ਨਵੀਂ ਦਿੱਲੀ - ਉੱਤਰ ਪ੍ਰਦੇਸ਼ ਦੇ ਮਿਰਜ਼ਾਪੁਰ ’ਚ ਇਕ ਆਟੋਮੈਟਿਕ ਟ੍ਰੈਕ ਉਪਕਰਨ ਤੋਂ ਮਿਲੀ ਚਿਤਾਵਨੀ ਕਾਰਨ ਇਕ ਰੇਲ ਹਾਦਸਾ ਟਲ ਗਿਆ। ਦਰਅਸਲ ਸੀਮਾਂਚਲ ਐਕਸਪ੍ਰੈੱਸ ਦਾ ਇਕ ਡੱਬਾ ਜਦੋਂ ਤਾਪਮਾਨ ਦਾ ਪਤਾ ਲਾਉਣ ਵਾਲੇ ਯੰਤਰ ਦੇ ਉੱਪਰੋਂ ਲੰਘਿਆ ਤਾਂ ਉਸ ਨੇ ਅਧਿਕਾਰੀਆਂ ਨੂੰ ਤਕਨੀਕੀ ਖਾਮੀ ਬਾਰੇ ਚਿਤਾਵਨੀ ਦੇ ਦਿੱਤੀ।
ਰੇਲਵੇ ਅਧਿਕਾਰੀਆਂ ਨੇ ਦੱਸਿਆ ਕਿ ਚੁਨਾਰ ਸਟੇਸ਼ਨ ’ਤੇ ਲੱਗੇ ‘ਹਾਟ ਐਕਸਲ ਬਾਕਸ ਡਿਟੈਕਟਰ’ ਵੱਲੋਂ ਚਿਤਾਵਨੀ ਭੇਜੀ ਗਈ। ਉੱਤਰ-ਮੱਧ ਰੇਲਵੇ ਦੇ ਮੁੱਖ ਲੋਕ ਸੰਪਰਕ ਅਧਿਕਾਰੀ ਸ਼ਸ਼ੀਕਾਂਤ ਤ੍ਰਿਪਾਠੀ ਨੇ ਦੱਸਿਆ ਕਿ ਜਦੋਂ ਟ੍ਰੇਨ (ਬਿਹਾਰ ਦੇ ਜੋਗਬਨੀ ਤੋਂ ਦਿੱਲੀ ਜਾ ਰਹੀ) ਸ਼ਨੀਵਾਰ ਸਵੇਰੇ ਲੱਗਭਗ 10 ਵਜੇ ਸਟੇਸ਼ਨ ਪਾਰ ਕਰ ਰਹੀ ਸੀ ਤਾਂ ਸਲੀਪਰ ਕੋਚ ਨੰਬਰ ਐੱਸ-3 ਦੇ ਪਹੀਏ ਦੇ ਐਕਸਲ ’ਚ ਬਹੁਤ ਜ਼ਿਆਦਾ ਤਾਪਮਾਨ ਪਾਇਆ ਗਿਆ।
ਉਨ੍ਹਾਂ ਕਿਹਾ ਕਿ ਟ੍ਰੇਨ ਨੂੰ ਅਗਲੇ ਸਟੇਸ਼ਨ ਜਿਗਨਾ ’ਤੇ ਰੋਕਿਆ ਗਿਆ ਅਤੇ ਯਾਤਰੀਆਂ ਨੂੰ ਹੋਰ ਡੱਬਿਆਂ ’ਚ ਤਬਦੀਲ ਕਰਨ ਤੋਂ ਬਾਅਦ ਡੱਬੇ ਨੂੰ ਟ੍ਰੇਨ ਨਾਲੋਂ ਵੱਖ ਕਰ ਦਿੱਤਾ ਗਿਆ।
ਦਿੱਲੀ-ਮੁੰਬਈ ਐਕਸਪ੍ਰੈਸ ਹਾਈਵੇਅ 'ਤੇ ਬੱਸ ਪਲਟਣ ਕਾਰਨ 12 ਯਾਤਰੀ ਜ਼ਖ਼ਮੀ
NEXT STORY