ਮੁੰਬਈ — ਦੇਸ਼ 'ਚ ਲਗਾਤਾਰ ਵਧ ਰਹੀ ਆਰਥਿਕ ਸੁਸਤੀ ਦਾ ਅਸਰ ਜਲਦੀ ਹੀ ਟ੍ਰੇਨ ਦੀ ਟਿਕਟ ਦੀਆਂ ਕੀਮਤਾਂ 'ਤੇ ਵੀ ਦਿਖਾਈ ਦੇਣ ਲੱਗੇਗਾ। ਹੁਣ ਰੇਲ ਯਾਤਰੀਆਂ ਨੂੰ ਚਾਹ, ਨਾਸ਼ਤਾ ਅਤੇ ਭੋਜਨ ਲਈ ਜ਼ਿਆਦਾ ਖਰਚ ਕਰਨਾ ਪਵੇਗਾ। ਰੇਲਵੇ ਬੋਰਡ 'ਚ ਸੈਰ-ਸਪਾਟਾ ਅਤੇ ਖਾਣ-ਪੀਣ ਵਿਭਾਗ ਦੇ ਨਿਰਦੇਸ਼ਕ ਵਲੋਂ ਜਾਰੀ ਸਰਕੂਲਰ ਤੋਂ ਪਤਾ ਲੱਗਾ ਹੈ ਕਿ ਰਾਜਧਾਨੀ, ਸ਼ਤਾਬਦੀ ਅਤੇ ਦੁਰੰਤੋ 'ਚ ਚਾਹ, ਨਾਸ਼ਤਾ ਅਤੇ ਭੋਜਨ ਦੀਆਂ ਕੀਮਤਾਂ 'ਚ ਵਾਧਾ ਹੋਣ ਜਾ ਰਿਹਾ ਹੈ। ਜ਼ਿਕਰਯੋਗ ਹੈ ਕਿ ਇਨ੍ਹਾਂ ਟ੍ਰੇਨਾਂ ਦੀ ਟਿਕਟ ਦੀ ਕੀਮਤ ਵਿਚ ਹੀ ਚਾਹ, ਨਾਸ਼ਤਾ ਅਤੇ ਭੋਜਨ ਦੀ ਕੀਮਤ ਜੁੜੀ ਹੁੰਦੀ ਹੈ।
ਇਹ ਹੋਣਗੀਆਂ ਨਵੀਂਆਂ ਦਰਾਂ
ਰਾਜਧਾਨੀ, ਦੁਰੰਤੋ ਅਤੇ ਸ਼ਤਾਬਦੀ ਟ੍ਰੇਨਾਂ ਲਈ ਲਾਗੂ ਨਵੀਂਆਂ ਦਰਾਂ ਮੁਤਾਬਕ ਸੈਕੰਡ ਏ.ਸੀ. ਦੇ ਯਾਤਰੀਆਂ ਨੂੰ ਚਾਹ ਲਈ ਹੁਣ 10 ਰੁਪਏ ਦਾ ਥਾਂ 20 ਰੁਪਏ ਜਦੋਂਕਿ ਸਲੀਪਰ ਕਲਾਸ ਦੇ ਯਾਤਰੀਆਂ ਨੂੰ 15 ਰੁਪਏ ਦੇਣੇ ਹੋਣਗੇ। ਦੁਰੰਤੋ ਦੇ ਸਲੀਪਰ ਕਲਾਸ 'ਚ ਨਾਸ਼ਤਾ ਜਾਂ ਭੋਜਨ ਪਹਿਲਾਂ 80 ਰੁਪਏ 'ਚ ਮਿਲਦਾ ਸੀ ਜਿਹੜਾ ਕਿ ਹੁਣ 120 ਰੁਪਏ 'ਚ ਮਿਲ ਸਕੇਗਾ। ਇਸ ਦੇ ਨਾਲ ਹੀ ਹੁਣ ਸ਼ਾਮ ਦੀ ਚਾਹ ਦੀ ਕੀਮਤ 20 ਰੁਪਏ ਤੋਂ ਵਧ ਕੇ 50 ਰੁਪਏ ਹੋਣ ਜਾ ਰਹੀ ਹੈ।
ਚਾਰ ਮਹੀਨੇ ਬਾਅਦ ਲਾਗੂ ਹੋਣਗੀਆਂ ਨਵੀਂਆਂ ਦਰਾਂ
ਟਿਕਟਿੰਗ ਸਿਸਟਮ 'ਚ ਨਵੇਂ ਮੈਨਿਊ ਅਤੇ ਚਾਰਜ 15 ਦਿਨਾਂ 'ਚ ਅਪਡੇਟ ਹੋ ਜਾਣਗੇ ਜਦੋਂਕਿ 120 ਦਿਨ(ਚਾਰ ਮਹੀਨੇ) ਬਾਅਦ ਇਸ ਨੂੰ ਲਾਗੂ ਕਰ ਦਿੱਤਾ ਜਾਵੇਗਾ। ਇਸ ਤੋਂ ਬਾਅਦ ਰਾਜਧਾਨੀ ਦੇ ਫਰਸਟ ਏ.