ਰਾਜਸਥਾਨ (ਏਜੰਸੀ)— ਕਹਿੰਦੇ ਨੇ ਜਿੱਥੇ ਬਚਪਨ ਬੀਤਿਆ ਹੋਵੇ ਉਹ ਥਾਂ ਇਨਸਾਨ ਨੂੰ ਕਦੇ ਨਹੀਂ ਭੁੱਲਦੀ। ਘਰਾਂ ਦੇ ਕੱਚੇ ਵਿਹੜੇ, ਮਾਂ ਦੀ ਲੋਰੀ ਵੱਡੇ ਹੋਣ 'ਤੇ ਵੀ ਉਹ ਯਾਦਾਂ ਇਨਸਾਨ ਨਾਲ ਜੁੜੀਆਂ ਰਹਿੰਦੀਆਂ ਹਨ, ਜਿਸ ਨੂੰ ਸ਼ਾਇਦ ਇਨਸਾਨ ਸ਼ਬਦਾਂ ਵਿਚ ਬਿਆਨ ਨਹੀਂ ਕਰ ਸਕਦਾ। ਅੱਜ ਵੀ ਘਰਾਂ ਵਿਚ ਕਈ ਬਜ਼ੁਰਗ ਅਜਿਹੇ ਹੁੰਦੇ ਹਨ, ਜੋ ਕਿ ਪੁਰਾਣੇ ਬਣੇ ਘਰਾਂ ਨੂੰ ਤੋੜਨ ਨਹੀਂ ਦਿੰਦੇ ਕਿਉਂਕਿ ਉਸ ਨਾਲ ਉਨ੍ਹਾਂ ਦੀਆਂ ਯਾਦਾਂ ਜੋ ਜੁੜੀਆਂ ਹੁੰਦੀਆਂ ਹਨ। ਕੁਝ ਅਜਿਹੇ ਹੀ ਸ਼ਖਸ ਦੀ ਕਹਾਣੀ ਅੱਜ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ, ਜਿਸ ਨੇ ਆਪਣੀ ਬਚਪਨ ਦੀ ਯਾਦ ਨੂੰ ਟੁੱਟਣ ਨਹੀਂ ਦਿੱਤਾ ਅਤੇ ਇਸ ਲਈ ਕਰੋੜਾਂ ਰੁਪਏ ਤਕ ਖਰਚ ਦਿੱਤੇ।
ਹਰੀਪ੍ਰਸਾਦ ਬੁੱਧੀਆ ਜੋ ਕਿ ਇਸ ਸਮੇਂ ਕੋਲਕਾਤਾ ਵਿਚ ਬਿਜ਼ਨੈੱਸਮੈਨ ਹਨ। ਕਰੀਬ 70 ਸਾਲ ਪਹਿਲਾਂ ਉਨ੍ਹਾਂ ਨੇ ਸਕੂਲ ਵਿਚ ਨਿੰਮ ਦੇ ਜਿਸ ਦਰੱਖਤ ਹੇਠਾਂ ਬੈਠ ਕੇ ਪੜ੍ਹਾਈ ਕੀਤੀ, ਉਸ ਦਰੱਖਤ ਨੂੰ ਨਾ ਕੱਟਣ ਦੀ ਸ਼ਰਤ 'ਤੇ ਉਨ੍ਹਾਂ ਨੇ 2 ਕਰੋੜ ਰੁਪਏ ਖਰਚ ਕਰ ਕੇ ਸਕੂਲ ਦੀ ਦੋ ਮੰਜ਼ਲਾਂ ਨਵੀਂ ਇਮਾਰਤ ਬਣਵਾ ਕੇ ਦਿੱਤੀ। ਰਾਜਸਥਾਨ ਦੇ ਰਤਨਨਗਰ ਦੇ ਸਰਕਾਰੀ ਆਦਰਸ਼ ਉਮਾਵੀ ਦੇ ਵਿਦਿਆਰਥੀ ਸਨ। 