ਵਾਸ਼ਿੰਗਟਨ - ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ 26/11 ਹਮਲੇ ਦੇ ਮਾਸਟਰ ਮਾਇੰਡ ਹਾਫਿਜ਼ ਸਈਦ ਦੀ ਗ੍ਰਿਫਤਾਰੀ ਦਾ ਸਵਾਗਤ ਕੀਤਾ ਹੈ। ਰਾਸ਼ਟਰਪਤੀ ਟਰੰਪ ਨੇ ਟਵੀਟ ਕਰਦੇ ਹੋਏ ਆਖਿਆ ਕਿ ਕਰੀਬ 10 ਸਾਲਾ ਤੱਕ ਤਲਾਸ਼ੀ ਤੋਂ ਬਾਅਦ ਮੁੰਬਈ ਅੱਤਵਾਦੀ ਹਮਲੇ ਦੇ ਕਥਿਤ ਮਾਸਟਰ ਮਾਇੰਡ ਨੂੰ ਪਾਕਿਸਤਾਨ 'ਚ ਗ੍ਰਿਫਤਾਰ ਕਰ ਲਿਆ ਗਿਆ ਹੈ। ਉਸ ਨੂੰ ਫੱੜਣ ਲਈ ਪਿਛਲੇ 2 ਸਾਲਾ ਦੌਰਾਨ ਕਾਫੀ ਯਤਨ ਕੀਤੇ ਜਾ ਰਹੇ ਸਨ।
ਜ਼ਿਕਰਯੋਗ ਹੈ ਕਿ ਮੁੰਬਈ ਹਮਲੇ ਦੇ ਮਾਸਟਰ ਮਾਇੰਡ ਅਤੇ ਜੇ. ਯੂ. ਡੀ. ਹਾਫਿਜ਼ ਸਈਦ ਨੂੰ ਲਾਹੌਰ ਤੋਂ ਗ੍ਰਿਫਤਾਰ ਕਰ ਲਿਆ ਗਿਆ ਹੈ। ਸਈਦ ਨੂੰ ਅੱਤਵਾਦ ਰੋਕੂ ਵਿਭਾਗ (ਸੀ. ਟੀ. ਡੀ.) ਨੇ ਪਾਕਿਸਤਾਨ ਦੇ ਪੰਜਾਬ ਸੂਬੇ ਤੋਂ ਬੁੱਧਵਾਰ ਨੂੰ ਗ੍ਰਿਫਤਾਰ ਕੀਤਾ। ਅਧਿਕਾਰੀਆਂ ਨੇ ਦੱਸਿਆ ਕਿ ਸਈਦ ਅੱਤਵਾਦ ਰੋਕੂ ਅਦਾਲਤ 'ਚ ਪੇਸ਼ ਹੋਣ ਲਈ ਲਾਹੌਰ ਤੋਂ ਗੁਜਰਾਂਵਾਲਾ ਆਇਆ ਸੀ ਉਦੋਂ ਉਸ ਨੂੰ ਗ੍ਰਿਫਤਾਰ ਕਰ ਲਿਆ ਗਿਆ ਅਤੇ ਉਸ ਦੇ ਖਿਲਾਫ ਕਈ ਮਾਮਲੇ ਲੰਬਿਤ ਹਨ।
ਦੱਸ ਦਈਏ ਕਿ ਸਈਦ ਅਤੇ ਉਸ ਦੇ 3 ਸਹਿਯੋਗੀਆਂ ਨੂੰ ਪਾਕਿਸਤਾਨ 'ਚ ਅੱਤਵਾਦ ਰੋਕੂ ਇਕ ਅਦਾਲਤ ਨੇ ਹਾਲ ਹੀ 'ਚ ਆਪਣੇ ਮਦਰਸੇ ਲਈ ਜ਼ਮੀਨ ਦੇ ਗੈਰ-ਕਾਨੂੰਨੀ ਇਸਤੇਮਾਲ ਨਾਲ ਜੁੜੇ ਮਾਮਲੇ 'ਚ 3 ਅਗਸਤ ਤੱਕ ਜ਼ਮਾਨਤ ਦਿੱਤੀ ਗਈ ਸੀ। ਲਾਹੌਰ 'ਚ ਅੱਤਵਾਦ ਰੋਕੂ ਅਦਾਲਤ (ਏ. ਟੀ. ਸੀ.) ਨੇ ਸਈਦ ਅਤੇ ਉਸ ਦੇ ਸਹਿਯੋਗੀਆਂ ਹਾਫਿਜ਼ ਮਸੂਦ, ਅਮੀਰ ਹਮਜ਼ਾ ਅਤੇ ਮਲਿਕ ਜ਼ਫਰ ਨੂੰ 50-50 ਹਜ਼ਾਰ ਰੁਪਏ 'ਤੇ 3 ਅਗਸਤ ਤੱਕ ਆਖਰੀ ਜ਼ਮਾਨਤ ਦਿੱਤੀ ਸੀ।
ਇਸ ਤੋਂ ਪਹਿਲਾਂ ਡਾਨ ਅਖਬਾਰ ਨੇ ਖਬਰ ਦਿੱਤੀ ਸੀ ਕਿ ਏ. ਟੀ. ਸੀ. ਨੇ ਜੇ. ਯੂ. ਡੀ. ਨੇਤਾਵਾਂ ਨੂੰ 31 ਅਗਸਤ ਤੱਕ ਆਖਰੀ ਜ਼ਮਾਨਤ ਪ੍ਰਦਾਨ ਕੀਤੀ ਹੈ। ਅੱਤਵਾਦ ਰੋਕੂ ਵਿਭਾਗ (ਸੀ. ਟੀ. ਡੀ.) ਨੇ ਲਾਹੌਰ 'ਚ ਗੈਰ-ਕਾਨੂੰਨੀ ਤਰੀਕੇ ਤੋਂ ਇਕ ਭੂ-ਖੰਡ ਹੜਪਣ ਅਤੇ ਉਸ 'ਤੇ ਮਦਰਸਾ ਬਣਾਉਣ ਲਈ ਸਈਦ ਅਤੇ ਹੋਰਨਾਂ ਖਿਲਾਫ ਪਹਿਲ ਦਰਜ ਕੀਤੀ ਸੀ। ਜੱਜ ਵਾਰੀਚ ਨੇ ਪੰਜਾਬ ਪੁਲਸ ਦੇ ਸੀ. ਟੀ. ਡੀ. ਨੂੰ ਸਈਦ ਅਤੇ ਉਸ ਦੇ 3 ਸਹਿਯੋਗੀਆਂ ਨੂੰ 3 ਅਗਸਤ ਤੱਕ ਮਾਮਲੇ 'ਚ ਗ੍ਰਿਫਤਾਰ ਕਰਨ ਤੋਂ ਰੋਕ ਦਿੱਤਾ।
ਚੋਟੀ ਦੇ 500 ਅਮੀਰਾਂ ’ਚ 18 ਭਾਰਤੀ, ਅਰਬਾਂ ਡਾਲਰ ਹੈ ਜਾਇਦਾਦ
NEXT STORY