ਨਵੀਂ ਦਿੱਲੀ (ਭਾਸ਼ਾ)- ਕਾਂਗਰਸ ਨੇ ਦੇਸ਼ ਦੇ ਕਈ ਹਿੱਸਿਆਂ 'ਚ ਟਮਾਟਰ ਦੀ ਕੀਮਤ 'ਚ ਉਛਾਲ ਨੂੰ ਲੈ ਕੇ ਮੰਗਲਵਾਰ ਨੂੰ ਕੇਂਦਰ ਸਰਕਾਰ 'ਤੇ ਨਿਸ਼ਾਨਾ ਵਿੰਨ੍ਹਿਆ ਅਤੇ ਦੋਸ਼ ਲਗਾਇਆ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀਆਂ ਗਲਤ ਨੀਤੀਆਂ ਕਾਰਨ ਟਮਾਟਰ ਦੀ ਕੀਮਤ ਵੱਧ ਗਈ ਹੈ।
ਪਾਰਟੀ ਦੇ ਜਨਰਲ ਸਕੱਤਰ ਜੈਰਾਮ ਰਮੇਸ਼ ਨੇ ਪ੍ਰਧਾਨ ਮੰਤਰੀ ਮੋਦੀ ਦੇ 5 ਸਾਲ ਪੁਰਾਣੇ ਇਕ ਬਿਆਨ ਦਾ ਹਵਾਲਾ ਦਿੰਦੇ ਹੋਏ ਟਵੀਟ ਕੀਤਾ,''ਪ੍ਰਧਾਨ ਮੰਤਰੀ ਨੇ ਟਮਾਟਰ, ਪਿਆਜ਼ ਅਤੇ ਆਲੂ ਨੂੰ ਸਿਖ਼ਰ ਪਹਿਲ ਦੱਸੀ ਸੀ ਪਰ ਉਨ੍ਹਾਂ ਦੀਆਂ ਗਲਤ ਨੀਤੀਆਂ ਕਾਰਨ ਟਮਾਟਰ ਸੜਕ 'ਤੇ ਸੁੱਟਿਆ ਜਾਂਦਾ ਹੈ, ਫਿਰ 100 ਰੁਪਏ ਕਿਲੋ ਵਿਕਦਾ ਹੈ!'' ਦੱਸਣਯੋਗ ਹੈ ਕਿ ਇੰਨੀਂ ਦਿਨੀਂ ਦੇਸ਼ ਦੇ ਕਈ ਹਿੱਸਿਆਂ 'ਚ ਟਮਾਟਰ ਦੀ ਕੀਮਤ 100 ਰੁਪਏ ਪ੍ਰਤੀ ਕਿਲੋਗ੍ਰਾਮ ਦੇ ਪਾਰ ਚਲੀ ਗਈ ਹੈ। ਮੱਧ ਪ੍ਰਦੇਸ਼ ਦੀ ਆਰਥਿਕ ਰਾਜਧਾਨੀ ਇੰਦੌਰ 'ਚ ਮੰਗ ਦੇ ਮੁਕਾਬਲੇ ਘੱਟ ਸਪਲਾਈ ਕਾਰਨ ਟਮਾਟਰ ਦੀ ਪਰਚੂਨ ਕੀਮਤ ਵੱਧ ਕੇ 110 ਰੁਪਏ ਪ੍ਰਤੀ ਕਿਲੋਗ੍ਰਾਮ ਤੱਕ ਪਹੁੰਚ ਗਿਆ ਹੈ।
ਸਿਹਤ ਸੇਵਾਵਾਂ 'ਤੇ ਰਹੇਗਾ ਵਿਸ਼ੇਸ਼ ਧਿਆਨ, ਈ-ਸੰਜੀਵਨੀ ਪਹਿਲੀ ਵਾਰ ਤੀਰਥ ਯਾਤਰੀਆਂ ਦਾ ਦੇਵੇਗੀ ਸਾਥ
NEXT STORY