ਚੇੱਨਈ-ਦੇਸ਼ ਭਰ 'ਚ ਖਤਰਨਾਕ ਕੋਰੋਨਾਵਾਇਰਸ ਦਾ ਕਹਿਰ ਜਾਰੀ ਹੈ, ਜਿਸ ਦੇ ਮੱਦੇਨਜ਼ਰ ਲਾਕਡਾਊਨ ਦੀ ਮਿਆਦ ਵਧਾ ਦਿੱਤੀ ਗਈ ਹੈ। ਇਸ ਦੌਰਾਨ ਤਾਮਿਲਨਾਡੂ 'ਚ ਇਕ ਹੈਰਾਨੀਜਨਕ ਮਾਮਲਾ ਸਾਹਮਣੇ ਆਇਆ ਹੈ। ਦਰਅਸਲ ਇੱਥੇ ਸ਼ਰਾਬ ਨਾ ਮਿਲਣ ਕਾਰਨ ਪੰਜ ਦੋਸਤਾਂ ਨੇ ਮੈਥੇਨੋਲ ਪੀ ਲਿਆ। ਇਸ ਕਾਰਨ ਦੋ ਦੋਸਤਾਂ ਦੀ ਮੌਤ ਹੋ ਗਈ ਜਦਕਿ ਤਿੰਨ ਹਸਪਤਾਲ 'ਚ ਭਰਤੀ ਹਨ।
ਦੱਸਣਯੋਗ ਹੈ ਕਿ ਇਹ ਮਾਮਲਾ ਤਾਮਿਲਨਾਡੂ ਦੇ ਕੁਡਲੋਰ ਸ਼ਹਿਰ ਦਾ ਹੈ, ਜਿੱਥੇ ਪੰਜੇ ਦੋਸਤ ਸ਼ਰਾਬ ਦੇ ਆਦੀ ਸਨ ਪਰ ਉਨ੍ਹਾਂ ਕੋਲ ਰੱਖੀ ਸ਼ਰਾਬ ਦਾ ਸਟਾਕ ਖ਼ਤਮ ਹੋ ਗਿਆ ਸੀ। ਇਸ ਕਾਰਨ ਪੰਜਾਂ ਦੋਸਤਾਂ ਨੇ ਮੰਗਲਵਾਰ ਨੂੰ ਮੈਥੇਨੋਲ ਪੀਤਾ, ਜਿਸ ਤੋਂ ਬਾਅਦ ਸਾਰਿਆਂ ਦੀ ਸਿਹਤ ਵਿਗੜ ਗਈ। ਹਸਪਤਾਲ ਵਿਚ ਦੋ ਲੋਕਾਂ ਦੀ ਮੌਤ ਹੋ ਗਈ। ਪੁਲਸ ਮੁਤਾਬਕ ਉਹ ਸਾਰੇ ਇੱਕ ਪੈਸਟੀਸਾਇਜ਼ ਫਰਮ 'ਚ ਕੰਮ ਕਰਦੇ ਸਨ। ਉਥੋਂ ਮੈਥੇਨੋਲ ਲਿਆਦਾ ਗਿਆ ਫਿਲਹਾਲ ਪੁਲਸ ਨੇ ਮਾਮਲਾ ਦਰਜ ਕਰ ਲਿਆ ਹੈ ਅਤੇ ਲਾਸ਼ਾਂ ਪੋਸਟ ਮਾਰਟਮ ਲਈ ਭੇਜ ਦਿੱਤੀਆਂ ਗਈਆਂ ਹਨ।
ਲਾਕਡਾਊਨ ’ਚ ਹੋਇਆ ਅਨੋਖਾ ਵਿਆਹ, ਇਸ ਵਿਦੇਸ਼ੀ ਲਾੜੀ ਤੇ ਦੇਸੀ ਲਾੜੇ ਲਈ ਦੇਰ ਰਾਤ ਖੁੱਲ੍ਹੀ ਅਦਾਲਤ
NEXT STORY