ਵਾਸ਼ਿੰਗਟਨ - ਅਮਰੀਕਾ ਵਿਚ ਹੋਣ ਵਾਲੀਆਂ ਰਾਸ਼ਟਰਪਤੀ ਚੋਣਾਂ ਲਈ ਚੀਨ ਇਕ ਵੱਡਾ ਚੋਣ ਮੁੱਦਾ ਬਣ ਕੇ ਉਭਰ ਰਿਹਾ ਹੈ। ਅਜਿਹੇ ਵਿਚ ਰਾਸ਼ਟਰਪਤੀ ਡੋਨਾਲਡ ਟਰੰਪ ਅਤੇ ਡੈਮੋਕ੍ਰੇਟ ਤੋਂ ਰਾਸ਼ਟਰਪਤੀ ਅਹੁਦੇ ਦੇ ਉਮੀਦਵਾਰ ਜੋਅ ਬਾਇਡੇਨ ਚੀਨ ਖਿਲਾਫ ਜ਼ੁਬਾਨੀ ਜੰਗ ਵਿਚ ਇਕ ਦੂਜੇ ਨੂੰ ਪਿੱਛੇ ਛੱਡਣ ਵਿਚ ਲੱਗੇ ਹੋਏ ਹਨ। ਦੋਵੇਂ ਹੀ ਇਹ ਦਰਸਾਉਣਾ ਚਾਹੁੰਦੇ ਹਨ ਕਿ ਉਹ ਚੀਨ ਸਬੰਧਿਤ ਮਾਮਲਿਆਂ ਵਿਚ ਬਿਹਤਰ ਤਰੀਕੇ ਨਾਲ ਨਜਿੱਠ ਸਕਦੇ ਹਨ।
ਚੀਨ ਖਿਲਾਫ ਸਖਤ ਦਿੱਖ ਰਹੇ ਟਰੰਪ ਅਤੇ ਬਾਇਡੇਨ
ਟਰੰਪ ਦੇ ਚੋਣ ਅਭਿਆਨ ਪ੍ਰਬੰਧਕਾਂ ਨੇ ਇਸ ਤਰ੍ਹਾਂ ਦੇ ਵਿਗਿਆਪਨ ਕੱਢੇ ਹਨ, ਜਿਨ੍ਹਾਂ ਵਿਚ ਬਾਇਡੇਨ ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਦੀ ਪਰਾਹੁਣਚਾਰੀ ਵਿਚ ਲੱਗੇ ਹੋਏ ਹਨ। ਉਥੇ, ਦੂਜੇ ਪਾਸੇ ਬਾਇਡੇਨ ਦੇ ਚੋਣ ਅਭਿਆਨ ਵੱਲੋਂ ਟਰੰਪ ਨੂੰ ਕੋਰੋਨਾਵਾਇਰਸ ਨੂੰ ਹਲਕੇ ਵਿਚ ਲੈਂਦੇ ਹੋਏ ਮਹਾਮਾਰੀ ਦੇ ਬਾਰੇ ਵਿਚ ਪਾਰਦਰਸ਼ੀ ਰਹਿਣ ਨੂੰ ਲੈ ਕੇ ਜਿਨਪਿੰਗ ਦੀ ਤਰੀਫ ਕਰਦੇ ਹੋਏ ਦਿਖਾਇਆ ਗਿਆ ਹੈ। ਜਦਕਿ, ਇਹ ਸਪੱਸ਼ਟ ਹੈ ਕਿ ਚੀਨ ਨੇ ਮਹਾਮਾਰੀ ਦੇ ਬਾਰੇ ਵਿਚ ਦੁਨੀਆ ਦੇ ਸਾਹਮਣੇ ਵੇਰਵਾ ਦੇਰ ਨਾਲ ਸਾਂਝਾ ਕੀਤਾ।
