ਸ਼ਿਮਲਾ-ਹਿਮਾਚਲ ਪ੍ਰਦੇਸ਼ 'ਚ ਕੋਰੋਨਾਵਾਇਰਸ ਦੇ 2 ਨਵੇਂ ਮਾਮਲਿਆਂ ਦੀ ਪੁਸ਼ਟੀ ਹੋਈ ਹੈ,ਜਿਸ ਨਾਲ ਸੂਬੇ 'ਚ ਪੀੜਤਾਂ ਦੀ ਗਿਣਤੀ ਵਧ ਕੇ 55 ਤੱਕ ਪਹੁੰਚ ਗਈ ਹੈ। ਬਿਲਾਸਪੁਰ ਦੇ ਡਿਪਟੀ ਕਮਿਸ਼ਨਰ ਰਾਜੇਸ਼ਵਰ ਗੋਇਲ ਨੇ ਅੱਜ ਭਾਵ ਐਤਵਾਰ ਨੂੰ ਦੱਸਿਆ ਹੈ ਕਿ ਹਿਮਾਚਲ ਪ੍ਰਦੇਸ਼-ਪੰਜਾਬ ਸੀਮਾ 'ਤੇ ਬਿਲਾਸਪੁਰ ਜ਼ਿਲੇ 'ਚ ਸਵਾਰਘਾਟ 'ਚ ਵੱਖਰੇ ਰਹਿ ਰਹੇ 2 ਲੋਕ ਇਨਫੈਕਟਡ ਪਾਏ ਗਏ ਹਨ। ਦੋਵੇ ਟੈਕਸੀ ਡਰਾਈਵਰ ਹਨ ਅਤੇ ਹਾਲ ਹੀ ਦੌਰਾਨ 2 ਪਰਿਵਾਰਾਂ ਨੂੰ ਗੁਜਰਾਤ ਦੇ ਅਹਿਮਦਾਬਾਦ ਅਤੇ ਹਰਿਆਣਾ ਦੇ ਗੁਰੂਗ੍ਰਾਮ ਤੋਂ ਕ੍ਰਮਵਾਰ ਮੰਡੀ ਅਤੇ ਕਾਂਗੜਾ ਜ਼ਿਲੇ 'ਚੋਂ ਉਨ੍ਹਾਂ ਦੇ ਆਈਸੋਲੇਟ ਸਥਾਨਾਂ 'ਤੇ ਲੈ ਕੇ ਆਏ ਸੀ। ਉਨ੍ਹਾਂ ਨੇ ਦੱਸਿਆ ਕਿ ਸੀਮਾ 'ਤੇ ਜਾਂਚ ਦੌਰਾਨ ਦੋਵਾਂ 'ਚ ਲੱਛਣ ਦਿਖਾਈ ਦੇਣ 'ਤੇ ਦੋਵਾਂ ਨੂੰ ਆਈਸੋਲੇਟ ਕਰਕੇ ਸੈਂਪਲ ਲਏ ਗਏ ਹਨ।
ਉਨ੍ਹਾਂ ਨੇ ਦੱਸਿਆ ਹੈ ਕਿ ਉਨ੍ਹਾਂ ਨੂੰ ਮੰਡੀ ਦੇ ਨੇਰਚੌਕ ਦੇ ਸ਼੍ਰੀ ਲਾਲ ਬਹਾਦੁਰ ਸ਼ਾਸਤਰੀ ਮੈਡੀਕਲ ਕਾਲਜ ਅਤੇ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ। ਉਨ੍ਹਾਂ ਦੇ ਸੰਪਰਕ 'ਚ ਆਏ ਲੋਕਾਂ ਦੇ ਨਮੂਨੇ ਵੀ ਜਾਂਚ ਲਈ ਭੇਜੇ ਜਾਣਗੇ। ਹਿਮਾਚਲ ਪ੍ਰਦੇਸ਼ 'ਚ ਹੁਣ ਵੀ 13 ਲੋਕ ਇਨਫੈਕਟਡ ਹਨ। ਇਨ੍ਹਾਂ 'ਚੋਂ 3-3 ਚੰਬਾ ਅਤੇ ਕਾਂਗੜਾ, 2-2 ਹਮੀਰਪੁਰ-ਬਿਲਾਸਪੁਰ, 1-1 ਮੰਡੀ, ਊਨਾ, ਸ਼ਿਮਲਾ ਜ਼ਿਲਿਆਂ 'ਚੋਂ ਹਨ। ਸੂਬੇ 'ਚ 35 ਲੋਕ ਠੀਕ ਹੋ ਚੁੱਕੇ ਹਨ ਜਦਕਿ 4 ਲੋਕ ਇਲਾਜ ਲਈ ਦੂਜੇ ਸੂਬਿਆਂ 'ਚੇ ਭੇਜੇ ਗਏ ਹਨ।
ਏਅਰ ਇੰਡੀਆ ਦੇ 5 ਪਾਇਲਟ ਕੋਰੋਨਾ ਪਾਜ਼ੇਟਿਵ, 72 ਘੰਟੇ ਪਹਿਲਾਂ ਹੋਏ ਸੀ ਟੈਸਟ
NEXT STORY