ਨਵੀਂ ਦਿੱਲੀ- ਆਮ ਆਦਮੀ ਪਾਰਟੀ ਪੰਜਾਬ ਦੇ ਸਹਿ ਇੰਚਾਰਜ ਰਾਘਵ ਚੱਢਾ ਨੇ ਪੰਜਾਬ ਦੇ ਕਰਜ਼ ਦੇ ਜਾਲ ’ਤੇ ਬਿਆਨ ਜਾਰੀ ਕੀਤਾ ਹੈ। ਉਨ੍ਹਾਂ ਨੇ ਵੀਡੀਓ ਰਾਹੀਂ ਕੁਝ ਤੱਥ ਸਾਂਝੇ ਕੀਤੇ ਹਨ। ਰਾਘਵ ਨੇ ਕਿਹਾ,‘‘ਕਾਂਗਰਸ ਅਤੇ ਬਾਦਲਾਂ ਨੇ ਪਿਛਲੇ 50 ਸਾਲਾਂ ’ਚ ਹਰ ਪੰਜਾਬੀ ਨੂੰ ਕਰਜ਼ਦਾਰ ਬਣਾ ਦਿੱਤਾ ਹੈ। ਅੱਜ ਪੰਜਾਬ ’ਤੇ 3 ਲੱਖ ਕਰੋੜ ਦਾ ਕਰਜ਼ਾ ਹੈ। ਪੰਜਾਬ ਦੀ ਕੁੱਲ ਆਬਾਦੀ 3 ਕਰੋੜ ਹੈ। ਪੰਜਾਬ ਦੇ ਹਰ ਬੰਦੇ ਦੇ ਸਿਰ ’ਤੇ ਇਕ ਲੱਖ ਰੁਪਏ ਦਾ ਕਰਜ਼ ਹੈ। ਪੰਜਾਬ ’ਚ ਜਦੋਂ ਬੱਚਾ ਜਨਮ ਲੈਂਦਾ ਹੈ ਤਾਂ ਪੈਦਾ ਹੁੰਦੇ ਹੀ ਉਸ ਦੇ ਸਿਰ ’ਤੇ ਇਕ ਲੱਖ ਦਾ ਕਰਜ਼ ਪੈ ਜਾਂਦਾ ਹੈ।’’
ਰਾਘਵ ਨੇ ਕਿਹਾ,‘‘ਸੋਚਣ ਵਾਲੀ ਗੱਲ ਹੈ ਪੰਜਾਬ ਦਾ ਖਜ਼ਾਨਾ ਤਾਂ ਹਰ ਸਾਲ ਖਾਲੀ ਹੁੰਦਾ ਜਾ ਰਿਹਾ ਹੈ ਪਰ ਇਨ੍ਹਾਂ ਆਗੂਆਂ ਦੀ ਜਾਇਦਾਦ ਹਰ ਸਾਲ ਵੱਧ ਰਹੀ ਹੈ। ਜੋ ਵਿਧਾਇਕ ਕਦੇ ਸਕੂਟਰ ’ਤੇ ਘੁੰਮਦਾ ਸੀ ਅੱਜ ਉਹ ਲੈਂਡਕਰਜ਼ੂਰ ਅਤੇ ਮਰਸੀਡੀਜ਼ ’ਤੇ ਘੁੰਮਦਾ ਨਜ਼ਰ ਆ ਰਿਹਾ ਹੈ। ਸਾਰਿਆਂ ਨੇ ਕੋਠੀਆਂ ਅਤੇ ਫਾਰਮ ਹਾਊਸ ਬਣਾ ਲਏ ਹਨ। 2-2 ਕਰੋੜ ਦੀਆਂ ਗੱਡੀਆਂ ਤੋਂ ਹੇਠਾਂ ਉਤਰ ਕੇ ਇਹ ਕਹਿੰਦੇ ਹਨ ਪੰਜਾਬ ਦਾ ਖਜ਼ਾਨਾ ਖਾਲੀ ਹੈ। ਪੰਜਾਬ ਇਸ ਸਮੇਂ ਪੂਰੇ ਦੇਸ਼ ਦਾ ਪੇਟ ਭਰਦਾ ਸੀ ਪਰ ਅੱਜ ਇਨ੍ਹਾਂ ਆਗੂਆਂ ਨੇ ਸਭ ਕੁਝ ਬਰਬਾਦ ਕਰ ਕੇ ਰੱਖ ਦਿੱਤਾ ਹੈ। ਹੁਣ ਮੌਕਾ ਹੈ ਪੰਜਾਬ ਨੂੰ ਮੁੜ ਖ਼ੁਸ਼ਹਾਲ ਬਣਾਉਣ ਦਾ।’’
ਇਹ ਵੀ ਪੜ੍ਹੋ : ਕਿਸਾਨਾਂ ਦਾ ਅੰਦੋਲਨ ਹਾਲੇ ਖ਼ਤਮ ਨਹੀਂ ਹੋਇਆ ਹੈ, 26 ਜਨਵਰੀ ਦਿੱਲੀ ’ਚ ਹੋਵੇਗਾ ਟਰੈਕਟਰ ਮਾਰਚ : ਟਿਕੈਤ
ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ
ਕਸ਼ਮੀਰ ਦੇ ਬੇਮਿਨਾ 'ਚ ਨੌਜਵਾਨਾਂ ਲਈ ਜਾਗਰੂਕਤਾ ਪ੍ਰੋਗਰਾਮ ਆਯੋਜਿਤ
NEXT STORY