ਨਵੀਂ ਦਿੱਲੀ- ਟੂਲਕਿੱਟ ਮਾਮਲੇ 'ਚ ਪਟਿਆਲਾ ਹਾਊਸ ਕੋਰਟ ਨੇ ਦੋਸ਼ੀ ਦਿਸ਼ਾ ਰਵੀ ਨੂੰ ਸੋਮਵਾਰ ਨੂੰ ਇਕ ਹੋਰ ਦਿਨ ਦੀ ਪੁਲਸ ਹਿਰਾਸਤ 'ਚ ਭੇਜਣ ਦਾ ਆਦੇਸ਼ ਦਿੱਤਾ ਹੈ। ਦਿੱਲੀ ਪੁਲਸ ਨੇ ਹੋਰ 5 ਦਿਨਾਂ ਲਈ ਦਿਸ਼ਾ ਦੀ ਹਿਰਾਸਤ ਦੀ ਮੰਗ ਕੀਤੀ ਸੀ। ਜਿਸ 'ਤੇ ਕੋਰਟ ਨੇ ਦਿਸ਼ਾ ਰਵੀ ਨੂੰ ਇਕ ਦਿਨ ਦੀ ਹਿਰਾਸਤ 'ਚ ਭੇਜ ਦਿੱਤਾ ਹੈ। ਦੱਸਣਯੋਗ ਹੈ ਕਿ ਦਿਸ਼ਾ ਰਵੀ ਦੀ ਤਿੰਨ ਦਿਨਾਂ ਹਿਰਾਸਤ ਸੋਮਵਾਰ ਨੂੰ ਖ਼ਤਮ ਹੋ ਗਈ ਸੀ। ਹੁਣ ਦਿਸ਼ਾ ਰਵੀ ਤੋਂ ਹੋਰ ਦੋਸ਼ੀਆਂ ਦੇ ਸਾਹਮਣੇ ਪੁੱਛ-ਗਿੱਛ ਹੋਵੇਗੀ।
ਇਹ ਵੀ ਪੜ੍ਹੋ : ਟੂਲਕਿੱਟ ਮਾਮਲੇ 'ਚ ਦਿਸ਼ਾ ਰਵੀ ਨੂੰ 3 ਦਿਨ ਦੀ ਨਿਆਇਕ ਹਿਰਾਸਤ, ਭੇਜਿਆ ਗਿਆ ਜੇਲ੍ਹ
ਦੱਸਣਯੋਗ ਹੈ ਕਿ ਬੈਂਗਲੁਰੂ ਦੀ ਵਾਤਾਵਰਣ ਵਰਕਰ ਦਿਸ਼ਾ ਰਵੀ ਨੂੰ 13 ਫਰਵਰੀ ਨੂੰ ਦਿੱਲੀ ਪੁਲਸ ਨੇ ਗ੍ਰਿਫ਼ਤਾਰ ਕੀਤਾ ਸੀ। ਪੁਲਸ ਦਾ ਦੋਸ਼ ਹੈ ਕਿ ਦਿਸ਼ਾ ਰਵੀ ਉਨ੍ਹਾਂ ਲੋਕਾਂ 'ਚ ਸ਼ਾਮਲ ਹੈ, ਜਿਨ੍ਹਾਂ ਨੇ ਉਸ ਟੂਲਕਿੱਟ ਨੂੰ ਤਿਆਰ ਕੀਤਾ ਸੀ, ਜੋ ਸਵੀਡਨ ਦੀ ਨੌਜਵਾਨ ਵਾਤਾਵਰਣ ਵਰਕਰ ਗਰੇਟਾ ਥਨਬਰਗ ਨੇ ਸਾਂਝੀ ਕੀਤੀ ਸੀ। ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਦਿਸ਼ਾ ਰਵੀ ਦੀ ਜ਼ਮਾਨਤ 'ਤੇ ਕੋਰਟ ਨੇ ਸ਼ਨੀਵਾਰ ਨੂੰ ਫ਼ੈਸਲਾ ਸੁਰੱਖਿਅਤ ਰੱਖ ਲਿਆ।
