ।
ਐੱਸ. ਟੀ. ਐੱਫ. ਟੀਮ ਨੇ ਬੁੱਧਵਾਰ ਸਵੇਰੇ 3.50 ਵਜੇ ਮਿਰਜ਼ਾਪੁਰ ਦੇ ਅਤਰੈਲਾ ਟੋਲ ਪਲਾਜ਼ਾ ’ਤੇ ਛਾਪਾ ਮਾਰਿਆ ਅਤੇ 3 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ। ਮੁਲਜ਼ਮਾਂ ਖ਼ਿਲਾਫ ਮਿਰਜ਼ਾਪੁਰ ਦੇ ਲਾਲਗੰਜ ਥਾਣੇ ਵਿਚ ਕੇਸ ਦਰਜ ਕੀਤਾ ਗਿਆ ਹੈ।
ਐੱਸ. ਟੀ. ਐੱਫ. ਨੇ ਮੁਲਜ਼ਮਾਂ ਤੋਂ 5 ਮੋਬਾਈਲ, 2 ਲੈਪਟਾਪ, ਪ੍ਰਿੰਟਰ ਅਤੇ ਕਾਰ ਸਮੇਤ 19 ਹਜ਼ਾਰ ਰੁਪਏ ਵੀ ਬਰਾਮਦ ਕੀਤੇ ਗਏ ਹਨ। ਐੱਸ. ਟੀ. ਐੱਫ. ਇੰਸਪੈਕਟਰ ਦੀਪਕ ਸਿੰਘ ਨੇ ਦੱਸਿਆ ਕਿ ਐੱਨ. ਐੱਚ. ਏ. ਆਈ. ਦੇ ਦਰਜਨਾਂ ਟੋਲ ਪਲਾਜ਼ਿਆਂ ’ਤੇ ਗੜਬੜੀ ਦੀਆਂ ਸ਼ਿਕਾਇਤਾਂ ਮਿਲਣ ਤੋਂ ਬਾਅਦ ਇਸ ਕਾਰਵਾਈ ਨੂੰ ਅੰਜਾਮ ਦਿੱਤਾ ਗਿਆ।
ਇਹ ਵੀ ਪੜ੍ਹੋ- ਜਿਸਨੇ ਬੱਚਿਆਂ ਵਾਂਗ ਪਾਲਿਆ, ਉਸੇ ਮਾਲਕਣ ਨੂੰ ਨੋਚ-ਨੋਚ ਕੇ ਖਾ ਗਏ Cute Dog
ਇਹ ਗੜਬੜੀ 2 ਸਾਲਾਂ ਤੋਂ ਜਾਰੀ ਸੀ। ਇੰਜੀਨੀਅਰ ਆਲੋਕ ਨੇ ਦੱਸਿਆ ਕਿ ਇਹ ਪੈਸਾ ਟੋਲ ਪਲਾਜ਼ਾ ਦੇ ਮਾਲਕਾਂ, ਆਈ. ਟੀ. ਕਰਮੀਆਂ ਅਤੇ ਮੁਲਾਜ਼ਮਾਂ ਵਿਚਾਲੇ ਵੰਡਿਆ ਜਾਂਦਾ ਸੀ।
ਕਿਹੜੇ ਸੂਬਿਆਂ ’ਚ ਟੋਲ ਟੈਕਸ ਵਿਚ ਕੀਤੀ ਜਾਅਲਸਾਜ਼ੀ
ਸਾਫਟਵੇਅਰ ਇੰਜੀਨੀਅਰ ਆਲੋਕ ਨੇ ਦੱਸਿਆ ਕਿ ਉਨ੍ਹਾਂ ਨੇ ਯੂ. ਪੀ. ਦੇ 42 ਟੋਲ ਪਲਾਜ਼ਿਆਂ ਸਮੇਤ ਦੇਸ਼ ਦੇ 12 ਸੂਬਿਅਾਂ ਦੇ 200 ਟੋਲ ਪਲਾਜ਼ਿਆਂ ’ਤੇ ਇਸ ਤਰ੍ਹਾਂ ਦੇ ਸਾਫਟਵੇਅਰ ਇੰਸਟਾਲ ਕੀਤੇ ਹੋਏ ਸਨ। ਮਹਾਰਾਸ਼ਟਰ, ਰਾਜਸਥਾਨ, ਆਸਾਮ, ਜੰਮੂ ਅਤੇ ਕਸ਼ਮੀਰ, ਗੁਜਰਾਤ, ਓਡਿਸ਼ਾ, ਛੱਤੀਸਗੜ੍ਹ ਅਤੇ ਯੂ. ਪੀ. ਇਸ ਵਿਚ ਆਜ਼ਮਗੜ੍ਹ ਤੋਂ ਗੋਰਖਪੁਰ ਤੱਕ ਦੇ ਖੇਤਰ ਸ਼ਾਮਲ ਹਨ। ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮਾਂ ਵਿਚ ਆਲੋਕ ਕੁਮਾਰ ਸਿੰਘ (ਵਾਰਾਣਸੀ), ਮਨੀਸ਼ ਮਿਸ਼ਰਾ (ਮੱਧ ਪ੍ਰਦੇਸ਼) ਅਤੇ ਰਾਜੀਵ ਕੁਮਾਰ ਮਿਸ਼ਰਾ (ਪ੍ਰਯਾਗਰਾਜ) ਸ਼ਾਮਲ ਹਨ।
ਇਹ ਵੀ ਪੜ੍ਹੋ- ਪਤਨੀ ਦੀ ਗੰਦੀ ਵੀਡੀਓ ਬਣਾ ਕਰ'ਤੀ ਵਾਇਰਲ, ਦੇਖ ਦੋਸਤ ਬੋਲੇ- 'ਸਾਡੇ ਨਾਲ ਵੀ....'
