ਨਵੀਂ ਦਿੱਲੀ- ਸੰਸਦ ਭਵਨ ਦੇ ਮਕਰ ਦੁਆਰ 'ਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਵੱਲੋਂ ਰਾਜ ਸਭਾ 'ਚ ਡਾ. ਭੀਮ ਰਾਓ ਅੰਬੇਡਕਰ ਬਾਰੇ ਦਿੱਤੇ ਗਏ ਬਿਆਨ ਦੇ ਵਿਰੋਧ ਵਿਚ ਵੀਰਵਾਰ ਨੂੰ ਪ੍ਰਦਰਸ਼ਨ ਕਰ ਰਹੇ 'ਇੰਡੀਆ' ਗਠਜੋੜ ਦੇ ਸੰਸਦ ਮੈਂਬਰਾਂ ਅਤੇ ਲੋਕ ਸਭਾ 'ਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਨਾਲ ਧੱਕਾ-ਮੁੱਕੀ 'ਚ ਡਿੱਗ ਕੇ ਭਾਜਪਾ ਦੇ ਸੰਸਦ ਮੈਂਬਰ ਡਿੱਗ ਕੇ ਜ਼ਖਮੀ ਹੋ ਗਏ, ਜਿਨ੍ਹਾਂ ਨੂੰ ਇਲਾਜ ਲਈ ਰਾਮ ਮਨੋਹਰ ਲੋਹੀਆ ਹਸਪਤਾਲ ਲਿਜਾਇਆ ਗਿਆ।
ਸੰਸਦ ਭਵਨ ਦੇ ਮਕਰ ਦੁਆਰ 'ਤੇ ਸਵੇਰੇ 11 ਵਜੇ ਬਾਬਾ ਸਾਹਿਬ ਡਾ. ਭੀਮਰਾਵ ਅੰਬੇਡਕਰ ਦੀ ਤਸਵੀਰ ਲੈ ਕੇ ਭਾਜਪਾ ਅਤੇ ਇੰਡੀਆ ਸਮੂਹ ਦੇ ਸੰਸਦ ਮੈਂਬਰ ਪ੍ਰਦਰਸ਼ਨ ਕਰ ਰਹੇ ਸਨ। ਇਸ ਦੌਰਾਨ ਹੋਈ ਧੱਕਾ-ਮੁੱਕੀ ਵਿਚ ਭਾਜਪਾ ਸੰਸਦ ਮੈਂਬਰ ਪ੍ਰਤਾਪ ਸਾਰੰਗੀ ਅਤੇ ਮੁਕੇਸ਼ ਰਾਜਪੂਤ ਡਿੱਗ ਗਏ, ਜਿਸ ਕਾਰਨ ਉਹ ਜ਼ਖ਼ਮੀ ਹੋ ਗਏ। ਸਾਰੰਗੀ ਦੇ ਸਿਰ 'ਚ ਸੱਟ ਲੱਗੀ ਹੈ। ਸਾਰੰਗੀ ਨੂੰ ਵ੍ਹੀਲ ਚੇਅਰ 'ਤੇ ਅਤੇ ਰਾਜਪੂਤ ਨੂੰ ਸਟ੍ਰੈਚਰ 'ਤੇ ਐਂਬੂਲੈਂਸ ਤੱਕ ਲਿਜਾਇਆ ਗਿਆ। ਸਾਰੰਗੀ ਨੇ ਕਿਹਾ ਕਿ ਉਹ ਪੌੜੀਆਂ ਕੋਲ ਖੜ੍ਹੇ ਸਨ ਤਾਂ ਕਾਂਗਰਸ ਆਗੂ ਰਾਹੁਲ ਗਾਂਧੀ ਆਏ ਅਤੇ ਉਨ੍ਹਾਂ ਨੇ ਇਕ ਸੰਸਦ ਮੈਂਬਰ ਨੂੰ ਧੱਕਾ ਦਿੱਤਾ, ਜੋ ਸਾਰੰਗੀ ਉੱਪਰ ਡਿੱਗਿਆ, ਜਿਸ ਕਾਰਨ ਉਹ ਵੀ ਡਿੱਗ ਗਏ। ਬਾਅਦ ਵਿਚ ਦੋਹਾਂ ਜ਼ਖ਼ਮੀ ਸੰਸਦ ਮੈਂਬਰਾਂ ਨੂੰ ਇੱਥੇ ਰਾਮ ਮਨੋਹਰ ਲੋਹੀਆ ਹਸਪਤਾਲ ਲਿਜਾਇਆ ਗਿਆ। ਪਤਾ ਲੱਗਾ ਹੈ ਕਿ ਰਾਜਪੂਤ ਨੂੰ ICU 'ਚ ਦਾਖ਼ਲ ਕਰਵਾਇਆ ਗਿਆ ਹੈ।
ਸੰਸਦੀ ਮਾਮਲਿਆਂ ਕਾਨੂੰਨ ਅਤੇ ਨਿਆਂ ਰਾਜ ਮੰਤਰੀ ਅਰਜੁਨ ਰਾਮ ਮੇਘਵਾਲ ਨੇ ਕਿਹਾ ਕਿ ਝੜਪ ਵਿਚ ਦੋ ਆਗੂ ਜ਼ਖ਼ਮੀ ਹੋ ਗਏ। 4-5 ਹੋਰ ਸੰਸਦ ਮੈਂਬਰਾਂ ਨੇ ਇਸ ਬਾਰੇ ਸ਼ਿਕਾਇਤ ਕੀਤੀ ਹੈ...ਸਾਰੇ ਸੰਸਦ ਮੈਂਬਰਾਂ ਨੂੰ ਵਿਰੋਧ ਕਰਨ ਦਾ ਅਧਿਕਾਰ ਹੈ। ਉਨ੍ਹਾਂ (ਰਾਹੁਲ ਗਾਂਧੀ) ਨੇ ਸਰੀਰਕ ਹਿੰਸਾ ਕੀਤੀ ਅਤੇ ਸਾਰੰਗੀ ਜੀ ਦੀ ਹਾਲਤ ਦੇਖਣ ਵੀ ਨਹੀਂ ਗਏ। ਕਾਂਗਰਸ ਨੇ ਹਮੇਸ਼ਾ ਬੀ.ਆਰ. ਅੰਬੇਡਕਰ ਨਾਲ ਬੇਇਨਸਾਫ਼ੀ ਕੀਤੀ ਹੈ। ਉਸ ਨੇ ਹਮੇਸ਼ਾ ਉਨ੍ਹਾਂ ਦਾ ਅਪਮਾਨ ਕੀਤਾ ਹੈ। ਅਸੀਂ ਹਸਪਤਾਲ ਦੀ ਰਿਪੋਰਟ ਅਨੁਸਾਰ ਕਾਰਵਾਈ ਕਰਾਂਗੇ।
ਪੰਜਾਬ ਸਰਕਾਰ ਨੂੰ ਡੱਲੇਵਾਲ ਦੀ ਸਿਹਤ ਦੀ ਕਰਨੀ ਚਾਹੀਦੀ ਹੈ ਚਿੰਤਾ : ਅਨਿਲ ਵਿਜ
NEXT STORY