ਮੁੰਬਈ - ਟੈਲੀਵੀਜ਼ਨ ਰੇਟਿੰਗ ਪੁਆਇੰਟ (ਟੀ.ਆਰ.ਪੀ.) ਦੇ ਕਥਿਤ ਹੇਰਫੇਰ ਦੇ ਮਾਮਲੇ ਵਿਚ ਗ੍ਰਿਫਤਾਰ ਕੀਤੇ ਗਏ ਬ੍ਰਾਡਕਾਸਟ ਆਡੀਅੰਸ ਰਿਸਰਚ ਕੌਂਸਲ (ਬਾਰਕ) ਦੇ ਸਾਬਕਾ ਸੀ. ਈ. ਓ. ਪਾਰਥ ਦਾਸ ਗੁਪਤਾ ਦੀ ਜ਼ਮਾਨਤ ਦੀ ਅਰਜ਼ੀ ਸੋਮਵਾਰ ਇਕ ਸਥਾਨਕ ਅਦਾਲਤ ਨੇ ਖਾਰਿਜ ਕਰ ਦਿੱਤੀ। ਦਾਸ ਗੁਪਤਾ ਨੇ 30 ਦਸੰਬਰ ਨੂੰ ਜ਼ਮਾਨਤ ਲਈ ਅਰਜ਼ੀ ਦਿੱਤੀ ਸੀ। ਅਦਾਲਤ ਨੇ ਇਸ ਤੋਂ ਪਹਿਲਾਂ ਉਸ ਨੂੰ ਨਿਆਇਕ ਹਿਰਾਸਤ ਵਿਚ ਭੇਜਿਆ ਸੀ।
ਇਹ ਵੀ ਪੜ੍ਹੋ- ਲਵ ਜਿਹਾਦ ਆਰਡੀਨੈਂਸ 'ਤੇ ਯੋਗੀ ਸਰਕਾਰ ਦੇ ਸਮਰਥਨ 'ਚ ਆਏ 224 ਸਾਬਕਾ ਜੱਜ ਅਤੇ ਅਧਿਕਾਰੀ
ਦਾਸ ਗੁਪਤਾ ਦੇ ਵਕੀਲ ਕਮਲੇਸ਼ ਘੁਮਰੇ ਨੇ ਕਿਹਾ ਕਿ ਇਸ ਹਫਤੇ ਸੈਸ਼ਨ ਅਦਾਲਤ ਵਿਚ ਅਪੀਲ ਦਾਖਿਲ ਕੀਤੀ ਜਾਵੇਗੀ। ਮੁੰਬਈ ਪੁਲਸ ਦੀ ਕ੍ਰਾਈਮ ਬ੍ਰਾਂਚ ਨੇ ਦਲੀਲ ਦਿੱਤੀ ਸੀ ਕਿ ਦਾਸ ਗੁਪਤਾ ਨੇ ਬਾਰਕ ਦੇ ਇਕ ਹੋਰ ਸੀਨੀਅਰ ਅਧਿਕਾਰੀ ਅਤੇ ਏ. ਆਰ. ਜੀ. ਆਊਟਲਾਇਰ ਮੀਡੀਆ ਪ੍ਰਾਈਵੇਟ ਲਿਮਟਿਡ ਦੇ ਸਵਾਮੀ ਅਰਣਬ ਗੋਸਵਾਮੀ ਨਾਲ ਮਿਲ ਕੇ ਰਿਪਬਲਿਕ ਟੀ. ਵੀ. ਅਤੇ ਰਿਪਬਲਿਕ ਭਾਰਤ (ਹਿੰਦੀ) ਲਈ ਟੀ.ਆਰ. ਪੀ. ਵਿਚ ਹੇਰਫੇਰ ਕੀਤੀ ਸੀ।
ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਬਾਕਸ ਵਿੱਚ ਦਿਓ ਜਵਾਬ।
ਲਵ ਜਿਹਾਦ ਆਰਡੀਨੈਂਸ 'ਤੇ ਯੋਗੀ ਸਰਕਾਰ ਦੇ ਸਮਰਥਨ 'ਚ ਆਏ 224 ਸਾਬਕਾ ਜੱਜ ਅਤੇ ਅਧਿਕਾਰੀ
NEXT STORY