ਨਵੀਂ ਦਿੱਲੀ - ਗਣਤੰਤਰ ਦਿਵਸ ਦੇ ਮੌਕੇ ਲਾਲ ਕਿਲੇ ’ਚ ਹਿੰਸਾ ਦੇ 4 ਮਹੀਨੇ ਬਾਅਦ ਦਿੱਲੀ ਪੁਲਸ ਨੇ ਅਦਾਕਾਰ ਦੀਪ ਸਿੱਧੂ ਅਤੇ 15 ਹੋਰਾਂ ਖ਼ਿਲਾਫ਼ ਇਸ ਮਾਮਲੇ ਵਿੱਚ ਚਾਰਜਸ਼ੀਟ ਦਾਖਲ ਕੀਤੀ ਹੈ ।
ਮਾਮਲੇ ਦੀ ਜਾਂਚ ਕਰ ਰਹੀ ਦਿੱਲੀ ਪੁਲਸ ਦੀ ਅਪਰਾਧ ਸ਼ਾਖਾ ਨੇ ਮੈਟਰੋਪੋਲਿਟਨ ਮਜਿਸਟ੍ਰੇਟ ਸਾਹਿਲ ਮੋਂਗਾ ਸਾਹਮਣੇ 17 ਮਈ ਨੂੰ 3,224 ਪੰਨਿਆਂ ਅੰਤਿਮ ਰਿਪੋਰਟ ਦਾਖਲ ਕੀਤੀ ਅਤੇ ਸਿੱਧੂ ਸਮੇਤ 16 ਦੋਸ਼ੀਆਂ ਖਿਲਾਫ ਮਹਾਦੋਸ਼ ਦੀ ਅਪੀਲ ਕੀਤੀ। ਪੁਲਸ ਅਨੁਸਾਰ, ਸਿੱਧੂ, ਇਕਬਾਲ ਸਿੰਘ ਅਤੇ ਮਹਿੰਦਰ ਸਿੰਘ ਖਾਲਸਾ ਸਣੇ 16 ਵਿਚੋਂ 13 ਦੋਸ਼ੀ ਜ਼ਮਾਨਤ ’ਤੇ ਹਨ, ਜਦਕਿ 3 ਹੋਰ ਦੋਸ਼ੀ ਮਨਿੰਦਰ ਸਿੰਘ , ਖੇਮਪ੍ਰੀਤ ਸਿੰਘ ਅਤੇ ਜਬਰਜੰਗ ਸਿੰਘ ਅਜੇ ਵੀ ਕਾਨੂੰਨੀ ਹਿਰਾਸਤ ਵਿਚ ਹਨ ।
ਪੁਲਸ ਸੂਤਰਾਂ ਨੇ ਦੱਸਿਆ ਕਿ ਜੇਕਰ ਮਾਮਲੇ ਦੀ ਜਾਂਚ ਦੌਰਾਨ ਹੋਰ ਸਬੂਤ ਸਾਹਮਣੇ ਆਉਂਦੇ ਹਨ ਤਾਂ ਉਹ ਪੂਰਕ ਦੋਸ਼ ਪੱਤਰ ਦਾਖਲ ਕਰ ਸਕਦੇ ਹਨ। ਅਦਾਲਤ ਦੇ ਸੂਤਰਾਂ ਦੇ ਅਨੁਸਾਰ, ਮੁੱਖ ਮੈਟਰੋਪੋਲਿਟਨ ਮਜਿਸਟ੍ਰੇਟ (ਸੀ.ਐੱਮ.ਐੱਮ.) ਗਜੇਂਦਰ ਸਿੰਘ ਨਾਗਰ 28 ਮਈ ਨੂੰ ਚਾਰਜਸ਼ੀਟ ਦੇ ਨੋਟਿਸ ਲੈਣ ਦੇ ਬਿੰਦੂ 'ਤੇ ਮਾਮਲੇ ਦੀ ਸੁਣਵਾਈ ਕਰਣਗੇ।
ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।
ਟੂਲਕਿੱਟ ਮਾਮਲਾ: ਛੱਤੀਸਗੜ੍ਹ ਦੇ ਸਾਬਕਾ ਸੀ.ਐੱਮ. ਰਮਨ ਸਿੰਘ ਨੂੰ ਨੋਟਿਸ ਜਾਰੀ
NEXT STORY