ਜੰਮੂ- ਫ਼ੌਜ ਦੇ ਜਵਾਨ ਅਤੇ ਜੰਮੂ ਕਸ਼ਮੀਰ ਪੁਲਸ ਦੇ ਵਿਸ਼ੇਸ਼ ਮੁਹਿੰਮ ਸਮੂਹ (ਐੱਸਓਜੀ) ਨੇ ਨਵੇਂ ਸਾਲ ਸਮਾਰੋਹ ਨੂੰ ਰੋਕਣ ਦੀ ਅੱਤਵਾਦੀਆਂ ਦੀ ਕਿਸੇ ਵੀ ਕੋਸ਼ਿਸ਼ ਨੂੰ ਅਸਫ਼ਲ ਕਰਨ ਲਈ ਚਿਨਾਬ ਘਾਟੀ ਜ਼ਿਲ੍ਹੇ ਦੇ ਉੱਚਾਈ ਵਾਲੇ ਖੇਤਰਾਂ 'ਚ ਆਪਣੀ ਨਿਗਰਾਨੀ ਤੇਜ਼ ਕਰ ਦਿੱਤੀ ਹੈ। ਅਧਿਕਾਰੀਆਂ ਨੇ ਬੁੱਧਵਾਰ ਨੂੰ ਇਹ ਜਾਣਕਾਰੀ ਦਿੱਤੀ। ਚਿਨਾਬ ਘਾਟੀ ਦੇ ਉੱਪਰੀ ਇਲਾਕਿਆਂ 'ਚ ਬਰਫ਼ ਨਾਲ ਢਕੇ ਖੇਤਰ ਅਤੇ ਨੇੜੇ-ਤੇੜੇ ਦੇ ਊਧਮਪੁਰ, ਰਿਆਸੀ ਅਤੇ ਕਠੁਆ ਜ਼ਿਲ੍ਹੇ ਸ਼ਾਮਲ ਹਨ। ਚਿਨਾਬ ਘਾਟੀ ਦੇ ਨਾਲ ਹੀ ਰਾਜੌਰੀ ਅਤੇ ਪੁੰਛ ਜ਼ਿਲ੍ਹਿਆਂ 'ਚ ਪਿਛਲੇ ਹਫ਼ਤੇ ਤੋਂ ਇਕ ਵੱਡੀ ਅੱਤਵਾਦੀ ਰੋਕੂ ਮੁਹਿੰਮ ਜਾਰੀ ਹੈ। ਖੁਫੀਆ ਅੰਦਾਜ਼ੇ ਅਨੁਸਾਰ ਜੰਮੂ ਖੇਤਰ ਦੇ ਜੰਗਲਾਂ 'ਚ ਲਗਭਗ 30 ਤੋਂ 35 ਪਾਕਿਸਤਾਨੀ ਅੱਤਵਾਦੀ ਸਰਗਰਮ ਹਨ ਅਤੇ ਉੱਪਰੀ ਇਲਾਕਿਆਂ 'ਚ ਹਾਲ ਹੀ 'ਚ ਹੋਈ ਬਰਫ਼ਬਾਰੀ ਤੋਂ ਬਾਅਦ ਉਨ੍ਹਾਂ ਨੂੰ ਖਦੇੜਣ ਦੀ ਮੁਹਿੰਮ ਤੇਜ਼ ਕਰ ਦਿੱਤੀ ਗਈ ਹੈ। ਸੁਰੱਖਿਆ ਫ਼ੋਰਸਾਂ ਨੂੰ ਖ਼ਦਸ਼ਾ ਹੈ ਕਿ ਪਹਾੜੀ ਦਰਰਿਆਂ ਦੇ ਪੂਰੀ ਤਰ੍ਹਾਂ ਬੰਦ ਹੋਣ ਤੋਂ ਪਹਿਲਾਂ ਅੱਤਵਾਦੀ ਮਨੁੱਖੀ ਬਸਤੀਆਂ ਦੇ ਕਰੀਬ ਹੇਠਲੇ ਇਲਾਕਿਆਂ 'ਚ ਆਉਣਗੇ।