ਚੋਣਾਂ ਵਿਚ ਚੀਨ ਤੀਜਾ ਸਭ ਤੋਂ ਵੱਡਾ ਮੁੱਦਾ
ਵਿਗਿਆਪਨਾਂ ਦੀ ਸਮੀਖਿਆ ਕਰਨ ਵਾਲੇ ਰਿਪਬਲਿਕਨ ਪੋਲਸਟਰ ਫ੍ਰੈਂਕ ਨੇ ਕਿਹਾ ਕਿ ਮੈਨੂੰ ਲੱਗਦਾ ਹੈ ਕਿ ਇਨ੍ਹਾਂ ਚੋਣਾਂ ਵਿਚ ਚੋਟੀ ਦਾ ਮੁਕਾਬਲਾ ਹੋਵੇਗਾ ਪਰ ਮੈਨੂੰ ਨਹੀਂ ਪਤਾ ਕਿ ਇਸ ਦਾ ਫਾਇਦਾ ਕਿਸ ਨੂੰ ਮਿਲਣ ਜਾ ਰਿਹਾ ਹੈ। ਫ੍ਰੈਂਕ ਦਾ ਮੰਨਣਾ ਹੈ ਕਿ ਆਉਣ ਵਾਲੀਆਂ ਰਾਸ਼ਟਰਪਤੀ ਚੋਣਾਂ ਵਿਚ ਅਰਥ ਵਿਵਸਥਾ ਅਤੇ ਕੋਰੋਨਾਵਾਇਰਸ ਨਾਲ ਨਜਿੱਠਣ ਦੇ ਕਦਮਾਂ ਦੇ ਨਾਲ ਹੀ ਚੀਨ ਤੀਜਾ ਸਭ ਤੋਂ ਵੱਡਾ ਚੋਣਾਂ ਦਾ ਮੁੱਦਾ ਹੈ।
ਚੀਨ ਨਾਲ ਨਜ਼ਦੀਕੀਆਂ 'ਤੇ ਉਮੀਦਵਾਰਾਂ ਨੂੰ ਹੋਵੇਗਾ ਨੁਕਸਾਨ
ਉਨ੍ਹਾਂ ਨੇ ਕਿਹਾ ਕਿ ਵੋਟਰਾਂ ਵਿਚਾਲੇ ਇਹ ਵੀ ਚਰਚਾ ਦਾ ਵਿਸ਼ਾ ਰਹੇਗਾ ਕਿ ਚੀਨ ਦੇ ਗਲਤ ਵਪਾਰ ਵਿਵਹਾਰ, ਵੱਧਦੀ ਗਲੋਬਲ ਨਰਾਜ਼ਗੀ ਅਤੇ ਮਨੁੱਖੀ ਅਧਿਕਾਰ ਉਲੰਘਣ ਖਿਲਾਫ ਟਰੰਪ ਅਤੇ ਬਾਇਡੇਨ ਕੌਣ ਸਭ ਤੋਂ ਮਜ਼ਬੂਤ ਤਰੀਕੇ ਨਾਲ ਅਮਰੀਕਾ ਨੂੰ ਪੇਸ਼ ਕਰ ਸਕਦਾ ਹੈ। ਜੋ ਵਿਅਕਤੀ ਚੀਨੀ ਨੇਤਾਵਾਂ ਦੇ ਅਧੀਨ ਨਜ਼ਰ ਆਵੇਗਾ, ਚੋਣਾਂ ਵਿਚ ਉਹ ਸਭ ਤੋਂ ਜ਼ਿਆਦਾ ਨੁਕਸਾਨ ਵਿਚ ਰਹੇਗਾ।
ਹੁਣ ਫਾਸਟੈਗ ਤੋਂ ਬਿਨਾਂ ਨਹੀਂ ਹੋਵੇਗੀ ਵਾਹਨਾਂ ਦੀ ਰਜਿਸਟ੍ਰੇਸ਼ਨ
NEXT STORY