ਚੰਡੀਗੜ੍ਹ- ਮੰਗਲਵਾਰ ਨੂੰ ਇਕ ਯਾਤਰੀ (ਪੈਸੇਂਜਰ) ਰੇਲ ਗੱਡੀ ਦਾ ਡੱਬਾ ਪੱਟੜੀ ਤੋਂ ਉਤਰ ਗਿਆ। ਹਾਲਾਂਕਿ ਸਾਰੇ ਯਾਤਰੀ ਸੁਰੱਖਿਅਤ ਹਨ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਇਹ ਹਾਦਸਾ ਹਰਿਆਣਾ 'ਚ ਕਰਨਾਲ ਜ਼ਿਲ੍ਹੇ ਦੇ ਨੀਲੋਖੇੜੀ 'ਚ ਵਾਪਰਿਆ। ਸਰਕਾਰੀ ਰੇਲਵੇ ਪੁਲਸ (ਜੀਆਰਪੀ) ਦੇ ਇਕ ਅਧਿਕਾਰੀ ਨੇ ਕਰਨਾਲ ਤੋਂ ਫੋਨ 'ਤੇ ਦੱਸਿਆ ਕਿ ਜਦੋਂ ਇਹ ਟਰੇਨ ਕੁਰੂਕੁਸ਼ੇਤਰ ਤੋਂ ਦਿੱਲੀ ਜਾ ਰਹੀ ਸੀ, ਉਦੋਂ ਇਹ ਘਟਨਾ ਵਾਪਰੀ। ਉਨ੍ਹਾਂ ਦੱਸਿਆ ਕਿ ਕਿਸੇ ਵੀ ਯਾਤਰੀ ਦੇ ਜ਼ਖ਼ਮੀ ਹੋਣ ਦੀ ਖ਼ਬਰ ਨਹੀਂ ਹੈ। ਚਸ਼ਮਦੀਦਾਂ ਨੇ ਦੱਸਿਆ ਕਿ ਘਟਨਾ ਦੇ ਸਮੇਂ ਅਚਾਨਕ ਜ਼ੋਰਦਾਰ ਧਮਾਕਾ ਹੋਇਆ। ਇਸ ਦੇ ਤੁਰੰਤ ਬਾਅਦ ਜ਼ੋਰਦਾਰ ਆਵਾਜ਼ ਆਈ ਅਤੇ ਟਰੇਨ ਦਾ ਇਕ ਡੱਬਾ ਪੱਟੜੀ ਤੋਂ ਉਤਰ ਗਿਆ। ਉਨ੍ਹਾਂ ਦੱਸਿਆ ਕਿ ਹਾਦਸੇ ਤੋਂ ਬਾਅਦ ਟਰੇਨ 'ਚ ਸਵਾਰ ਛੋਟੇ ਬੱਚੇ ਰੋਣ ਲੱਗੇ ਅਤੇ ਯਾਤਰੀ ਘਬਰਾ ਗਏ।
ਇਹ ਵੀ ਪੜ੍ਹੋ : ਲਾੜੀ ਨੂੰ ਨਹੀਂ ਪਸੰਦ ਆਇਆ ਲਹਿੰਗਾ, ਬਿਨਾਂ ਵਿਆਹ ਕੀਤੇ ਅੰਮ੍ਰਿਤਸਰ ਮੋੜੀ ਬਾਰਾਤ
ਜੀ.ਆਰ.ਪੀ. ਅਧਿਕਾਰੀ ਨੇ ਦੱਸਿਆ,''ਟਰੇਨ ਨੀਲੋਖੇੜੀ ਰੇਲਵੇ ਸਟੇਸ਼ਨ 'ਤੇ ਰੁਕਣ ਤੋਂ ਬਾਅਦ ਮੁਸ਼ਕਲ ਨਾਲ 100 ਮੀਟਰ ਹੀ ਅੱਗੇ ਵਧੀ ਸੀ ਤਾਂ ਪਿੱਛਿਓਂ ਚੌਥੇ ਡੱਬੇ ਦਾ ਇਕ ਪਹੀਆ ਪੱਟੜੀ ਤੋਂ ਉਤਰ ਗਿਆ। ਟਰੇਨ ਨੂੰ ਤੁਰੰਤ ਰੋਕ ਦਿੱਤਾ ਗਿਆ।'' ਜਦੋਂ ਅਧਿਕਾਰੀ ਤੋਂ ਪੁੱਛਿਆ ਗਿਆ ਕਿ ਇਸ ਦਾ ਕੀ ਕਾਰਨ ਹੋ ਸਕਦਾ ਹੈ ਤਾਂ ਉਨ੍ਹਾਂ ਕਿਹਾ,''ਇਹ ਇਕ ਤਕਨੀਕੀ ਸਮੱਸਿਆ ਹੋ ਸਕਦੀ ਹੈ। ਰੇਲਵੇ ਦੀ ਤਕਨੀਕੀ ਟੀਮ ਜਾਂਚ ਤੋਂ ਬਾਅਦ ਸਹੀ ਕਾਰਨ ਦੱਸ ਸਕੇਗੀ।'' ਉਨ੍ਹਾਂ ਦੱਸਿਆ ਕਿ ਇਸ ਘਟਨਾ ਤੋਂ ਬਾਅਦ ਪ੍ਰਭਾਵਿਤ ਲਾਈਨ 'ਤੇ ਰੇਲ ਆਵਾਜਾਈ 'ਤੇ ਅਸਰ ਪਿਆ ਪਰ ਜਲਦ ਹੀ ਇਸ ਨੂੰ (ਆਵਾਜਾਈ) ਨੂੰ ਬਹਾਲ ਕਰ ਦਿੱਤਾ ਗਿਆ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
'ਦੋਸਤ ਦੀ ਧੀ ਨੂੰ ਵੀ ਨਾ ਬਖਸ਼ਿਆ...', ਤਿੰਨ ਕੁੜੀਆਂ ਦੀ ਪੱਤ ਰੋਲਣ ਵਾਲਾ 45 ਸਾਲਾ ਵਿਅਕਤੀ ਗ੍ਰਿਫ਼ਤਾਰ
NEXT STORY