ਇੰਟਰਨੈਸ਼ਨਲ ਡੈਸਕ : ਅਮਰੀਕਾ ਦੇ ਫੈਡਰਲ ਬਿਊਰੋ ਆਫ਼ ਇਨਵੈਸਟੀਗੇਸ਼ਨ (FBI) ਦੇ ਇੰਟਰਨੈਸ਼ਨਲ ਆਪ੍ਰੇਸ਼ਨ ਡਵੀਜ਼ਨ ਦੇ ਅਸਿਸਟੈਂਟ ਡਾਇਰੈਕਟਰ ਰੇਮੰਡ ਡੂਡਾ ਮੰਗਲਵਾਰ ਨੂੰ ਦਿੱਲੀ ਪਹੁੰਚੇ। ਭਾਰਤ 'ਚ ਉਹ ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ ਦੇ ਅਧਿਕਾਰੀਆਂ ਨਾਲ ਮੁਲਾਕਾਤ ਕਰਨਗੇ। ਇਸ ਦੌਰਾਨ ਖੁਫੀਆ ਅਧਿਕਾਰੀਆਂ ਵਿਚਾਲੇ ਆਪਸੀ ਸਹਿਯੋਗ ਵਧਾਉਣ ਲਈ ਸਮਝੌਤੇ ਕੀਤੇ ਜਾਣਗੇ। ਭਾਰਤ ਵਿੱਚ ਅਮਰੀਕੀ ਦੂਤਘਰ ਨੇ ਟਵੀਟ ਕਰਕੇ ਇਸ ਦੀ ਪੁਸ਼ਟੀ ਕੀਤੀ ਹੈ।
ਇਹ ਵੀ ਪੜ੍ਹੋ : '111 ਦੇਸ਼ਾਂ ਦੇ 12,000 ਤੋਂ ਵੱਧ ਪ੍ਰਤੀਨਿਧੀਆਂ ਨੇ G20 ਦੀਆਂ 100 ਬੈਠਕਾਂ 'ਚ ਲਿਆ ਹਿੱਸਾ'
ਅਮਰੀਕੀ ਦੂਤਾਵਾਸ ਨੇ ਕਿਹਾ ਕਿ ਉਹ FBI ਦੇ ਅੰਤਰਰਾਸ਼ਟਰੀ ਸੰਚਾਲਨ ਦੇ ਸਹਾਇਕ ਨਿਰਦੇਸ਼ਕ ਰੇਮੰਡ ਡੂਡਾ ਦਾ ਨਵੀਂ ਦਿੱਲੀ ਵਿੱਚ ਸਵਾਗਤ ਕਰਦਿਆਂ ਖੁਸ਼ੀ ਹੋ ਰਹੀ ਹੈ। ਆਪਣੀ ਫੇਰੀ ਦੌਰਾਨ ਡੂਡਾ ਭਾਰਤ ਵਿੱਚ ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ ਨਾਲ ਐੱਫਬੀਆਈ ਦੇ ਸਹਿਯੋਗ ਨੂੰ ਅੱਗੇ ਵਧਾਉਣਗੇ। ਦੱਸ ਦੇਈਏ ਕਿ ਫਰਵਰੀ 2022 ਵਿੱਚ ਡੂਡਾ ਐੱਫਬੀਆਈ ਦੇ ਇੰਟਰਨੈਸ਼ਨਲ ਆਪ੍ਰੇਸ਼ਨ ਡਵੀਜ਼ਨ ਦੇ ਅਸਿਸਟੈਂਟ ਡਾਇਰੈਕਟਰ ਬਣੇ ਸਨ।
ਇਹ ਵੀ ਪੜ੍ਹੋ : 90 ਮਿੰਟਾਂ 'ਚ ਸ਼ਰਾਬ ਦੇ 22 ਸ਼ਾਟਸ ਪੀਣ ਤੋਂ ਬਾਅਦ ਬ੍ਰਿਟਿਸ਼ ਸੈਲਾਨੀ ਦੀ ਮੌਤ, ਕਲੱਬ ਸਟਾਫ 'ਤੇ ਲੱਗੇ ਇਹ ਦੋਸ਼
ਐੱਫਬੀਆਈ ਦੇ ਇਕ ਬਿਆਨ ਅਨੁਸਾਰ ਉਨ੍ਹਾਂ ਹਾਲ ਹੀ 'ਚ ਅਮਰੀਕੀ ਖੁਫੀਆ ਭਾਈਚਾਰੇ ਵਿੱਚ ਇਕ ਹੋਰ ਏਜੰਸੀ ਵਿੱਚ ਸਹਾਇਕ ਨਿਰਦੇਸ਼ਕ ਪੱਧਰ 'ਤੇ ਕੰਮ ਕੀਤਾ ਹੈ। ਡੂਡਾ 1991 ਵਿੱਚ ਐੱਫਬੀਆਈ 'ਚ ਇਕ ਵਿਸ਼ੇਸ਼ ਏਜੰਟ ਵਜੋਂ ਸ਼ਾਮਲ ਹੋਏ ਅਤੇ ਉਨ੍ਹਾਂ ਨੂੰ ਬੈਂਕ, ਬੀਮਾ ਧੋਖਾਧੜੀ ਅਤੇ ਹੋਰ ਵ੍ਹਾਈਟ-ਕਾਲਰ ਅਪਰਾਧਾਂ 'ਤੇ ਕੰਮ ਕਰਨ ਲਈ ਉੱਤਰੀ ਕੈਰੋਲੀਨਾ ਵਿੱਚ ਚਾਰਲੋਟ ਫੀਲਡ ਦਫਡਤਰ ਵਿੱਚ ਨਿਯੁਕਤ ਕੀਤਾ ਗਿਆ ਸੀ।
ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।
ਵਿਦਿਆਰਥੀਆਂ ਦੇ ਲਈ ਅਹਿਮ ਖ਼ਬਰ, ਹੁਣ ਪੜ੍ਹਾਈ ਦੇ ਨਾਲ-ਨਾਲ ਕਰ ਸਕਣਗੇ ਕਮਾਈ
NEXT STORY