ਨੈਸ਼ਨਲ ਡੈਸਕ- ਪੱਛਮੀ ਬੰਗਾਲ ਦੇ ਦੱਖਣੀ 24 ਪਰਗਨਾ ਜ਼ਿਲ੍ਹੇ ਦੇ ਰਵਿੰਦਰ ਨਗਰ ਵਿਚ ਫਲਾਂ ਦੀ ਦੁਕਾਨ ਲਗਾਉਣ ਨੂੰ ਲੈ ਕੇ 2 ਧਿਰਾਂ ਵਿਚਾਲੇ ਝਗੜਾ ਹਿੰਸਕ ਝੜਪ ਵਿਚ ਬਦਲ ਗਿਆ। ਦੋਵਾਂ ਧਿਰਾਂ ਵਿਚਾਲੇ ਝੜਪ ਬੁੱਧਵਾਰ ਨੂੰ ਸ਼ੁਰੂ ਹੋਈ ਅਤੇ ਸਥਿਤੀ ਹੌਲੀ-ਹੌਲੀ ਕਾਬੂ ਤੋਂ ਬਾਹਰ ਹੋ ਗਈ।
ਇਹ ਸਾਰਾ ਹੰਗਾਮਾ ਰਵਿੰਦਰ ਨਗਰ ਪੁਲਸ ਸਟੇਸ਼ਨ ਦੇ ਬਾਹਰ ਹੋਇਆ। ਜਾਣਕਾਰੀ ਮੁਤਾਬਕ ਦੱਖਣੀ 24 ਪਰਗਨਾ ਦੇ ਰਵਿੰਦਰ ਨਗਰ ਵਿਚ ਹੋਈਆਂ ਝੜਪਾਂ ਦੌਰਾਨ ਸ਼ਿਵ ਮੰਦਰ ’ਤੇ ਹਮਲਾ ਕੀਤਾ ਗਿਆ। ਜਦੋਂ ਹਿੰਦੂ ਪੱਖ ਵੱਲੋਂ ਤੁਲਸੀ ਪਲੇਟਫਾਰਮ ਬਣਾਉਣ ’ਤੇ ਮੁਸਲਿਮ ਪੱਖ ਦੇ ਲੋਕਾਂ ਨੇ ਮੰਦਰ ’ਤੇ ਹਮਲਾ ਕਰ ਦਿੱਤਾ।
ਭਾਜਪਾ ਨੇ ਦੋਸ਼ ਲਗਾਇਆ ਹੈ ਕਿ ਮਮਤਾ ਬੈਨਰਜੀ ਦੇ ਰਾਜ ਦੌਰਾਨ ਕਾਨੂੰਨ ਵਿਵਸਥਾ ਪੂਰੀ ਤਰ੍ਹਾਂ ਢਹਿ-ਢੇਰੀ ਹੋ ਗਈ ਹੈ। ਸੂਬੇ ਦੇ ਵਿਰੋਧੀ ਧਿਰ ਦੇ ਨੇਤਾ ਸ਼ੁਭੇਂਦੂ ਅਧਿਕਾਰੀ ਅਤੇ ਹੋਰ ਭਾਜਪਾ ਨੇਤਾਵਾਂ ਨੇ ਦੋਸ਼ ਲਗਾਇਆ ਕਿ ਰਵਿੰਦਰ ਨਗਰ ਥਾਣੇ ਨੇੜੇ ਮੇਟੀਆਬ੍ਰਿਜ ਵਿਧਾਨ ਸਭਾ ਹਲਕੇ ਦੇ ਅਧੀਨ ਮਹੇਸ਼ਤਲਾ ਦੇ ਵਾਰਡ ਨੰਬਰ 7 ਵਿਚ ਇਕ ਸ਼ਿਵ ਮੰਦਰ ਦੀ ਭੰਨਤੋੜ ਕੀਤੀ ਗਈ।
ਇਹ ਵੀ ਪੜ੍ਹੋ- ਬਸ ਮਿਲਣ ਵਾਲੀ ਹੈ ਅੱਗ ਵਰ੍ਹਾਊ ਗਰਮੀ ਤੋਂ ਰਾਹਤ ! ਮੌਸਮ ਵਿਭਾਗ ਨੇ ਦੱਸਿਆ ਕਦੋਂ ਹੋਵੇਗੀ ਬਾਰਿਸ਼
