ਪੁੱਡੁਚੇਰੀ — ਪੁੱਡੁਚੇਰੀ ਨੇੜੇ ਇਕ ਪਟਾਕਾ ਫੈਕਟਰੀ 'ਚ ਸ਼ੁੱਕਰਵਾਰ ਨੂੰ ਅੱਗ ਲੱਗ ਜਾਣ 'ਤੇ ਦੋ ਮਹਿਲਾ ਕਰਮਚਾਰੀਆਂ ਦੀ ਇਸ ਦੀ ਲਪੇਟ 'ਚ ਆਉਣ ਕਾਰਨ ਮੌਤ ਹੋ ਗਈ ਅਤੇ 6 ਹੋਰ ਜ਼ਖਮੀ ਹੋ ਗਏ। ਪੁਲਸ ਨੇ ਇਸ ਦੀ ਜਾਣਕਾਰੀ ਦਿੱਤੀ। ਪੁਲਸ ਨੇ ਦੱਸਿਆ ਕਿ ਕਰਯਮਬਥੂਰ ਪਿੰਡ ਸਥਿਤ ਇਕ ਪਟਾਕਾ ਫੈਕਟਰੀ 'ਚ ਦਿਵਾਲੀ ਲਈ ਪਟਾਕੇ ਬਣਾਏ ਜਾ ਰਹੇ ਸੀ, ਉਦੋਂ ਹੀ ਇਹ ਘਟਨਾ ਵਾਪਰੀ। ਜ਼ਖਮੀਆਂ ਨੂੰ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਹੈ। ਕਰੀਬ ਤਿੰਨ ਘੰਟੇ ਦੀ ਮਸ਼ੱਕਤ ਤੋਂ ਬਾਅਦ ਅੱਗ 'ਤੇ ਕਾਬੂ ਪਾਇਆ ਗਿਆ। ਪੁਲਸ ਨੇ ਦੱਸਿਆ ਕਿ ਘਟਨਾ ਦੇ ਸਿਲਸਿਲੇ 'ਚ ਇਕ ਮਾਮਲਾ ਦਰਜ ਕੀਤਾ ਗਿਆ ਹੈ ਅਤੇ ਜਾਂਚ ਜਾਰੀ ਹੈ।
ਬੈੱਡ ’ਤੇ ਪਤਨੀ ਨੂੰ ਪ੍ਰੇਮੀ ਨਾਲ ਵੇਖ ਪਤੀ ਨੇ ਗੁਆਇਆ ਆਪਾ, ਦੋਵਾਂ ਨੂੰ ਵੱਢ ਸੁੱਟਿਆ
NEXT STORY