ਨੈਸ਼ਨਲ ਡੈਸਕ- ਭਾਰਤ ਸਰਕਾਰ ਵੱਲੋਂ AGMUT ਕੈਡਰ ਦੇ 3 ਆਈ.ਪੀ.ਐੱਸ. ਅਧਿਕਾਰੀਆਂ ਦੇ ਤਬਾਦਲੇ ਕੀਤੇ ਗਏ ਹਨ। ਭਾਰਤੀ ਗ੍ਰਹਿ ਮੰਤਰਾਲੇ ਵੱਲੋਂ ਜਾਰੀ ਕੀਤੀ ਗਈ ਟਰਾਂਸਫਰ ਦੇ ਹੁਕਮਾਂ ਦੀ ਕਾਪੀ ਮੁਤਾਬਕ 1995 ਬੈਚ ਦੇ ਆਈ.ਪੀ.ਐੱਸ. ਮਧੂਪ ਕੁਮਾਰ ਤਿਵਾਰੀ ਨੂੰ ਦਿੱਲੀ ਤੋਂ ਟ੍ਰਾਂਸਫਰ ਕਰ ਕੇ ਚੰਡੀਗੜ੍ਹ ਦੇ ਡੀ.ਜੀ.ਪੀ. ਦੇ ਅਹੁਦੇ 'ਤੇ ਨਿਯੁਕਤ ਕੀਤਾ ਗਿਆ ਹੈ।
ਇਸ ਤੋਂ ਇਲਾਵਾ 1995 ਬੈਚ ਦੇ ਹੀ ਦੇਵੇਸ਼ ਚੰਦਰਾ ਸ਼੍ਰੀਵਾਸਤਵ, ਜੋ ਕਿ ਅੰਡੇਮਾਨ ਨਿਕੋਬਾਰ ਦੇ ਡੀ.ਜੀ.ਪੀ. ਵਜੋਂ ਸੇਵਾ ਨਿਭਾ ਰਹੇ ਸਨ, ਨੂੰ ਦਿੱਲੀ ਟ੍ਰਾਂਸਫਰ ਕਰ ਦਿੱਤਾ ਗਿਆ ਹੈ। 1997 ਬੈਚ ਦੇ ਸੁਰੇਂਦਰ ਸਿੰਘ ਯਾਦਵ ਨੂੰ ਦਿੱਲੀ ਤੋਂ ਟ੍ਰਾਂਸਫਰ ਕਰ ਕੇ ਅੰਡੇਮਾਨ ਨਿਕੋਬਾਰ ਦਾ ਡੀ.ਜੀ.ਪੀ. ਨਿਯੁਕਤ ਕਰ ਦਿੱਤਾ ਗਿਆ ਹੈ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇*Join us on Whatsapp channel*👇
https://whatsapp.com/channel/0029Va94hsaHAdNVur4L170e
ਦਾਦੇ ਨੂੰ ‘ਭਾਰਤ ਰਤਨ’ ਮਿਲਦੇ ਹੀ ਜਯੰਤ ਨੇ ਕੀਤਾ ਐੱਨ. ਡੀ. ਏ. ’ਚ ਜਾਣ ਦਾ ਐਲਾਨ
NEXT STORY