ਸ਼ੁਭੇਂਦੂ ਅਧਿਕਾਰੀ ਨੇ ਦੋਸ਼ ਲਗਾਇਆ ਕਿ ਸ਼ਰਾਰਤੀ ਅਨਸਰਾਂ ਨੇ ਮੰਦਰ ਕਮੇਟੀ ਦੀ ਜ਼ਮੀਨ ’ਤੇ ਗੈਰ-ਕਾਨੂੰਨੀ ਕਬਜ਼ਾ ਕੀਤਾ, ਦੁਕਾਨਾਂ ਬਣਾਈਆਂ ਅਤੇ ਜਦੋਂ ਉਨ੍ਹਾਂ ਦਾ ਵਿਰੋਧ ਕੀਤਾ ਗਿਆ ਤਾਂ ਉਨ੍ਹਾਂ ਨੇ ਪਵਿੱਤਰ ਤੁਲਸੀ ਪਲੇਟਫਾਰਮ, ਨੇੜਲੀਆਂ ਹਿੰਦੂਆਂ ਦੀਆਂ ਦੁਕਾਨਾਂ, ਘਰਾਂ ਅਤੇ ਮੰਦਰ ’ਤੇ ਹਿੰਸਕ ਹਮਲਾ ਕੀਤਾ। ਸਾਡੇ ਧਾਰਮਿਕ ਸਥਾਨਾਂ ’ਤੇ ਸੈਂਕੜੇ ਜੇਹਾਦੀਆਂ ਦੇ ਇਸ ਖੁੱਲ੍ਹੇ ਹਮਲੇ ਨੂੰ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ।
ਹਿੰਸਕ ਭੀੜ ਨੇ ਕਈ ਪੁਲਸ ਵਾਹਨਾਂ ਅਤੇ ਹੋਰ ਵਾਹਨਾਂ ਨੂੰ ਅੱਗ ਲਗਾ ਦਿੱਤੀ। ਕੁਝ ਲੋਕਾਂ ਨੇ ਪੁਲਸ ’ਤੇ ਪੱਥਰ ਵੀ ਸੁੱਟੇ, ਜਿਸ ਵਿਚ ਕਈ ਪੁਲਸ ਕਰਮਚਾਰੀ ਜ਼ਖਮੀ ਹੋ ਗਏ। ਜ਼ਖਮੀ ਪੁਲਸ ਕਰਮਚਾਰੀਆਂ ਨੂੰ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਹੈ। ਸਥਿਤੀ ਨੂੰ ਕਾਬੂ ਕਰਨ ਲਈ ਪੁਲਸ ਨੇ ਅੱਥਰੂ ਗੈਸ ਦੇ ਗੋਲੇ ਵੀ ਛੱਡੇ।
ਇਹ ਵੀ ਪੜ੍ਹੋ- ਵੱਡੀ ਖ਼ਬਰ ; ਮਹਿਲਾ JE ਹੋ ਗਈ ਗ੍ਰਿਫ਼ਤਾਰ ! ਕਾਰਾ ਜਾਣ ਰਹਿ ਜਾਓਗੇ ਹੈਰਾਨ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਅਗਲੇ 7 ਦਿਨ ਹਨ੍ਹੇਰੀ-ਤੂਫ਼ਾਨ ਨਾਲ ਪਵੇਗਾ ਭਾਰੀ ਮੀਂਹ! ਇਨ੍ਹਾਂ ਜ਼ਿਲ੍ਹਿਆਂ 'ਚ ਕੀਤਾ ਹਾਈ ਅਲਰਟ
NEXT STORY