ਜੰਮੂ- ਅਮਰਨਾਥ ਯਾਤਰਾ 'ਚ ਇਸ ਵਾਰ ਸਿਹਤ ਸੇਵਾਵਾਂ 'ਤੇ ਵਿਸ਼ੇਸ਼ ਧਿਆਨ ਹੈ। ਆਧਾਰ ਕੰਪਲੈਕਸ ਤੋਂ ਲੈ ਕੇ ਅਮਰੇਸ਼ਵਰ ਧਾਮ ਤੱਕ ਸ਼ਰਧਾਲੂਆਂ ਨੂੰ ਟੈਲੀਮੈਡੀਸਿਨ ਨਾਲ ਪਹਿਲੀ ਵਾਰ ਈ-ਸੰਜੀਵਨੀ ਦੀ ਸਹੂਲਤ ਵੀ ਮਿਲੇਗੀ। ਇਨ੍ਹਾਂ ਸਹੂਲਤਾਂ ਨਾਲ ਯਾਤਰਾ ਮਾਰਗ 'ਤੇ ਤਾਇਨਾਤ ਡਾਕਟਰ ਸ਼ਰਧਾਲੂਆਂ ਦਾ ਉੱਤਮ ਇਲਾਜ ਲਈ ਸ਼੍ਰੀਨਗਰ 'ਚ ਬੈਠੇ ਮਾਹਿਰ ਡਾਕਟਰਾਂ ਤੋਂ ਸਲਾਹ ਲੈ ਸਕਣਗੇ। ਦੋਵੇਂ ਸਹੂਲਤਾਂ ਦਾ ਮੁੱਖ ਕੇਂਦਰ ਸ਼ੇਰ-ਏ-ਕਸ਼ਮੀਰ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸੇਜ਼ (ਰਿਕਮਸ), ਸੌਰਾ ਸ਼੍ਰੀਨਗਰ 'ਚ ਬਣਾਇਆ ਗਿਆ ਹੈ। ਮੰਗਲਵਾਰ ਤੋਂ ਡਾਕਟਰ ਅਤੇ ਪੈਰਾਮੈਡੀਕਲ ਸਟਾਫ਼ ਯਾਤਰਾ ਮਾਰਗ ਅਤੇ ਆਧਾਰ ਕੰਪਲੈਕਸਾਂ 'ਚ ਡਿਊਟੀ ਸੰਭਾਲ ਲਵੇਗਾ। ਦੱਸਣਯੋਗ ਹੈ ਕਿ ਯਾਤਰਾ ਮਾਰਗਾਂ 'ਤੇ 29 ਸਿਹਤ ਸੇਵਾ ਕੇਂਦਰ ਬਣਾਏ ਗਏ ਹਨ। ਇਨ੍ਹਾਂ 'ਚ 1800 ਡਾਕਟਰ ਅਤੇ ਪੈਰਾ ਮੈਡੀਕਲ ਕਰਮਚਾਰੀ ਲਗਾਏ ਹਨ, ਇਹ ਗਿਣਤੀ ਪਿਛਲੇ 9 ਸਾਲ ਤੋਂ 400 ਵੱਧ ਹੈ।
ਅਮਰਨਾਥ ਯਾਤਰਾ ਦੌਰਾਨ ਉੱਚਾਈ 'ਤੇ ਸਥਿਤ ਹੋਣ ਕਾਰਨ ਸ਼ਰਧਾਲੂਆਂ ਨੂੰ ਦਿਲ ਰੋਗ, ਸਾਹ ਸੰਬੰਧੀ ਰੋਗਾਂ ਨਾਲ ਸਭ ਤੋਂ ਵੱਧ ਪਰੇਸ਼ਾਨ ਹੋਣਾ ਪੈਂਦਾ ਹੈ। ਇਸ ਨੂੰ ਦੇਖਦੇ ਹੋਏ ਸਿਹਤ ਅਤੇ ਮੈਡੀਕਲ ਸਿੱਖਿਆ ਵਿਭਾਗ ਨੇ ਇਸਰੋ ਦੀ ਮਦਦ ਨਾਲ ਪਹਿਲਗਾਮ ਮਾਰਗ 'ਤੇ ਸ਼ੇਸ਼ਨਾਗ ਅਤੇ ਪੰਚਤਰਨੀ 'ਚ ਟੈਲੀਮੈਡੀਸਿਨ ਦੀ ਸਹੂਲਤ ਰੱਖੀ ਹੈ। ਇਨ੍ਹਾਂ ਦੋਹਾਂ ਸਥਾਨਾਂ 'ਤੇ ਬਣੇ ਹਸਪਤਾਲਾਂ 'ਚ ਟੈਲੀਮੈਡੀਸਿਨ ਯੂਨਿਟ ਸਥਾਪਤ ਕੀਤੇ ਗਏ ਹਨ। ਇੱਥੇ ਬੈਠੇ ਡਾਕਟਰ ਮਰੀਜ਼ਾਂ ਨੂੰ ਆਨਲਾਈਨ ਤਰੀਕੇ ਨਾਲ ਰਿਕਮਸ ਸ਼੍ਰੀਨਗਰ 'ਚ ਮਾਹਿਰ ਡਾਕਟਰ ਨਾਲ ਜੁੜਨਗੇ ਅਤੇ ਇਲਾਜ ਲਈ ਸਲਾਹ ਲੈਣਗੇ। ਈ-ਸੰਜੀਵਨੀ ਵੀ ਟੈਲੀਮੈਡੀਸਿਨ ਦੀ ਤਰ੍ਹਾਂ ਹੀ ਹੈ। ਯਾਤਰਾ ਮਾਰਗ 'ਤੇ ਇੰਟਰਨੈੱਟ ਦੀ ਸਹੂਲਤ ਹੋਣ ਕਾਰਨ ਇਸ ਨੂੰ ਯਾਤਰਾ ਮਾਰਗ 'ਤੇ ਸਥਿਤ ਸਾਰੇ ਸਿਹਤ ਕੇਂਦਰਾਂ 'ਚ ਲਾਗੂ ਕੀਤਾ ਗਿਆ ਹੈ। ਕਿਸੇ ਵੀ ਸਿਹਤ ਕੇਂਦਰ 'ਚ ਜੇਕਰ ਮਰੀਜ਼ ਨੂੰ ਬਿਹਤਰ ਇਲਾਜ ਦੀ ਲੋੜ ਪਵੇਗੀ ਤਾਂ ਉੱਥੇ ਮੌਜੂਦ ਡਾਕਟਰ ਈ-ਸੰਜੀਵਨੀ ਨਾਲ ਸ਼ੇਰ-ਏ-ਕਸ਼ਮੀਰ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸੇਜ਼ ਦੇ ਮਾਹਿਰ ਡਾਕਟਰਾਂ ਨਾਲ ਸੰਪਰਕ ਕਰ ਸਕਣਗੇ।
ਰਾਕੇਸ਼ ਟਿਕੈਤ ਨੇ ਕੀਤੀ ਮਹਾਪੰਚਾਇਤ, ਬੋਲੇ- ਕਿਸਾਨਾਂ ਉਤਪੀੜਨ ਬਰਦਾਸ਼ਤ ਨਹੀਂ ਕੀਤਾ ਜਾਵੇਗਾ
NEXT STORY