ਕੋਲਕਾਤਾ (ਏਜੰਸੀ) - ਆਰ. ਜੀ. ਕਰ ਹਸਪਤਾਲ ਜਬਰ-ਜ਼ਨਾਹ ਤੇ ਕਤਲ ਮਾਮਲੇ ਵਿਚ ਇਕ ਦਿਨ ਪਹਿਲਾਂ ਓਡਿਸ਼ਾ ਤੋਂ ਗ੍ਰਿਫ਼ਤਾਰ ਕੀਤੇ ਗਏ ਤ੍ਰਿਣਮੂਲ ਕਾਂਗਰਸ ਦੇ ਸਾਬਕਾ ਵਿਧਾਇਕ ਨਿਰਮਲ ਘੋਸ਼ ’ਤੇ ਸ਼ੁੱਕਰਵਾਰ ਨੂੰ ਪੱਛਮੀ ਬੰਗਾਲ ਦੇ ਉੱਤਰ 24 ਪਰਗਨਾ ਜ਼ਿਲ੍ਹੇ ਵਿਚ ਇਕ ਥਾਣੇ ਦੇ ਬਾਹਰ ਭੀੜ ਨੇ ਹਮਲਾ ਕਰ ਦਿੱਤਾ। ਆਰ. ਜੀ. ਕਰ ਹਸਪਤਾਲ ਵਿਚ ਜਬਰ-ਜ਼ਨਾਹ ਤੋਂ ਬਾਅਦ ਇਕ ਮਹਿਲਾ ਡਾਕਟਰ ਦਾ ਕਤਲ ਕਰ ਦਿੱਤਾ ਗਿਆ ਸੀ। ਪੀੜਤਾ ਦਾ ‘ਕਾਹਲੀ ਵਿਚ ਅੰਤਿਮ ਸੰਸਕਾਰ’ ਕੀਤੇ ਜਾਣ ਵਿਚ ਕਥਿਤ ਸ਼ਮੂਲੀਅਤ ਲਈ ਘੋਸ਼ ਨੂੰ ਇਕ ਦਿਨ ਪਹਿਲਾਂ ਗ੍ਰਿਫ਼ਤਾਰ ਕੀਤਾ ਗਿਆ ਸੀ।
ਪੜ੍ਹੋ ਇਹ ਵੀ - IndiGo ਦੇ ਜਹਾਜ਼ ਦਾ ਇੰਜਣ ਫੇਲ੍ਹ! ਹਵਾ 'ਚ ਲਟਕੀ 224 ਲੋਕਾਂ ਦੀ ਜਾਨ, ਚੇਨਈ ਏਅਰਪੋਰਟ 'ਤੇ ਐਮਰਜੈਂਸੀ ਘੋਸ਼ਿਤ
ਦੱਸ ਦੇਈਏ ਕਿ ਨਿਰਮਲ ਘੋਸ਼ ਨੂੰ ਜਦੋਂ ਸੁਰੱਖਿਆ ਕਰਮੀ ਖਰਦਹ ਥਾਣੇ ਦੇ ਬਾਹਰ ਜੇਲ੍ਹ ਵੈਨ ਤੱਕ ਲੈ ਕੇ ਜਾ ਰਹੇ ਸਨ, ਉਦੋਂ ਭੀੜ ਨੇ ਉਨ੍ਹਾਂ ’ਤੇ ਹਮਲਾ ਕਰ ਦਿੱਤਾ। ਉਨ੍ਹਾਂ ਨੂੰ ਬੈਰਕਪੁਰ ਸਬ-ਡਿਵੀਜ਼ਨਲ ਅਦਾਲਤ ਵਿਚ ਪੇਸ਼ ਕਰਨ ਲਈ ਲਿਜਾਇਆ ਜਾ ਰਿਹਾ ਸੀ। ਪੁਲਸ ਅਤੇ ਰੈਪਿਡ ਐਕਸ਼ਨ ਫੋਰਸ (ਆਰ. ਏ. ਐੱਫ.) ਦੇ ਜਵਾਨਾਂ ਦੀ ਸਖ਼ਤ ਸੁਰੱਖਿਆ ਦੇ ਬਾਵਜੂਦ ਭੀੜ ਨੇ ਉਨ੍ਹਾਂ ’ਤੇ ਜੁੱਤੀਆਂ-ਚੱਪਲਾਂ, ਆਂਡੇ ਅਤੇ ਚਿੱਕੜ ਵੀ ਸੁੱਟਿਆ। ਘੋਸ਼ ਨੂੰ ਬਚਾਉਣ ਲਈ ਪੁਲਸ ਕਰਮਚਾਰੀਆਂ ਨੇ ਉਨ੍ਹਾਂ ਦੇ ਸਿਰ ਨੂੰ ਹੈਲਮੈਟ ਨਾਲ ਢੱਕ ਦਿੱਤਾ ਸੀ। ਬੈਰਕਪੁਰ ਅਦਾਲਤ ਵਿਚ ਵੀ ਲੋਕਾਂ ਨੇ ਘੋਸ਼ ਨੂੰ ਦੇਖ ਕੇ ‘ਚੋਰ-ਚੋਰ’ ਦੇ ਨਾਅਰੇ ਲਗਾਏ।
ਪੜ੍ਹੋ ਇਹ ਵੀ - ਹੁਣ 2 ਨਹੀਂ, 3 ਬੱਚੇ! ਜ਼ਿਆਦਾ ਬੱਚਿਆਂ ਦੇ ਜਨਮ ਨੂੰ ਲੈ ਕੇ ਵੱਡਾ ਐਲਾਨ ਕਰਨ ਦੀ ਤਿਆਰੀ 'ਚ ਵਿਜੇ ਸਰਕਾਰ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
80ਵੇਂ ਆਜ਼ਾਦੀ ਦਿਹਾੜੇ 'ਤੇ PM ਮੋਦੀ ਨੇ ਦਿੱਤੀਆਂ ਸ਼ੁਭਕਾਮਨਾਵਾਂ, ਬਹਾਦਰ ਨਾਇਕਾਂ ਨੂੰ ਕੀਤਾ ਨਮਨ
NEXT STORY