ਫਰੀਦਾਬਾਦ — ਫਰੀਦਾਬਾਦ ਦੇ ਸੈਕਟਰ 25 ਸਥਿਤ ਇਕ ਕੰਪਨੀ 'ਚ ਤਾਇਨਾਤ ਦੋ ਸੁਰੱਖਿਆ ਗਾਰਡ ਠੰਡ ਤੋਂ ਬਚਣ ਲਈ ਇਕ ਕਮਰੇ 'ਚ ਅੰਗੀਠੀ ਜਲਾ ਕੇ ਸੌਂ ਗਏ ਪਰ ਕਮਰਾ ਬੰਦ ਹੋਣ ਕਾਰਨ ਉਨ੍ਹਾਂ ਦੀ ਕਥਿਤ ਤੌਰ 'ਤੇ ਦਮ ਘੁੱਟਣ ਨਾਲ ਮੌਤ ਹੋ ਗਈ। ਪੁਲਸ ਨੇ ਸੋਮਵਾਰ ਨੂੰ ਇਹ ਜਾਣਕਾਰੀ ਦਿੱਤੀ।
ਇਕ ਪੁਲਸ ਅਧਿਕਾਰੀ ਨੇ ਦੱਸਿਆ ਕਿ ਮ੍ਰਿਤਕਾਂ ਦੀ ਪਛਾਣ ਸੰਜੇ ਅਤੇ ਰਾਜੇਂਦਰ ਵਜੋਂ ਹੋਈ ਹੈ। ਉਨ੍ਹਾਂ ਦੱਸਿਆ ਕਿ ਉਹ ਦੋਵੇਂ ਐਤਵਾਰ ਰਾਤ ਗਾਰਡ ਰੂਮ ਵਿੱਚ ਅੰਗੀਠੀ ਜਲਾ ਕੇ ਸੁੱਤੇ ਪਏ ਸਨ ਅਤੇ ਦਮ ਘੁੱਟਣ ਕਾਰਨ ਮੌਤ ਹੋ ਗਈ। ਪੁਲਸ ਅਨੁਸਾਰ ਪਰਿਵਾਰਕ ਮੈਂਬਰਾਂ ਦਾ ਦੋਸ਼ ਹੈ ਕਿ ਕਮਰੇ ਵਿੱਚ ਹਵਾ ਦਾ ਪ੍ਰਵਾਹ ਠੀਕ ਨਹੀਂ ਸੀ, ਜਿਸ ਕਾਰਨ ਇਹ ਘਟਨਾ ਵਾਪਰੀ। ਪੁਲਸ ਅਧਿਕਾਰੀ ਨੇ ਦੱਸਿਆ ਕਿ ਪੋਸਟਮਾਰਟਮ ਦੀ ਰਿਪੋਰਟ ਆਉਣ ਤੋਂ ਬਾਅਦ ਹੀ ਮੌਤ ਦਾ ਕਾਰਨ ਸਪੱਸ਼ਟ ਹੋਵੇਗਾ। ਉਨ੍ਹਾਂ ਦੱਸਿਆ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
ਰੇਵ ਪਾਰਟੀ ਦੌਰਾਨ ਪੁਲਸ ਨੇ ਕਾਬੂ ਕੀਤੇ 5 ਔਰਤਾਂ ਤੇ 12 ਮਰਦ, ਨਵੇਂ ਸਾਲ ਤੋਂ ਪਹਿਲਾਂ ਵੱਡੀ ਕਾਰਵਾਈ
NEXT STORY