ਕੁੱਲੂ - ਜ਼ਿਲ੍ਹਾ ਕੁੱਲੂ ਦੀ ਗੜਸਾ ਘਾਟੀ ’ਚ ਐੱਨ.ਐੱਚ.ਪੀ.ਸੀ. ਦੀ ਨਿਰਮਾਣ ਅਧੀਨ ਟਨਲ ਦਾ ਕੁੱਝ ਹਿੱਸਾ ਅਚਾਨਕ ਧੱਸ ਗਿਆ। ਟਨਲ ਦੇ ਅੰਦਰ ਹੋਏ ਇਸ ਹਾਦਸੇ ’ਚ 4 ਮਜ਼ਦੂਰਾਂ ਦੀ ਮਲਬੇ ਹੇਠ ਦੱਬ ਜਾਣ ਕਾਰਨ ਮੌਤ ਹੋ ਗਈ। ਹਾਦਸੇ ’ਚ ਇਕ ਮਜ਼ਦੂਰ ਬੁਰੀ ਤਰ੍ਹਾਂ ਜ਼ਖ਼ਮੀ ਹੋਇਆ ਅਤੇ ਇਕ ਹੋਰ ਸੁਰੱਖਿਅਤ ਹੈ। ਜ਼ਖ਼ਮੀ ਮਜ਼ਦੂਰ ਨੂੰ ਇਲਾਜ ਲਈ ਹਸਪਤਾਲ ਲਿਆਂਦਾ ਗਿਆ ਹੈ। ਸ਼ੁੱਕਰਵਾਰ ਸ਼ਾਮ ਦੇ ਸਮੇਂ ਇਹ ਹਾਦਸਾ ਵਾਪਰਿਆ। ਪ੍ਰਸ਼ਾਸਨ, ਪੁਲਸ ਅਤੇ ਸਿਹਤ ਵਿਭਾਗ ਦੀ ਟੀਮ ਮੌਕੇ 'ਤੇ ਗਈ ਅਤੇ ਪੁਲਸ ਨੇ ਘਟਨਾ ਨੂੰ ਲੈ ਕੇ ਮਾਮਲਾ ਦਰਜ ਕੀਤਾ ਹੈ। ਇਹ ਘਟਨਾ ਗੜਸਾ ਘਾਟੀ ਦੇ ਪੰਚਾ ਨਾਲੇ ਦੇ ਕੋਲ ਹੋਈ ਹੈ।
ਐੱਸ.ਡੀ.ਐੱਮ. ਕੁੱਲੂ ਅਮਿਤ ਗੁਲੇਰੀਆ ਅਤੇ ਡੀ.ਐੱਸ.ਪੀ. ਹੈੱਡ ਕੁਆਰਟਰ ਪ੍ਰਿਅੰਕ, ਬੀ.ਐੱਮ.ਓ. ਅਤੇ ਹੋਰ ਅਧਿਕਾਰੀ ਮੌਕੇ ’ਤੇ ਗਏ ਅਤੇ ਦੇਰ ਰਾਤ ਤੱਕ ਰੈਸਕਿਊ ਆਪ੍ਰੇਸ਼ਨ ਚੱਲਦਾ ਰਿਹਾ। ਰੈਸਕਿਊ ਤੋਂ ਬਾਅਦ ਦੋ ਮਜ਼ਦੂਰਾਂ ਨੂੰ ਕੱਢਿਆ ਗਿਆ, ਜਿਨ੍ਹਾਂ ’ਚ ਇਕ ਜ਼ਖ਼ਮੀ ਹੈ ਅਤੇ ਦੂਜੇ ਨੂੰ ਭੱਜਣ ਸਮੇਂ ਹੱਲਕੀਆਂ ਸੱਟਾਂ ਆਈਆਂ। ਉਥੇ ਹੀ, ਮਲਬੇ ’ਚ ਦੱਬੇ 4 ਮਜ਼ਦੂਰਾਂ ਦੀਆਂ ਲਾਸ਼ਾਂ ਵੀ ਕੱਢੀਆਂ ਗਈਆਂ ਹਨ। ਘਟਨਾ ਦੇ ਪਿੱਛੇ ਰਹੇ ਕਾਰਨਾਂ ਦਾ ਪਤਾ ਲਾਇਆ ਜਾ ਰਿਹਾ ਹੈ ਅਤੇ ਪੁਲਸ ਨੇ ਛਾਨਬੀਨ ਸ਼ੁਰੂ ਕਰ ਦਿੱਤੀ ਹੈ।
ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।
ਗਣਤੰਤਰ ਦਿਵਸ ਹਿੰਸਾ ਮਾਮਲਾ: ਦਿੱਲੀ ਪੁਲਸ ਨੇ ਦੀਪ ਸਿੱਧੂ ਅਤੇ ਹੋਰਾਂ ਖ਼ਿਲਾਫ਼ ਚਾਰਜਸ਼ੀਟ ਦਾਇਰ
NEXT STORY