ਇਕ ਪੁਲਸ ਅਧਿਕਾਰੀ ਨੇ ਕਿਹਾ,''ਖੁਫੀਆ ਜਾਣਕਾਰੀ ਹੈ ਕਿ ਪਿਛਲੇ 2 ਸਾਲਾਂ ਤੋਂ ਡੋਡਾ, ਕਿਸ਼ਤਵਾੜ ਅਤੇ ਭਦਰਵਾਹ ਨਾਲ ਲੱਗਦੇ ਊਧਮਪੁਰ ਜ਼ਿਲ੍ਹੇ ਦੇ ਕੁਝ ਹਿੱਸਿਆਂ 'ਚ ਸਰਗਰਮ ਅੱਤਵਾਦੀ ਸਮੂਹ ਸੰਘਣੀ ਧੁੰਦ, ਜ਼ਿਆਦਾ ਠੰਡ ਅਤੇ ਤੰਗ ਇਲਾਕਿਆਂ ਦਾ ਫ਼ਾਇਦਾ ਚੁੱਕ ਕੇ ਨਵੇਂ ਸਾਲ ਸਮਾਰੋਹ 'ਚ ਵਿਘਨ ਪਾਉਣ ਦੀ ਕੋਸ਼ਿਸ਼ ਕਰ ਸਕਦੇ ਹਨ।'' ਉਨ੍ਹਾਂ ਕਿਹਾ ਕਿ ਅੱਤਵਾਦ ਰੋਕੂ ਮੁਹਿੰਮ ਉੱਚ, ਮੱਧ ਅਤੇ ਉੱਪਰੀ ਪਰਬਤੀ ਖੇਤਰਾਂ 'ਤੇ ਕੇਂਦਰਿਤ ਹੈ। ਭਾਜਪਾ ਆਗੂ ਅਤੇ ਭਦਰਵਾਹ ਤੋਂ ਵਿਧਾਇਕ ਦਲੀਪ ਸਿੰਘ ਪਰਿਹਾਰ ਨੇ ਇਨ੍ਹਾਂ ਮੁਹਿੰਮਾਂ ਲਈ ਸੁਰੱਖਿਆ ਫ਼ੋਰਸਾਂ ਦੀ ਸ਼ਲਾਘਾ ਕੀਤੀ ਅਤੇ ਕਿਹਾ ਕਿ ਇਹ ਦੇਸ਼ ਅਤੇ ਦੇਸ਼ ਦੇ ਲੋਕਾਂ ਲਈ ਹਥਿਆਰਬੰਦ ਫ਼ੋਰਸਾਂ ਵਲੋਂ ਕੀਤੇ ਗਏ ਲਗਾਤਾਰ ਬਲੀਦਾਨਾਂ ਦਾ ਪ੍ਰਮਾਣ ਹੈ। ਪਰਿਹਾਰ ਨੇ ਕਿਹਾ ਕਿ ਅੱਤਵਾਦੀ ਖ਼ਤਰਿਆਂ ਦਾ ਮੁਕਾਬਲਾ ਕਰਨ ਲਈ ਫ਼ੌਜ ਪਹਾੜੀਆਂ 'ਚ ਹਰ ਜਗ੍ਹਾ ਮੌਜੂਦ ਹੈ। ਉਨ੍ਹਾਂ ਕਿਹਾ,''ਜੇਕਰ ਅਸੀਂ ਇੱਥੇ ਸ਼ਾਂਤੀਪੂਰਨ ਮਾਹੌਲ 'ਚ ਰਹਿ ਰਹੇ ਹਾਂ ਅਤੇ ਦੁਨੀਆ ਦੇ ਹੋਰ ਹਿੱਸਿਆਂ ਦੀ ਤਰ੍ਹਾਂ ਨਵਾਂ ਸਾਲ ਮਨ੍ਹਾ ਰਹੇ ਹਾਂ ਤਾਂ ਇਹ ਸਿਰਫ਼ ਇਸ ਲਈ ਕਿਉਂਕਿ ਸਾਨੂੰ ਫ਼ੌਜ 'ਤੇ ਭਰੋਸਾ ਹੈ ਕਿ ਉਹ ਸਾਡੀ ਰੱਖਿਆ ਲਈ ਉੱਥੇ ਮੌਜੂਦ ਹਨ।''
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਚਰਚਾ ਦਾ ਵਿਸ਼ਾ ਬਣੀ ਹਜ਼ਾਰੀਬਾਗ ਕੇਂਦਰੀ ਜੇਲ੍ਹ, ਤਿੰਨ ਕੈਦੀ ਅਚਾਨਤ ਹੋਏ ਫ਼ਰਾਰ
NEXT STORY