3 ਸਾਲ ਪਹਿਲਾਂ ਜਦੋਂ ਉਹ ਰਤਨਨਗਰ ਆਏ ਸਨ, ਤਾਂ ਸਕੂਲ ਦੀ ਇਮਾਰਤ ਨੂੰ ਮਾੜੀ ਹਾਲਤ ਵਿਚ ਦੇਖ ਕੇ ਉਨ੍ਹਾਂ ਨੂੰ ਬਹੁਤ ਦੁੱਖ ਲੱਗਾ। ਉਸ ਸਮੇਂ ਉਨ੍ਹਾਂ ਨੇ ਸੋਚ ਲਿਆ ਸੀ ਕਿ ਉਹ ਸਕੂਲ ਦੀ ਇਮਾਰਤ ਨੂੰ ਬਣਵਾਉਣਗੇ। ਸ਼ਰਤ ਸਿਰਫ ਇੰਨੀ ਸੀ ਕਿ ਸਕੂਲ ਵਿਚ ਲੱਗੇ ਇਸ ਨਿੰਮ ਦੇ ਦਰੱਖਤ ਨੂੰ ਕਿਸੇ ਵੀ ਹਾਲ ਵਿਚ ਨਾ ਕੱਟਿਆ ਜਾਵੇ। ਇਸ ਪਿੱਛੇ ਕਾਰਨ ਇਹ ਸੀ ਕਿ ਇਹ ਉਨ੍ਹਾਂ ਦੀ ਜ਼ਿੰਦਗੀ ਨਾਲ ਜੁੜੀ ਸਭ ਤੋਂ ਵੱਡੀ ਯਾਦ ਹੈ। ਇਸ ਦਰੱਖਤ ਹੇਠਾਂ ਬੈਠ ਕੇ ਉਨ੍ਹਾਂ ਨੇ ਪੜ੍ਹਾਈ ਕੀਤੀ ਸੀ।
ਹਰੀਪ੍ਰਸਾਦ ਨੇ ਕਿਹਾ ਕਿ ਸ਼ਰਤ ਮੁਤਾਬਕ ਹੀ ਕੰਮ ਹੋਇਆ ਅਤੇ ਸਕੂਲ ਦੀ ਦੋ ਮੰਜ਼ਲਾਂ ਇਮਾਰਤ ਬਣੀ। ਸਕੂਲ ਦੀ ਨਵੀਂ ਇਮਾਰਤ ਬਣਵਾ ਕੇ ਦੇਣ ਤੋਂ ਬਾਅਦ ਹਰੀਪ੍ਰਸਾਦ ਨੇ ਕਿਹਾ ਕਿ ਸਿੱਖਿਆ ਲਈ ਖਰਚ ਕਰਨ ਨਾਲ ਦਿਲ ਨੂੰ ਸਕੂਨ ਮਿਲਦਾ ਹੈ। ਮੇਰਾ ਉਦੇਸ਼ ਹੈ ਕਿ ਖੁਦ ਦੇ ਪਿੰਡ ਦੇ ਸਕੂਲ ਵਿਚ ਸਿੱਖਿਆ ਪ੍ਰਾਪਤ ਕਰਨ ਵਾਲੇ ਬੇਟੇ-ਬੇਟੀਆਂ ਨੂੰ ਚੰਗੀ ਸਹੂਲਤ ਮਿਲੇ ਜਾਵੇ, ਤਾਂ ਦਿਲ ਨੂੰ ਤਸੱਲੀ ਹੋ ਜਾਂਦੀ ਹੈ। ਉਨ੍ਹਾਂ ਦੱਸਿਆ ਕਿ ਸਕੂਲ ਵਿਚ 10 ਕਮਰੇ, ਦੋ ਵੱਡੇ ਹਾਲ, ਫਰਨੀਚਰ, ਕਾਰਪੈੱਟ ਬੋਰਡ ਸਮੇਤ ਸਾਰੀਆਂ ਸਹੂਲਤਾਂ ਉਨ੍ਹਾਂ ਨੇ ਉਪਲੱਬਧ ਕਰਵਾਈਆਂ ਹਨ। ਇਸ ਤੋਂ ਇਲਾਵਾ ਸਕੂਲ ਦੇ ਸੱਜੇ ਹਿੱਸੇ ਦੀ ਪੁਰਾਣੀ ਇਮਾਰਤ ਦੀ ਮੁਰੰਮਤ ਵੀ ਕਰਵਾਈ।
ਅਗਲੇ 24 ਘੰਟਿਆਂ 'ਚ ਦਿੱਲੀ ਦੀ ਹਵਾ ਹੋ ਜਾਵੇਗੀ ਜ਼ਹਿਰੀਲੀ
NEXT STORY