ਸ਼੍ਰੀਨਗਰ (ਵਾਰਤਾ)— ਜੰਮੂ-ਕਸ਼ਮੀਰ ਦੇ ਸਾਬਕਾ ਮੁੱਖ ਮੰਤਰੀ ਉਮਰ ਅਬਦੁੱਲਾ ਅਤੇ ਮਹਿਬੂਬਾ ਮੁਫਤੀ ਵਿਚਾਲੇ ਤਿੰਨ ਤਲਾਕ ਬਿੱਲ ਨੂੰ ਲੈ ਕੇ ਟਵਿੱਟਰ 'ਤੇ ਜੰਗ ਛਿੜ ਗਈ। ਮੁਫਤੀ ਨੇ ਲਿਖਿਆ ਕਿ ਉਨ੍ਹਾਂ ਨੂੰ ਇਹ ਸਮਝ ਨਹੀਂ ਆਇਆ ਕਿ ਸੁਪਰੀਮ ਕੋਰਟ ਵਲੋਂ ਤਿੰਨ ਤਲਾਕ ਨੂੰ ਗੈਰ-ਕਾਨੂੰਨੀ ਘੋਸ਼ਿਤ ਕੀਤੇ ਜਾਣ ਤੋਂ ਬਾਅਦ ਤਿੰਨ ਤਲਾਕ ਬਿੱਲ ਪਾਸ ਕਰਨ ਦੀ ਕੀ ਲੋੜ ਸੀ। ਅਜਿਹਾ ਲੱਗਦਾ ਹੈ ਕਿ ਮੁਸਲਮਾਨਾਂ ਨੂੰ ਸਜ਼ਾ ਦੇਣ ਲਈ ਗਲਤ ਢੰਗ ਨਾਲ ਦਖਲ ਅੰਦਾਜ਼ੀ ਕੀਤੀ ਜਾ ਰਹੀ ਹੈ। ਮਅਿਬਦੁੱਲਾ ਨੇ ਬੇਹੱਦ ਸਖਤ ਸ਼ਬਦਾਂ ਵਿਚ ਉਨ੍ਹਾਂ ਦਾ ਜਵਾਬ ਵੀ ਦਿੱਤਾ। ਅਬਦੁੱਲਾ ਨੇ ਲਿਖਿਆ, ''ਮਹਿਬੂਬਾ ਮੁਫਤੀ ਜੀ ਟਵੀਟ ਕਰਨ ਤੋਂ ਪਹਿਲਾਂ ਤੁਹਾਨੂੰ ਇਹ ਪਤਾ ਕਰਨਾ ਚਾਹੀਦਾ ਹੈ ਕਿ ਤੁਹਾਡੀ ਪਾਰਟੀ ਦੇ ਮੈਂਬਰਾਂ ਨੇ ਇਸ ਬਿੱਲ 'ਤੇ ਕਿਵੇਂ ਵੋਟਿੰਗ ਕੀਤੀ? ਮੈਨੂੰ ਲੱਗਦਾ ਹੈ ਕਿ ਉਨ੍ਹਾਂ ਨੇ ਵੋਟਿੰਗ ਵਿਚ ਹਿੱਸਾ ਨਹੀਂ ਲਿਆ, ਜਿਸ ਤੋਂ ਸਰਕਾਰ ਦੀ ਮਦਦ ਹੋਈ ਅਤੇ ਉਸ ਬਿੱਲ ਨੂੰ ਪਾਸ ਕਰਾਉਣ ਲਈ ਲੋੜੀਂਦੀ ਗਿਣਤੀ ਹਾਸਲ ਹੋ ਗਈ।''
ਇਸ ਟਵੀਟ 'ਤੇ ਨਾਰਾਜ਼ ਮੁਫਤੀ ਨੇ ਇਕ ਹੋਰ ਟਵੀਟ 'ਚ ਉਮਰ ਅਬਦੁੱਲਾ 'ਤੇ ਵਾਰ ਕਰਦੇ ਹੋਏ ਕਿਹਾ, ''ਉਮਰ ਸਾਬ੍ਹ, ਮੇਰਾ ਸੁਝਾਅ ਹੈ ਕਿ ਤੁਸੀਂ ਨੈਤਿਕਤਾ ਦਾ ਪਾਠ ਪੜ੍ਹਾਉਣਾ ਬੰਦ ਕਰੋ। ਤੁਹਾਡੀ ਆਪਣੀ ਹੀ ਪਾਰਟੀ ਨੇ 1999 ਵਿਚ ਭਾਜਪਾ ਵਿਰੁੱਧ ਵੋਟਿੰਗ ਕਰਨ ਲਈ ਸੋਜ ਸਾਬ੍ਹ ਨੂੰ ਪਾਰਟੀ 'ਚੋਂ ਕੱਢ ਦਿੱਤਾ ਸੀ। ਮੁਫਤੀ ਦੇ ਇਸ ਟਵੀਟ 'ਤੇ ਇਕ ਵਾਰ ਫਿਰ ਉਮਰ ਨੇ ਪਲਟਵਾਰ ਕੀਤਾ। ਉਮਰ ਨੇ ਲਿਖਿਆ, ''ਮੈਡਮ, ਜੇਕਰ ਤੁਸੀਂ 20 ਸਾਲ ਪੁਰਾਣੀ ਘਟਨਾ ਨੂੰ ਯਾਦ ਕਰ ਕੇ ਪੀ. ਡੀ. ਪੀ. ਦੇ ਦੋਹਰੇ ਰਵੱਈਏ ਦਾ ਬਚਾਅ ਕਰਨਾ ਚਾਹੁੰਦੇ ਹੋ ਤਾਂ ਕਰੋ? ਇਸ ਦਾ ਮਤਲਬ ਇਹ ਹੋਇਆ ਕਿ ਤੁਸੀਂ ਸਵੀਕਾਰ ਕਰ ਲਿਆ ਹੈ ਕਿ ਤੁਸੀਂ ਆਪਣੇ ਸੰਸਦ ਮੈਂਬਰਾਂ ਨੂੰ ਵੋਟਿੰਗ ਵਿਚ ਹਿੱਸਾ ਨਾ ਲੈਣ ਨੂੰ ਕਿਹਾ ਸੀ। ਉਨ੍ਹਾਂ ਨੇ ਕਿਹਾ ਕਿ ਵੋਟਿੰਗ ਵਿਚ ਹਿੱਸਾ ਨਾ ਲੈਣਾ 'ਨੋ ਵੋਟ' ਨਹੀਂ ਹੁੰਦਾ। ਵੋਟਿੰਗ ਵਿਚ ਹਿੱਸਾ ਨਾ ਲੈਣ ਤੋਂ ਭਾਜਪਾ ਨੂੰ ਫਾਇਦਾ ਹੋਇਆ।
ਦਿੱਲੀ ਵਾਸੀਆਂ ਨੂੰ ਕੇਜਰੀਵਾਲ ਸਰਕਾਰ ਨੇ ਦਿੱਤਾ ਵੱਡਾ ਤੋਹਫਾ, ਬਿਜਲੀ ਦੇ ਫਿਕਸ ਚਾਰਜਾਂ 'ਚ ਕੀਤੀ ਕਟੌਤੀ
NEXT STORY