ਕੋਲਕਾਤਾ, (ਅਨਸ)- ਦੇਸ਼ ’ਚ ਸਮਲਿੰਗੀ ਅਧਿਕਾਰਾਂ ਨੂੰ ਲੈ ਕੇ ਬਹਿਸ ਚੱਲ ਰਹੀ ਹੈ। ਅਜਿਹੇ ’ਚ ਕੋਲਕਾਤਾ ਸਮਲਿੰਗੀ ਵਿਆਹ ਦਾ ਗਵਾਹ ਬਣ ਰਿਹਾ ਹੈ। ਇੱਥੇ 2 ਔਰਤਾਂ ਨੇ ਇਕ ਮੰਦਰ ’ਚ ਰਵਾਇਤੀ ਤਰੀਕੇ ਨਾਲ ਵਿਆਹ ਕੀਤਾ।
ਹਾਲਾਂਕਿ, ਮੌਸਮੀ ਦੱਤਾ ਅਤੇ ਮੌਮਿਤਾ ਮਜ਼ੂਮਦਾਰ ਨੇ ਐਤਵਾਰ ਦੀ ਅੱਧੀ ਰਾਤ ਭੂਤਨਾਥ ਮੰਦਰ ’ਚ ਚੁੱਪ-ਚਾਪ ਵਿਆਹ ਕੀਤਾ ਪਰ ਬਾਅਦ ’ਚ ਉਨ੍ਹਾਂ ਨੇ ਸੋਸ਼ਲ ਮੀਡੀਆ ਦੇ ਜ਼ਰੀਏ ਇਸ ਖਬਰ ਨੂੰ ਸਾਂਝਾ ਕੀਤਾ। ਇਸ ਜੋਡ਼ੇ ਨੇ ਮੀਡੀਆ ਨੂੰ ਦੱਸਿਆ ਕਿ ਦੱਤਾ ਪਹਿਲਾਂ ਤੋਂ ਵਿਆਹੀ ਹੋਈ ਸੀ, ਉਸ ਦੇ ਦੋ ਬਚੇ ਵੀ ਹਨ। ਮੌਸਮੀ ਦੱਤਾ ਨੇ ਕਿਹਾ ਕਿ ਮੇਰਾ ਪਤੀ ਮੈਨੂੰ ਰੋਜ਼ ਕੁੱਟਦਾ-ਮਾਰਦਾ ਸੀ, ਇਸ ਲਈ ਮੈਂ ਆਪਣੇ ਪਤੀ ਤੋਂ ਵੱਖ ਹੋ ਗਈ। ਮੇਰੇ ਦੋ ਬਚੇ ਵੀ ਹਨ ਅਤੇ ਉਨ੍ਹਾਂ ਦੀ ਜ਼ਿੰਮੇਵਾਰੀ ਮੇਰੀ ਹੈ।
ਜੋੜੇ ਨੇ ਦੱਸਿਆ ਕਿ ਉਹ ਦੋਵੇਂ (ਮੌਸਮੀ ਦੱਤਾ ਅਤੇ ਮੌਮਿਤਾ ਮਜ਼ੂਮਦਾਰ) ਸੋਸ਼ਲ ਮੀਡੀਆ ਦੇ ਮਾਧਿਅਮ ਨਾਲ ਇਕ-ਦੂਜੇ ਦੇ ਸੰਪਰਕ ’ਚ ਆਈਆਂ। ਬਾਅਦ ’ਚ, ਜਦੋਂ ਉਨ੍ਹਾਂ ਨੇ ਵਿਆਹ ਕਰਨ ਦਾ ਫੈਸਲਾ ਕੀਤਾ ਤਾਂ ਮਜ਼ੂਮਦਾਰ ਨੇ ਆਪਣੀ ਇੱਛਾ ਨਾਲ ਆਪਣੀ ਸਾਥੀ (ਦੱਤਾ) ਦੇ ਬੱਚਿਆਂ ਨੂੰ ਸਵੀਕਾਰ ਕਰ ਲਿਆ।
ਮੌਜੂਦਾ ’ਚ ਉਹ ਦੋਵੇਂ ਉੱਤਰੀ ਕੋਲਕਾਤਾ ’ਚ ਇਕ ਕਿਰਾਏ ਦੇ ਘਰ ’ਚ ਰਹਿ ਰਹੀਆਂ ਹਨ ਅਤੇ ਸਮਲਿੰਗੀ ਵਿਆਹ ਬਾਰੇ ਘਟਨਾਕ੍ਰਮ ਤੋਂ ਜਾਣੂ ਹਨ। ਦੱਤਾ ਨੇ ਸੁਪਰੀਮ ਕੋਰਟ ਵਲੋਂ ਇਕ ਅਨੁਕੂਲ ਫੈਸਲੇ ਦੀ ਉਮੀਦ ਕਰਦੇ ਹੋਏ ਕਿਹਾ ਕਿ ਨਤੀਜਾ ਜੋ ਵੀ ਹੋਵੇ, ਉਹ ਹਮੇਸ਼ਾ ਮਜ਼ੂਮਦਾਰ ਦੇ ਨਾਲ ਰਹੇਗੀ।
ਰਾਹੁਲ ਗਾਂਧੀ ਨੇ ਕੀਤੀ ਨਵੇਂ ਪਾਸਪੋਰਟ ਲਈ ਅਪੀਲ, ਕੋਰਟ ਇਸ ਦਿਨ ਕਰੇਗੀ ਸੁਣਵਾਈ
NEXT STORY