ਨਾਗਪੁਰ — ਮਹਾਰਾਸ਼ਟਰ ਦੇ ਨਾਗਪੁਰ ਜ਼ਿਲ੍ਹੇ 'ਚ ਮੰਗਲਵਾਰ ਸਵੇਰੇ ਸੀਮਿੰਟ ਬਲਾਕ ਬਣਾਉਣ ਵਾਲੀ ਫੈਕਟਰੀ 'ਚ ਬਾਇਲਰ ਫਟਣ ਨਾਲ ਦੋ ਮਜ਼ਦੂਰਾਂ ਦੀ ਮੌਤ ਹੋ ਗਈ ਅਤੇ ਸੱਤ ਹੋਰ ਜ਼ਖਮੀ ਹੋ ਗਏ। ਪੁਲਸ ਨੇ ਇਹ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਇਹ ਘਟਨਾ ਨਾਗਪੁਰ ਤੋਂ ਕਰੀਬ 50 ਕਿਲੋਮੀਟਰ ਦੂਰ ਮੌਦਾ ਤਾਲੁਕ ਦੇ ਜੁਲਾਰ ਪਿੰਡ ਵਿੱਚ ਸਥਿਤ ਸ਼੍ਰੀਜੀ ਬਲਾਕਸ ਪ੍ਰਾਈਵੇਟ ਲਿਮਟਿਡ ਫੈਕਟਰੀ ਵਿੱਚ ਤੜਕੇ ਕਰੀਬ 3.30 ਵਜੇ ਵਾਪਰੀ। ਉਸ ਸਮੇਂ ਪੀੜਤ ਬਾਕਾਇਦਾ ਕੰਮ ਕਰ ਰਹੇ ਸਨ।
ਮੌਦਾ ਪੁਲਸ ਨੇ ਦੱਸਿਆ ਕਿ ਫੈਕਟਰੀ 'ਚ ਕਰੇਨ ਆਪ੍ਰੇਟਰ ਨੰਦਕਿਸ਼ੋਰ ਰਾਮਕ੍ਰਿਸ਼ਨ ਕਰਾਂਡੇ (40) ਵਾਸੀ ਜੁੱਲਾਰ ਦੀ ਮੌਕੇ 'ਤੇ ਹੀ ਮੌਤ ਹੋ ਗਈ ਜਦਕਿ ਬ੍ਰਹਮਾਨੰਦ ਮਾਨੇਗੁਰਡੇ (45) ਦੀ ਹਸਪਤਾਲ 'ਚ ਇਲਾਜ ਦੌਰਾਨ ਮੌਤ ਹੋ ਗਈ। ਪੁਲਸ ਨੇ ਦੱਸਿਆ ਕਿ 7 ਹੋਰ ਮਜ਼ਦੂਰ ਗੰਭੀਰ ਰੂਪ 'ਚ ਜ਼ਖਮੀ ਹੋਏ ਹਨ ਅਤੇ ਉਨ੍ਹਾਂ ਦਾ ਹਸਪਤਾਲ 'ਚ ਇਲਾਜ ਚੱਲ ਰਿਹਾ ਹੈ। ਉਨ੍ਹਾਂ ਦੱਸਿਆ ਕਿ ਇਸ ਘਟਨਾ ਵਿੱਚ ਫੈਕਟਰੀ ਦੇ ਨੇੜੇ ਸਥਿਤ ਛੇ ਘਰ ਬੁਰੀ ਤਰ੍ਹਾਂ ਨੁਕਸਾਨੇ ਗਏ ਅਤੇ ਤਿੰਨ ਬੱਕਰੀਆਂ ਦੀ ਵੀ ਮੌਤ ਹੋ ਗਈ।
ਇਕ ਅਧਿਕਾਰੀ ਨੇ ਦੱਸਿਆ ਕਿ ਘਟਨਾ ਦੇ ਕਾਰਨਾਂ ਦਾ ਪਤਾ ਲਗਾਉਣ ਲਈ ਫੋਰੈਂਸਿਕ ਕਰਮਚਾਰੀਆਂ ਅਤੇ ਉਦਯੋਗ ਮਾਹਿਰਾਂ ਦੀ ਟੀਮ ਮੌਕੇ 'ਤੇ ਪਹੁੰਚ ਗਈ ਹੈ। ਕੰਪਨੀ ਨੇ ਇੱਕ ਪ੍ਰੈਸ ਬਿਆਨ ਜਾਰੀ ਕਰਕੇ ਮ੍ਰਿਤਕਾਂ ਦੇ ਪਰਿਵਾਰ ਨੂੰ 30 ਲੱਖ ਰੁਪਏ ਮੁਆਵਜ਼ਾ ਦੇਣ ਦਾ ਐਲਾਨ ਕੀਤਾ ਹੈ। ਪੁਲਸ ਮੁਤਾਬਕ ਜ਼ਖਮੀ ਮਜ਼ਦੂਰ ਜੁੱਲਾਰ, ਵਡੋਦਾ ਅਤੇ ਰਣਮਾਂਗਲੀ ਪਿੰਡਾਂ ਦੇ ਰਹਿਣ ਵਾਲੇ ਸਨ।
ਰਾਜਾ ਵੜਿੰਗ ਨੇ ਵਿਨੇਸ਼ ਫੋਗਾਟ ਨੂੰ ਇਤਿਹਾਸਕ ਜਿੱਤ 'ਤੇ ਦਿੱਤੀ ਵਧਾਈ, ਕਿਹਾ- 'ਸਾਨੂੰ ਸਭ ਨੂੰ ਤੁਹਾਡੇ 'ਤੇ ਮਾਣ ਹੈ...'
NEXT STORY