ਲਖੀਸਰਾਏ— ਬਿਹਾਰ 'ਚ ਲਖੀਸਰਾਏ ਜ਼ਿਲੇ ਦੇ ਹਲਸੀ ਥਾਣਾ ਖੇਤਰ ਦੇ ਹਲਸੀ ਬਲਾਕ ਨੇੜੇ ਟਰੱਕ ਦੀ ਲਪੇਟ 'ਚ ਆਉਣ ਨਾਲ 8 ਲੋਕਾਂ ਦੀ ਮੌਤ ਹੋ ਗਈ ਅਤੇ 4 ਹੋਰ ਜ਼ਖਮੀ ਹੋ ਗਏ। ਪੁਲਸ ਸੂਤਰਾਂ ਨੇ ਦੱਸਿਆ ਕਿ ਹਲਸੀ ਪ੍ਰਖੰਡ ਵਾਸੀ ਦੁਖੀ ਮਾਂਝੀ ਦੀ ਬੇਟੀ ਦੇ ਵਿਆਹ 'ਚ ਸ਼ਾਮਲ ਹੋਣ ਲਈ ਬਾਰਾਤ ਜ਼ਿਲੇ ਦੇ ਨਗਰ ਥਾਣਾ ਖੇਤਰ ਦੇ ਗੜ੍ਹੀ ਵਿਸ਼ਨਪੁਰ ਤੋਂ ਆਈ ਹੋਈ ਸੀ। ਦੇਰ ਰਾਤ ਬਾਰਾਤੀ ਅਤੇ ਲੜਕੀ ਪੱਖ ਦੇ ਕੁਝ ਲੋਕ ਖਾਣਾ ਖਾਣ ਜਾ ਰਹੇ ਸਨ, ਜਦੋਂ ਕਿ ਬਾਰਾਤ 'ਚ ਸ਼ਾਮਲ ਹੋਰ ਲੋਕ ਸੜਕ ਕਿਨਾਰੇ ਬਣੀ ਝੌਂਪੜੀ 'ਚ ਬੈਠੇ ਸਨ।
ਇਸ ਦੌਰਾਨ ਤੇਜ਼ ਰਫ਼ਤਾਰ ਟਰੱਕ ਨੇ 12 ਲੋਕਾਂ ਨੂੰ ਕੁਚਲ ਦਿੱਤਾ, ਜਿਸ 'ਚ 8 ਦੀ ਮੌਕੇ 'ਤੇ ਹੀ ਮੌਤ ਹੋ ਗਈ ਅਤੇ 4 ਹੋਰ ਜ਼ਖਮੀ ਹੋ ਗਏ। ਸੂਤਰਾਂ ਨੇ ਦੱਸਿਆ ਕਿ ਲੋਕਾਂ ਨੂੰ ਕੁਚਲਣ ਤੋਂ ਬਾਅਦ ਟਰੱਕ 11 ਹਜ਼ਾਰ ਵੋਲਟ ਦੇ ਬਿਜਲੀ ਦੇ ਤਿੰਨ ਖੰਭਿਆਂ 'ਚ ਟੱਕਰ ਮਾਰ ਕੇ ਉਸ ਨੂੰ ਸੁੱਟ ਦਿੱਤਾ। ਸੂਤਰਾਂ ਨੇ ਦੱਸਿਆ ਕਿ ਮ੍ਰਿਤਕਾਂ 'ਚ ਹਲਸੀ ਬਾਜ਼ਾਰ ਰੰਜੀਤ ਮਾਂਝੀ ਦਾ ਬੇਟਾ ਮੰਜੀਤ ਕੁਮਾਰ (5), ਨਕਟ ਮਾਂਝੀ (65), ਮਹੇਂਦਰ ਮਾਂਝੀ ਦੀ ਬੇਟੀ ਮੁਸਕਾਨ ਕੁਮਾਰੀ (10), ਉਮੇਸ਼ ਮਾਂਝੀ (40), ਰਾਮਦੇਵ ਮਾਂਝੀ ਦਾ ਬੇਟਾ ਰੀਜਵ ਕੁਮਾਰ (18) ਤੋਂ ਇਲਾਵਾ ਗੜ੍ਹੀ ਵਿਸ਼ਨਪੁਰ ਪਿੰਡ ਵਾਸੀ ਮਥੁਰੀ ਮਾਂਝੀ ਦਾ ਬੇਟਾ ਧਨਰਾਜ ਕੁਮਾਰ (18), ਚਮਰੂ ਮਾਂਝੀ ਦਾ ਬੇਟਾ ਸ਼ੰਭੂ ਮਾਂਝੀ (35) ਅਤੇ ਬੁਢੋ ਮਾਂਝੀ ਦਾ ਬੇਟਾ ਗੋਰੇ ਮਾਂਝੀ (30) ਸ਼ਾਮਲ ਹਨ।
ਜ਼ਖਮੀਆਂ 'ਚ ਕਪੂਰੀ ਮਾਂਝੀ, ਭਤਰੂ ਮਾਂਝੀ, ਸਨੂੰ ਮਾਂਝੀ ਅਤੇ ਕਰਫੂ ਮਾਂਝੀ ਦੀ ਸਥਿਤੀ ਗੰਭੀਰ ਦੱਸੀ ਜਾ ਰਹੀ ਹੈ, ਜਿਨ੍ਹਾਂ ਨੂੰ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ। ਹਾਦਸੇ ਤੋਂ ਬਾਅਦ ਟਰੱਕ ਨੇ ਸੜਕ ਕਿਨਾਰੇ 11 ਹਜ਼ਾਰ ਵੋਲਟ ਦੇ ਬਿਜਲੀ ਦੇ ਤਿੰਨ ਖੰਭਿਆਂ ਨੂੰ ਟੱਕਰ ਮਾਰ ਸੁੱਟ ਦਿੱਤਾ। ਇਸ ਤੋਂ ਬਾਅਦ ਚਾਲਕ ਵਾਹਨ ਛੱਡ ਕੇ ਫਰਾਰ ਹੋ ਗਿਆ। ਉੱਥੇ ਹੀ ਘਟਨਾ ਦੇ ਵਿਰੋਧ 'ਚ ਗੁੱਸਾਏ ਲੋਕਾਂ ਨੇ ਲਾਸ਼ਾਂ ਨਾਲ ਪ੍ਰਦਰਸ਼ਨ ਕਰਦੇ ਹੋਏ ਲਖੀਸਰਾਏ-ਸਿਕੰਦਰਾ ਮਾਰਗ ਨੂੰ ਜਾਮ ਕਰ ਦਿੱਤਾ ਸੀ। ਘਟਨਾ ਦੀ ਸੂਚਨਾ ਮਿਲਦੇ ਹੀ ਪੁਲਸ ਅਤੇ ਪ੍ਰਸ਼ਾਸਨ ਦੇ ਸੀਨੀਅਰ ਅਧਿਕਾਰੀ ਮੌਕੇ 'ਤੇ ਪੁੱਜੇ ਅਤੇ ਲੋਕਾਂ ਨੂੰ ਸਮਝਾ ਕੇ ਜਾਮ ਖਤਮ ਕਰਵਾ ਦਿੱਤਾ। ਹਾਦਸੇ ਵਾਲੀ ਜਗ੍ਹਾ ਤੋਂ ਟਰੱਕ 'ਚੋਂ ਮਿਲੇ ਕਾਗਜ਼ਾਤਾਂ ਦੇ ਆਧਾਰ 'ਤੇ ਪੁਲਸ ਉਸ ਦੇ ਮਾਲਕ ਅਤੇ ਚਾਲਕ ਦੀ ਪਛਾਣ ਕਰਨ 'ਚ ਲੱਗੀ ਹੈ।
ਬੱਚਿਆਂ ਨਾਲ ਸੈਕਸ ਸ਼ੋਸ਼ਣ ’ਤੇ ਮਿਲੇਗੀ ਮੌਤ ਦੀ ਸਜ਼ਾ
NEXT STORY