ਸ਼੍ਰੀਨਗਰ: ਕਿਸਾਨਾਂ ਦੀ ਜ਼ਿੰਦਗੀ ਨੂੰ ਬਿਹਤਰ ਬਣਾਉਣ ਲਈ ਉਨ੍ਹਾਂ ਨੂੰ ਸਿੱਧੇ ਮਾਰਕੀਟ ਨਾਲ ਜੋੜਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਕਸ਼ਮੀਰ ਦੇ ਖੇਤੀਬਾੜੀ ਡਾਇਰੈਕਟਰ ਨੇ ਖੁਦ ਇਸ ਗੱਲ ਦੀ ਜਾਣਕਾਰੀ ਦਿੱਤੀ। ਅਲਤਾਫ ਐਜਾਜ਼ ਨੇ ਇਸ ਗੱਲ ਦੀ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਕਿਸਾਨਾਂ ਦੀ ਫਸਲ ਸਿੱਧੇ ਨੈਸ਼ਨਲ ਮਾਰਕੀਟ ਵਿਚ ਜਾਵੇ, ਇਸ ਦੇ ਲਈ ਕੰਮ ਕੀਤਾ ਜਾ ਰਿਹਾ ਹੈ।
ਬਾਰਾਮੂਲਾ ਤੇ ਬਡਗਾਮ ਵਿਚ ਇਕ ਪ੍ਰੋਗਰਾਮ ਦੌਰਾਨ ਉਨ੍ਹਾਂ ਨੇ ਇਹ ਗੱਲ ਕਹੀ। ਐਜਾਜ਼ ਨੇ ਇਸ ਮੌਕੇ 'ਤੇ ਕਿਸਾਨਾਂ ਨੂੰ ਦੋ ਪਿੱਕ ਅਪ ਬਲੈਰੋ ਗੱਡੀਆਂ ਵੀ ਸੌਂਪੀਆਂ। ਇਹ ਗੱਡੀਆਂ ਇੰਟਗ੍ਰੇਟੇਡ ਡਿਵਲੈਪਮੈਂਟ ਆਫ ਹਾਰਟਿਕਲਚਰ ਸਕੀਮ ਦੇ ਤਹਿਤ ਦਿੱਤੀਆਂ ਗਈਆਂ। ਉਨ੍ਹਾਂ ਕਿਹਾ ਕਿ ਘਾਟੀ ਦੇ ਕਿਸਾਨਾਂ ਦੀ ਜ਼ਿੰਦਗੀ ਨੂੰ ਬਿਹਤਰ ਬਣਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ ਤੇ ਖੇਤੀ ਦੇ ਕੰਮ ਵਿਚ ਸੁਧਾਰ ਤੇ ਬਿਹਤਰੀ ਦੀ ਕੋਸ਼ਿਸ਼ ਵੀ ਜਾਰੀ ਹੈ। ਉਨ੍ਹਾਂ ਕਿਹਾ ਕਿ ਕਿਸਾਨਾਂ ਦੇ ਲਈ ਲੇਬਰ ਤੇ ਮਾਲ ਢੁਹਾਈ ਦੀ ਸੁਵਿਧਾ ਵੀ ਦਿੱਤੀ ਜਾ ਰਹੀ ਹੈ। ਉਨ੍ਹਾਂ ਕਿਸਾਨਾਂ ਨੂੰ ਸਰਕਾਰ ਵਲੋਂ ਚਲਾਈ ਜਾ ਰਹੀ ਸਕੀਮਾਂ ਦਾ ਲਾਭ ਲੈਣ ਨੂੰ ਕਿਹਾ।
ਇਸ ਮੌਕੇ 'ਤੇ ਖੇਤੀ ਵਿਭਾਗ ਦੇ ਕਈ ਅਧਿਕਾਰੀ ਮੌਜੂਦ ਸਨ। ਉਨ੍ਹਾਂ ਨੇ ਕਿਹਾ ਕਿ 2022 ਤੱਕ ਕਿਸਾਨਾਂ ਦੀ ਆਮਦਨ ਨੂੰ ਡਬਲ ਕਰਨ ਦੀ ਟੀਚਾ ਹੈ ਤੇ ਸਰਕਾਰ ਨੇ ਇਸ ਦੇ ਲਈ ਕਈ ਸਾਰੀਆਂ ਸਕੀਮਾਂ ਚਲਾਈਆਂ ਹਨ।
ਰਿਪੋਰਟ 'ਚ ਖੁਲਾਸਾ - ਭਾਰਤ 'ਚ ਪਾਕਿ ਤੋਂ ਆ ਰਹੀ ਸਭ ਤੋਂ ਜ਼ਿਆਦਾ ਡਰੱਗਸ, ਇੰਝ ਹੁੰਦੀ ਹੈ ਸਪਲਾਈ
NEXT STORY