ਬਡਵਾਨੀ (ਮੱਧ ਪ੍ਰਦੇਸ਼) (ਭਾਸ਼ਾ)- ਮੱਧ ਪ੍ਰਦੇਸ਼ ਦੇ ਬਡਵਾਨੀ ਜਿਲੇ ਤੋਂ ਲੰਘਣ ਵਾਲੇ ਮੁੰਬਈ-ਆਗਰਾ ਕੌਮੀ ਮਾਰਗ 'ਤੇ ਬਾਲਸਮੁੰਦ ਨਾਕੇ ਨੇੜੇ ਟਰੱਕ ਵਿਚ ਮੁੰਬਈ ਤੋਂ ਉੱਤਰ ਪ੍ਰਦੇਸ਼ ਦੀ ਯਾਤਰਾ ਕਰ ਰਹੀ 30 ਸਾਲਾ ਮਹਿਲਾ ਨੇ ਸੜਕ ਕੰਢੇ ਇਕ ਬੱਚੇ ਨੂੰ ਜਨਮ ਦਿੱਤਾ। ਇਕ ਸਥਾਨਕ ਅਧਿਕਾਰੀ ਨੇ ਦੱਸਿਆ ਕਿ ਟਰੱਕ ਰਾਹੀਂ ਯਾਤਰਾ ਕਰ ਰਹੀ ਮਹਿਲਾ ਦੀਪਾ ਨੇ ਬਾਲਸਮੁੰਦ ਬੈਰੀਅਰ ਨੇੜੇ 10 ਅਤੇ 11 ਮਈ ਦੀ ਰਾਤ ਟਰੱਕ ਰੁਕਵਾ ਕੇ ਸੜਕ ਕਿਨਾਰੇ ਬੱਚੇ ਨੂੰ ਜਨਮ ਦਿੱਤਾ। ਲਾਕ ਡਾਊਨ ਕਾਰਨ ਇਹ ਮਜ਼ਦੂਰ ਪਰਿਵਾਰ ਮੁੰਬਈ ਤੋਂ ਬਹਿਰਾਈਚ (ਉੱਤਰ ਪ੍ਰਦੇਸ਼) ਦੀ ਯਾਤਰਾ 'ਤੇ ਸੀ।
ਓਝਰ ਪਿੰਡ ਦੇ ਡਾਕਟਰ ਫੈਜ਼ਲ ਅਲੀ ਨੇ ਕਿਹਾ ਕਿ ਉਹ ਸੂਚਨਾ ਮਿਲਣ 'ਤੇ ਮੌਕੇ 'ਤੇ ਪਹੁੰਚੇ ਜਦੋਂ ਕਿ ਉਨ੍ਹਾਂ ਦੇ ਪਹੁੰਚਣ ਤੋਂ ਪਹਿਲਾਂ ਹੀ ਡਿਲੀਵਰੀ ਹੋ ਚੁੱਕੀ ਸੀ। ਇਸ ਤੋਂ ਬਾਅਦ ਮਹਿਲਾ ਨੂੰ ਐਂਬੂਲੈਂਸ ਵਿਚ ਓਝਰ ਸਿਹਤ ਕੇਂਦਰ ਲਿਆਂਦਾ ਗਿਆ। ਮਹਿਲਾ ਦੇ ਪਤੀ ਅੱਛੇਵਰ ਲਾਲ ਨੇ ਦੱਸਿਆ ਕਿ ਲਾਕ ਡਾਊਨ ਤੋਂ ਬਾਅਦ ਮਾਰਚ ਦੇ ਅੰਤਿਮ ਹਫਤੇ ਤੋਂ ਉਹ ਬੇਰੁਜ਼ਗਾਰ ਹੋ ਗਿਆ ਸੀ। ਇਸ ਲਈ ਉਨ੍ਹਾਂ ਨੇ ਪਰਿਵਾਰ ਸਣੇ ਮੁੰਬਈ ਛੱਡਣ ਦਾ ਫੈਸਲਾ ਕੀਤਾ।
ਸੜਕ 'ਤੇ ਮੂਧੇ ਮੂੰਹ ਮੌਤ ਦੀ ਨੀਂਦ ਸੋ ਗਿਆ ਮਾਸੂਮ
NEXT STORY