ਲਖਨਊ— ਯੂ.ਪੀ. ਦੀ ਰਾਜਧਾਨੀ ਲਖਨਊ ਦੇ ਪਾਸ਼ ਇਲਾਕੇ ਹਜਰਤਗੰਜ ਤੋਂ ਅੱਧਾ ਕਿਲੋਮੀਟਰ ਦੀ ਦੂਰੀ 'ਤੇ ਸ਼ੁੱਕਰਵਾਰ ਤੜਕੇ 2 ਲਾਸ਼ਾਂ ਮਿਲਣ ਨਾਲ ਸਨਸਨੀ ਫੈਲ ਗਈ। ਲਖਨਊ ਦੇ ਜਾਪਲਿੰਗ ਰੋਡ 'ਤੇ ਸੂਰਜਦੀਪ ਕੰਪਲੈਕਸ ਕੋਲ ਸ਼ੁੱਕਰਵਾਰ ਤੜਕੇ ਮਿਲੀਆਂ ਲੜਕੇ-ਲੜਕੀ ਦੀਆਂ ਲਾਸ਼ਾਂ ਦੀ ਪਛਾਣ ਨਹੀਂ ਹੋ ਸਕੀ ਹੈ। ਮੀਡੀਆ ਰਿਪੋਰਟਸ ਅਨੁਸਾਰ ਲੜਕੀ ਦੇ ਸਿਰ 'ਤੇ ਸੱਟ ਅਤੇ ਲੜਕੇ ਦੇ ਹੱਥ 'ਤੇ ਕਟੇ ਦੇ ਨਿਸ਼ਾਨ ਹਨ। ਪੁਲਸ ਨੇ ਲਾਸ਼ਾਂ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਹੈ।
ਦੱਸਿਆ ਜਾ ਰਿਹਾ ਹੈ ਕਿ ਸ਼ੁੱਕਰਵਾਰ ਦੀ ਸਵੇਰ ਮਾਰਨਿੰਗ ਵਾਕ 'ਤੇ ਨਿਕਲੇ ਸਥਾਨਕ ਲੋਕਾਂ ਨੇ ਲਾਸ਼ਾਂ ਦੇਖ ਕੇ 100 ਨੰਬਰ ਡਾਇਲ ਕਰ ਕੇ ਫੋਨ 'ਤੇ ਜਾਣਕਾਰੀ ਦਿੱਤੀ। ਮਾਮਲਾ ਕਤਲ ਦਾ ਹੈ ਜਾਂ ਖੁਦਕੁਸ਼ੀ ਦਾ ਅਜੇ ਕੁਝ ਸਾਫ਼ ਨਹੀਂ ਹੋ ਸਕਿਆ ਹੈ। ਲਾਸ਼ਾਂ ਦੀ ਪਛਾਣ ਕੀਤੀ ਜਾ ਰਹੀ ਹੈ। ਹਾਲਾਂਕਿ ਹਜਰਤਗੰਦ ਵਰਗੇ ਪਾਸ਼ ਇਲਾਕੇ ਤੋਂ ਕੁਝ ਹੀ ਦੂਰੀ 'ਤੇ ਇਸ ਘਟਨਾ ਨਾਲ ਇਲਾਕੇ 'ਚ ਹੜਕੰਪ ਹੈ।
ਜੇਲ 'ਚ ਵੀ ਫਿੱਟ ਰਹਿਣਾ ਚਾਹੁੰਦੀ ਹੈ 'ਹਨੀਪ੍ਰੀਤ', ਇਸੇ ਲਈ...
NEXT STORY