ਮੁਜ਼ੱਫਰਗਰ (ਭਾਸ਼ਾ)- ਉੱਤਰ ਪ੍ਰਦੇਸ਼ ਦੇ ਮੁਜ਼ੱਫਰਨਗਰ ਜ਼ਿਲ੍ਹੇ ’ਚ 9 ਸਾਲਾ ਬੱਚੀ ਨਾਲ ਜਬਰ ਜ਼ਿਨਾਹ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਮਾਮਲੇ ’ਚ 10 ਅਤੇ 14 ਸਾਲ ਦੀ ਉਮਰ ਦੇ 2 ਨਾਬਾਲਗ ਮੁੰਡਿਆਂ ਨੂੰ ਗ੍ਰਿਫ਼ਤਾਰ ਕਰ ਕੇ ਸੁਧਾਰ ਗ੍ਰਹਿ ਭੇਜਿਆ ਗਿਆਹੈ। ਪੁਲਸ ਨੇ ਸ਼ਨੀਵਾਰ ਨੂੰ ਇਹ ਜਾਣਕਾਰੀ ਦਿੱਤੀ।
ਇਹ ਵੀ ਪੜ੍ਹੋ : PM ਮੋਦੀ ਦੀ ਸੁਰੱਖਿਆ ਮਾਮਲਾ : SC 'ਚ ਕੇਂਦਰ ਬੋਲਿਆ- ਦੋਸ਼ੀਆਂ ਨਾਲ ਚਾਹ ਪੀ ਰਹੇ ਸਨ ਪੁਲਸ ਵਾਲੇ
ਪੁਲਸ ਅਨੁਸਾਰ 3 ਦਿਨ ਪਹਿਲਾਂ ਜ਼ਿਲ੍ਹੇ ਦੇ ਕਾਕਰੋਲੀ ਥਾਣਾ ਖੇਤਰ ਦੇ ਇਕ ਪਿੰਡ ’ਚ ਬੱਚੀ ਨਾਲ 2 ਮੁੰਡਿਆਂ ਨੇ ਉਸ ਸਮੇਂ ਜਬਰ ਜ਼ਿਨਾਹ ਕੀਤਾ, ਜਦੋਂ ਉਹ ਆਪਣੇ ਘਰ ਦੇ ਬਹਾਰ ਉਨ੍ਹਾਂ ਨਾਲ ਖੇਡ ਰਹੀ ਸੀ। ਪੀੜਤਾ ਦੀ ਮਾਂ ਨੇ ਦੋਵੇਂ ਨਾਬਾਲਗ ਮੁੰਡਿਆਂ ਵਿਰੁੱਧ ਸ਼ਿਕਾਇਤ ਦਰਜ ਕਰਵਾਈ। ਬੱਚੀ ਦੀ ਮਾਂ ਨੇ ਕਿਹਾ ਕਿ ਦੋਵੇਂ ਮੁੰਡੇ ਉਸ ਦੀ ਧੀ ਨੂੰ ਇਕ ਸੁੰਨਸਾਨ ਜਗ੍ਹਾ ਲੈ ਗਏ ਅਤੇ ਉੱਥੇ ਉਸ ਨਾਲ ਜਬਰ ਜ਼ਿਨਾਹ ਕੀਤਾ।
ਨੋਟ-ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰ ਕੇ ਦੱਸੋ
ਭਾਜਪਾ ਨੇ ਨਫ਼ਰਤ ਦੀਆਂ ਕਈ ਫ਼ੈਕਟਰੀਆਂ ਲਗਾ ਰੱਖੀਆਂ ਹਨ : ਰਾਹੁਲ ਗਾਂਧੀ
NEXT STORY