ਨਵੀਂ ਦਿੱਲੀ (ਭਾਸ਼ਾ)- ਉੱਤਰ ਪੱਛਮੀ ਦਿੱਲੀ ਦੇ ਸਮੇਂਪੁਰ ਬਾਦਲੀ ਇਲਾਕੇ 'ਚ 2 ਨਾਬਾਲਗ ਮੁੰਡਿਆਂ ਨੇ ਆਪਣੇ ਸਹਿਪਾਠੀਆਂ 'ਤੇ ਉਨ੍ਹਾਂ ਨਾਲ ਬਦਫੈਲੀ ਕਰਨ ਦਾ ਦੋਸ਼ ਲਗਾਇਆ ਹੈ। ਪੁਲਸ ਨੇ ਸੋਮਵਾਰ ਨੂੰ ਇਹ ਜਾਣਕਾਰੀ ਦਿੱਤੀ। ਉਸ ਨੇ ਦੱਸਿਆ ਕਿ ਇਹ ਘਟਨਾ ਅਪ੍ਰੈਲ 'ਚ ਇਕ ਸਕੂਲ ਦੇ 'ਸਮਰ ਕੈਂਪ' ਦੌਰਾਨ ਹੋਈ ਸੀ। ਉਸ ਨੇ ਦੱਸਿਆ ਕਿ 2 ਮੁੰਡਿਆਂ ਨੇ ਪੁਲਸ 'ਚ ਵੱਖ-ਵੱਖ ਸ਼ਿਕਾਇਤ ਦਰਜ ਕਰਵਾਈ ਹੈ ਕਿ 5-6 ਸਹਿਪਾਠੀਆਂ ਨੇ ਉਨ੍ਹਾਂ ਨਾਲ ਬਦਫੈਲੀ ਕੀਤੀ। ਉਸ ਨੇ ਦੱਸਿਆ ਕਿ ਇਨ੍ਹਾਂ ਘਟਨਾਵਾਂ ਦੇ ਸਿਲਸਿਲੇ 'ਚ 2 ਮਾਮਲੇ ਦਰਜ ਕੀਤੇ ਗਏ ਹਨ।
ਇਹ ਵੀ ਪੜ੍ਹੋ : ਮਾਪਿਆਂ ਨੇ ਕੁਆਰੀ ਗਰਭਵਤੀ ਧੀ ਦਾ ਗਲ਼ਾ ਘੁੱਟ ਕੇ ਕੀਤਾ ਕਤਲ, ਫਿਰ ਨਦੀ 'ਚ ਸੁੱਟੀ ਲਾਸ਼
ਪੁਲਸ ਨੇ ਦੱਸਿਆ ਕਿ ਸਾਰੇ ਦੋਸ਼ੀ ਨਾਬਾਲਗ ਹਨ ਅਤੇ ਉਨ੍ਹਾਂ ਨੂੰ ਇਕ ਬਾਲ ਕਲਿਆਣ ਕਮੇਟੀ ਦੇ ਸਾਹਮਣੇ ਪੇਸ਼ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਇਨ੍ਹਾਂ ਮਾਮਲਿਆਂ ਦੀ ਜਾਂਚ ਕੀਤੀ ਜਾ ਰਹੀ ਹੈ। ਦਿੱਲੀ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਸਵਾਤੀ ਮਾਲੀਵਾਲ ਨੇ ਕਿਹਾ ਕਿ ਕਮਿਸ਼ਨ ਇਨ੍ਹਾਂ ਮਾਮਲਿਆਂ 'ਚ ਕਾਰਵਾਈ ਲਈ ਪੁਲਸ ਅਤੇ ਸਕੂਲ ਪ੍ਰਬੰਧਨ ਨੂੰ ਨੋਟਿਸ ਭੇਜ ਰਿਹਾ ਹੈ। ਉਨ੍ਹਾਂ ਨੇ 'ਐਕਸ' (ਪਹਿਲਾਂ ਟਵਿੱਟਰ) 'ਤੇ ਪੋਸਟ ਕੀਤਾ,''ਸ਼ਾਹਬਾਦ ਡੇਅਰੀ ਇਲਾਕੇ ਦੇ ਇਕ ਸਰਕਾਰੀ ਸਕੂਲ 'ਚ 12 ਅਤੇ 13 ਸਾਲ ਦੇ 2 ਮੁੰਡਿਆਂ ਨਾਲ ਉਸੇ ਸਕੂਲ ਦੇ ਮੁੰਡਿਆਂ ਨੇ ਬਦਫੈਲੀ ਕੀਤੀ। ਇਹ ਬੇਹੱਦ ਘਿਨੌਣਾ ਅਤੇ ਡਰਾਉਣ ਵਾਲਾ ਮਾਮਲਾ ਹੈ। ਬੱਚਿਆਂ 'ਚ ਅਜਿਹੀ ਅਪਰਾਧਕ ਮਾਨਸਿਕਤਾ ਕਿਵੇਂ ਪੈਦਾ ਹੋ ਰਹੀ ਹੈ? ਮਾਮਲੇ 'ਚ ਐੱਫ.ਆਈ.ਆਰ. ਦਰਜ ਹੋਈ ਹੈ, ਅੱਗੇ ਦੀ ਕਾਰਵਾਈ ਲਈ ਪੁਲਸ ਅਤੇ ਸਕੂਲ ਨੂੰ ਨੋਟਿਸ ਜਾਰੀ ਕੀਤਾ ਜਾ ਰਹੀ ਹੈ। ਸਾਡੀ ਟੀਮ ਪੀੜਤ ਬੱਚਿਆਂ ਅਤੇ ਪਰਿਵਾਰ ਨਾਲ ਹੈ।''
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
5 ਕਰੋੜ ਰੁਪਏ ਦੀ ਹੈਰੋਇਨ ਜ਼ਬਤ, 3 ਲੋਕ ਗ੍ਰਿਫ਼ਤਾਰ
NEXT STORY