ਟੂਲਕਿੱਟ ਮਾਮਲੇ 'ਚ ਦੋਸ਼ੀ ਦਿਸ਼ਾ ਰਵੀ ਨੂੰ ਪਟਿਆਲਾ ਹਾਊਸ ਕੋਰਟ 'ਚ ਸੋਮਵਾਰ ਨੂੰ ਪੇਸ਼ ਕੀਤਾ ਗਿਆ ਸੀ।
ਇਹ ਵੀ ਪੜ੍ਹੋ : ਦਿੱਲੀ ਪੁਲਸ ਦਾ ਦਾਅਵਾ; ਦਿਸ਼ਾ, ਨਿਕਿਤਾ ਤੇ ਸ਼ਾਂਤਨੂੰ ਨੇ ਬਣਾਈ ‘ਟੂਲਕਿੱਟ’, ਇੰਝ ਰਚੀ ਸਾਜਿਸ਼
ਦਿੱਲੀ ਪੁਲਸ ਦੀ ਸਪੈਸ਼ਲ ਸੈੱਲ ਨੇ ਕੋਰਟ ਨੂੰ ਕਿਹਾ ਕਿ ਇਸ ਮਾਮਲੇ 'ਚ ਸ਼ਾਂਤਨੂੰ ਅਤੇ ਨਿਕਿਤਾ ਜ਼ੈਕਬ 2 ਦੋਸ਼ੀ ਹਨ। ਸ਼ਾਂਤਨੂੰ ਨੂੰ ਉੱਥੋਂ ਦੀ ਕੋਰਟ ਨੇ 10 ਦਿਨਾਂ ਦੀ ਟਰਾਂਜਿਟ ਜ਼ਮਾਨਤ ਦਿੱਤੀ ਹੈ। ਉੱਥੇ ਹੀ ਨਿਕਿਤਾ ਜ਼ੈਕਬ ਨੂੰ ਹਾਈ ਕੋਰਟ ਤੋਂ ਟਰਾਂਜਿਟ ਜ਼ਮਾਨਤ ਮਿਲਿਆ ਹੋਇਆ ਹੈ। ਦਿਸ਼ਾ ਰਵੀ ਨੇ ਉਸ ਦੇ ਉੱਪਰ ਲਾਏ ਗਏ ਸਾਰੇ ਦੋਸ਼ ਸ਼ਾਂਤਨੂੰ ਅਤੇ ਨਿਕਿਤਾ 'ਤੇ ਮੜ੍ਹ ਦਿੱਤੇ ਹਨ। ਲਿਹਾਜਾ ਦਿੱਲੀ ਪੁਲਸ ਕੋਲ ਦੋਸ਼ੀਆਂ ਨੂੰ ਆਮਣੇ-ਸਾਹਮਣੇ ਬਿਠਾ ਕੇ ਪੁੱਛ-ਗਿੱਛ ਕਰਨ ਤੋਂ ਇਲਾਵਾ ਕੋਈ ਬਦਲ ਨਹੀਂ ਹੈ।
ਇਹ ਵੀ ਪੜ੍ਹੋ : ਜਾਣੋ ਕੌਣ ਹੈ ਟੂਲਕਿੱਟ ਮਾਮਲੇ 'ਚ ਗ੍ਰਿਫ਼ਤਾਰ ਹੋਈ ਦਿਸ਼ਾ ਰਵੀ
ਕੋਵਿਡ-19 ਵਿਰੁੱਧ ਚੌਕਸੀ ਨਾ ਘਟਾਓ, ਟੀਕਾਕਰਨ ਨੂੰ ਤੇਜ਼ ਕਰੋ: ਉੱਪ ਰਾਜਪਾਲ ਬੈਜਲ
NEXT STORY