ਸੀ. ਕੋਚ 'ਚ ਭੋਜਨ 145 ਰੁਪਏ ਦੀ ਥਾਂ 245 ਰੁਪਏ 'ਚ ਮਿਲੇਗਾ। ਸੋਧੀਆਂ ਹੋਈਆਂ ਦਰਾਂ ਨਾ ਸਿਰਫ ਪ੍ਰੀਮੀਅਮ ਟ੍ਰੇਨਾਂ ਦੇ ਯਾਤਰੀਆਂ ਨੂੰ ਸਗੋਂ ਆਮ ਲੋਕਾਂ ਨੂੰ ਵੀ ਪ੍ਰਭਾਵਿਤ ਕਰਨਗੀਆਂ। ਰੈਗੁਲੇਰ ਮੇਲ ਅਤੇ ਐਕਸਪ੍ਰੈੱਸ ਟ੍ਰੇਨਾਂ 'ਚ ਸ਼ਾਕਾਹਾਰੀ ਭੋਜਨ 80 ਰੁਪਏ 'ਚ ਮਿਲੇਗਾ ਜਿਸਦੀ ਮੌਜੂਦਾ ਕੀਮਤ 50 ਰੁਪਏ ਹੈ। ਇੰਡੀਅਨ ਰੇਲਵੇ ਕੈਟਰਿੰਗ ਅਤੇ ਟੂਰਿਜ਼ਮ ਕਾਰਪੋਰੇਸ਼ਨ(IRCTC) ਰੇਲ ਯਾਤਰੀਆਂ ਨੂੰ Egg Biryani 90 ਰੁਪਏ 'ਚ ਅਤੇ ਚਿਕਨ ਬਿਰਆਨੀ 110 ਰੁਪਏ 'ਚ ਮੁਹੱਈਆ ਕਰਵਾਏਗਾ। ਰੈਗੂਲਰ ਟ੍ਰੇਨਾਂ 'ਚ 130 ਰੁਪਏ ਦੀ ਕੀਮਤ 'ਚ ਚਿਕਨ ਕਰੀ ਵੀ ਪਰੋਸੀ ਜਾਵੇਗੀ।
ਤਕਰੀਬਨ 5 ਸਾਲ ਬਾਅਦ ਕੀਤਾ ਗਿਆ ਕੀਮਤਾਂ 'ਚ ਇਹ ਵਾਧਾ
ਸਵੇਰ ਦੀ ਚਾਹ ਦੇ ਮੁਕਾਬਲੇ ਸ਼ਾਮ ਦੀ ਚਾਹ ਮਹਿੰਗੀ ਹੋਣ ਨੂੰ ਲੈ ਕੇ ਰੇਲਵੇ ਦੇ ਇਕ ਅਧਿਕਾਰੀ ਨੇ ਕਿਹਾ ਕਿ ਸ਼ਾਮ ਦੀ ਚਾਹ ਦੇ ਨਾਲ ਰੋਸਟਿਡ ਨੱਟਸ, ਸਨੈਕਸ ਅਤੇ ਮਿਠਾਈਆਂ ਆਦਿ ਵੀ ਦਿੱਤੀਆਂ ਜਾਣਗੀਆਂ। ਰੇਲਵੇ ਬੋਰਡ ਦੇ ਇਕ ਅਧਿਕਾਰੀ ਨੇ ਕੀਮਤਾਂ ਵਧਾਉਣ ਦਾ ਪੱਖ ਲੈਂਦੇ ਹੋਏ ਕਿਹਾ, 'ਅਸੀਂ ਰੇਲਵੇ 'ਚ ਕੈਟਰਿੰਗ ਸਰਵਿਸ ਦੀ ਗੁਣਵੱਤਾ ਸੁਧਾਰਨਾ ਚਾਹੁੰਦੇ ਹਾਂ। ਇਸ ਲਈ ਇਹ ਕਦਮ ਚੁੱਕਿਆ ਜਾ ਰਿਹਾ ਹੈ'। ਪਿਛਲੀ ਵਾਰ 2014 'ਚ ਦਰਾਂ ਬਦਲੀਆਂ ਗਈਆਂ ਸਨ। ਰੇਲਵੇ ਬੋਰਡ ਦਾ ਸਰਕੂਲਰ ਕਹਿੰਦਾ ਹੈ ਕਿ IRCTC ਦੀ ਬੇਨਤੀ ਅਤੇ ਬੋਰਡ ਵਲੋਂ ਗਠਿਤ 'ਮੈਨਿਊ ਅਤੇ ਚਾਰਜ ਕਮੇਟੀ' ਦੀਆਂ ਸਿਫਾਰਸ਼ਾਂ ਅਧੀਨ ਕੀਮਤਾਂ ਵਧਾਉਣ ਦਾ ਫੈਸਲਾ ਲਿਆ ਗਿਆ ਹੈ।
DOT ਨੇ ਦੂਰਸੰਚਾਰ ਕੰਪਨੀਆਂ ਨੂੰ ਤਿੰਨ ਮਹੀਨਿਆਂ ਅੰਦਰ ਬਕਾਇਆ ਭੁਗਤਾਨ ਕਰਨ ਦਾ ਦਿੱਤਾ ਨਿਰਦੇਸ਼
NEXT STORY