ਘਪਲੇ ਦੇ ਮਾਸਟਰ ਮਾਈਂਡ ਸਾਫਟਵੇਅਰ ਇੰਜੀਨੀਅਰ
ਬਿਨਾਂ ਫਾਸਟੈਗ ਅਤੇ ਫਾਸਟੈਗ ਅਕਾਊਂਟ ਵਿਚ ਘੱਟ ਪੈਸੇ ਵਾਲੇ ਵਾਹਨਾਂ ਤੋਂ ਟੋਲ ਪਲਾਜ਼ਿਆਂ ਦੇ ਕੰਪਿਊਟਰ ਵਿਚ ਐੱਨ. ਐੱਚ. ਏ. ਆਈ. ਦੇ ਸਾਫਟਵੇਅਰ ਵਿਚ ਗੜਬੜੀ ਕਰ ਕੇ ਇਸ ਧੋਖਾਦੇਹੀ ਨੂੰ ਅੰਜਾਮ ਦਿੱਤਾ ਜਾਂਦਾ ਸੀ। ਐੱਸ. ਟੀ. ਐੱਫ. ਤੋਂ ਮਿਲੀ ਜਾਣਕਾਰੀ ਮੁਤਾਬਕ ਇਸ ਪੂਰੇ ਰੈਕੇਟ ਨੂੰ ਅੰਜਾਮ ਦੇਣ ਵਾਲਾ ਆਲੋਕ ਨਾਂ ਦਾ ਇਕ ਇੰਜੀਨੀਅਰ ਹੈ, ਜੋ ਐੱਨ. ਐੱਚ. ਏ. ਆਈ. ਦੇ ਸਾਫਟਵੇਅਰ ਬਣਾਉਣ ਅਤੇ ਇੰਸਟਾਲ ਕਰਨ ਦਾ ਕੰਮ ਕਰਦਾ ਹੈ। ਆਲੋਕ ਐੱਮ. ਸੀ. ਏ. ਕੀਤਾ ਹੋਇਆ ਹੈ। ਇਸ ਗੋਰਖਧੰਦੇ ਵਿਚ ਟੋਲ ਪਲਾਜ਼ਾ ਦੇ ਮੁਲਾਜ਼ਮ ਅਤੇ ਆਈ. ਟੀ. ਕਰਮੀ ਵੀ ਸ਼ਾਮਲ ਸਨ। ਉਸ ਨੇ ਰਿੱਧੀ-ਸਿੱਧੀ ਕੰਪਨੀ ਨਾਲ ਪਹਿਲਾਂ ਸਾਵੰਤ ਅਤੇ ਸੁਖਾਂਤ ਨਾਲ ਵੀ ਕੰਮ ਕੀਤਾ ਹੈ।
ਇਹ ਵੀ ਪੜ੍ਹੋ- ਕੁੜੀ ਨੇ ਆਪਣੇ ਪੂਰੇ ਸਰੀਰ 'ਤੇ ਬਣਵਾ ਲਏ 2 ਕਰੋੜ ਦੇ ਟੈਟੂ, ਨਹੀਂ ਛੱਡੀ ਕੋਈ ਥਾਂ (ਦੇਖੋ ਤਸਵੀਰਾਂ)
ਟਰੱਕ ਤੇ 2 ਕਾਰਾਂ ਵਿਚਾਲੇ ਭਿਆਨਕ ਟੱਕਰ, 4 ਲੋਕਾਂ ਦੀ ਮੌਤ; 7 ਦੀ ਹਾਲਤ ਗੰਭੀਰ
NEXT STORY